ਕੁਰਾਲੀ 5 ਅਪ੍ਰੈਲ (ਜਗਦੇਵ ਸਿੰਘ)
ਸਵਰਨਕਾਰ ਸਮਾਜ ਪੰਜਾਬ ਰਜਿ.ਦੇ ਪ੍ਰਧਾਨ ਹੇਮਰਾਜ ਵਰਮਾ,ਜਨਰਲ ਸਕੱਤਰ ਅੰਮ੍ਰਿਤ ਵਰਮਾ ਨੇ ਪ੍ਰੇਸ ਨੋਟ ਰਾਹੀ ਦੱਸਿਆ ਹੈ ਕਿ ਜਿਵੇ ਕੇਂਦਰ ਸਰਕਾਰ ਵਲੋ ਨੈਸ਼ਨਲ ਹਾਈ-ਵੇ ਅਧੀਨ ਬਿਨਾਂ ਟੋਲ ਏਰੀਆ10 ਤੋ 20 ਕਿਲੋਮੀਟਰ ਤੱਕ ਦੀ ਪ੍ਰੋਵੀਜ਼ਨ ਪ੍ਰੋਵਾਈਡ ਕੀਤੀ ਗਈ ਹੈ, ਉਸ ਆਧਾਰ ਤੇ ਪੰਜਾਬ ਸਰਕਾਰ ਬੜੋਦੀ ਟੋਲ ਪਲਾਜ਼ਾ ਦੇ ਐਗਰੀਮੈਂਟ ਅਧੀਨ ਇਹ ਸ਼ਰਤ/ਨਿਯਮ 5 ਕਿਲੋਮੀਟਰ ਦੀ ਬਜਾਏ10 ਕਿਲੋਮੀਟਰ ਕਰਨ ਦਾ ਰਿਲੈਕਸ਼ੇਸਨ ਪੱਤਰ ਤਰੂੰਤ ਜਾਰੀ ਕਰ ਕੇ ਸਮੂਹ ਇਲਾਕਾ ਨਿਵਾਸੀਆ ਨੂੰ ਰਾਹਤ ਪ੍ਰਦਾਨ ਕਰੇ। ਸਰਕਾਰ ਦੇ ਧਿਆਨ ਵਿੱਚ ਸਮੂਹ ਇਲਾਕਾ ਨਿਵਾਸੀ ਲਿਆਂ ਰਹੇ ਹਾਂ ਕਿ, ਉਸ ਸ਼ਮੇ ਦੀ ਪੰਜਾਬ ਸਰਕਾਰ ਵਲੋ ਬੜੋਦੀ ਟੋਲ ਪਲਾਜ਼ਾ ਦੇ ਐਗਰੀਮੈਂਟ ਅਧੀਨ, ਬਿਨਾਂ ਟੋਲ ਏਰੀਆ ਵਧਾਉਣ ਸਬੰਧੀ ਪੁਰਜੋਰ ਕੋਸ਼ਿਸ਼ ਕੀਤੀ ਗਈ ਸੀ ਕਿ ਸਰਕਾਰ ਨੇ ਕੰਪਨੀ ਨਾਲ ਕੀਤੇ ਹੋਏ ਐਗਰੀਮੈਂਟ ਦੀਆਂ ਕੰਡੀਸ਼ਨਾਂ ਵਿੱਚ ਰਿਲੈਕਸ਼ੇਸਨ ਦੇ ਕੇ ਸਮੂਹ ਇਲਾਕਾ ਨਿਵਾਸੀਆਂ ਨੂੰ ਤਰੂੰਤ ਰਾਹਤ ਦਵਾਈ ਜਾਵੇ।ਪ੍ਰਦੇਸ਼ ਅਧੀਨ ਆਉਂਦੇ ਬਹੁਤ ਸਾਰੇ ਟੋਲ ਪਲਾਜ਼ਾ ਵਿਖੇ ਬਿਨਾਂ ਟੋਲ ਏਰੀਆਂ 10 ਕਿਲੋਮੀਟਰ ਦੀ ਹੀ ਐਗਰੀਮੈਂਟਾਂ ਵਿੱਚ ਸਰਕਾਰ ਵਲੋ ਕੰਪਨੀਆਂ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ, ਪ੍ਰੰਤੂ ਸਿਰਫ ਬੜੋਦੀ ਟੋਲ ਪਲਾਜੇ ਉਪੱਰ 5 ਕਿਲੋਮੀਟਰ ਦੀ ਕੰਡੀਸ਼ਨ ਲਗਾਈ ਹੋਈ ਹੈ,ਜੋ ਕਿ ਸਰਾਸਰ ਇਲਾਕਾ ਨਿਵਾਸੀਆਂ ਨਾਲ ਸਰਾਸਰ ਬੇ-ਇਨਸਾਫ਼ੀ ਹੈ।
ਸਮੂਹ ਇਲਾਕਾ ਨਿਵਾਸੀਆਂ ਵਲੋ ਬੇਨਤੀ ਹੈ ਕਿ ਬੜੋਦੀ ਟੋਲ ਪਲਾਜ਼ਾ ਤੇ ਲੋੜੀਦੀ ਰਿਲੈਕਸ਼ੇਸਨ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ, ਤਾਂ ਜੋ ਸਮੂਹ ਇਲਾਕਾ ਨਿਵਾਸੀਆਂ ਨੂੰ,ਆਪ ਦੀ ਰਹਿਨੁਮਾਈ ਵਿੱਚ ਇੰਨਸਾਫ ਮਿਲ ਸਕੇ।