ਮੋਹਾਲੀ 23 ਮਈ (ਹਰਬੰਸ ਸਿੰਘ)
ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਭਨਾ ਰਾਜਨੀਤਿਕ ਪਾਰਟੀਆਂ ਵੱਲੋਂ ਆਪੋ- ਆਪਣੇ ਪੱਧਰ ਤੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਸਭਨਾਂ ਵੱਲੋਂ ਜਿੱਥੇ ਡੋਰ ਟੂ ਡੋਰ ਮੁਹਿੰਮ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉੱਥੇ ਨੁੱਕੜ ਮੀਟਿੰਗਾਂ ਅਤੇ ਵੱਡੀਆਂ ਇਕੱਤਰਤਾਵਾਂ ਦਾ ਦੌਰ ਵੀ ਅੰਤਿਮ ਪੜਾ ਤੇ ਹੈ। ਇਸੇ ਲੜੀ ਦੇ ਤਹਿਤ ਵਾਰਡ ਨੰਬਰ 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੀਤਮ ਸਿੰਘ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਵਾਰ ਪ੍ਰਧਾਨ ਵੀ ਰਹਿ ਚੁੱਕੇ ਹਨ , ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ , ਜਦੋਂ ਵਾਰਡ ਨੰਬਰ 4 ਦੀਆਂ ਔਰਤਾਂ ਨੇ ਵੱਖੋ – ਵੱਖਰੇ ਪੱਧਰ ਤੇ ਕਾਫਲੇ ਬਣਾ ਬਣਾ ਕੇ ਪ੍ਰੀਤਮ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤਾ , ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਰਡ ਨੰਬਰ ਚਾਰ ਦੇ ਯੂਥ ਵਿੰਗ ਅਤੇ ਸੀਨੀਅਰ ਸਿਟੀਜਨ ਦੀ ਟੀਮ ਵੱਲੋਂ ਵੀ ਆਪਣੇ ਪੱਧਰ ਤੇ ਪ੍ਰੀਤਮ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਾਰਡ ਨੰਬਰ-4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਹਮੇਸ਼ਾ ਲੋਕਾਂ ਲਈ ਅਤੇ ਲੋਕਾਂ ਦੇ ਵਿੱਚ ਰਹਿਣਾ ਹੀ ਵਧੇਰੇ ਪਸੰਦ ਕਰਦੇ ਹਨ ਅਤੇ ਉਹਨਾਂ ਦੀ ਕੋਈ ਵੀ ਸਮੱਸਿਆ ਦਾ ਸਮੇਂ ਸਿਰ ਹੱਲ ਕਰਨ ਦੇ ਨਾਲ ਹੀ ਮੈਨੂੰ ਸਕੂਨ ਅਤੇ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ, ਪ੍ਰੀਤਮ ਸਿੰਘ ਹੋਰਾਂ ਦੱਸਿਆ ਕਿ ਇਸ ਖੁਸ਼ੀ ਅਤੇ ਸਕੂਨ ਦੀ ਪ੍ਰਾਪਤੀ ਲਈ ਉਹ ਹਮੇਸ਼ਾ ਤਿਆਰ -ਬਰ -ਤਿਆਰ ਰਹਿੰਦੇ ਹਨ, ਪ੍ਰੀਤਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਨਾਲ ਨਿਵਾਜਿਆ ਗਿਆ ਹੈ ਅਤੇ ਅਗਾਂਹ ਹੁਣ ਮੇਰੀ ਜਿੰਮੇਵਾਰੀ ਬਣਦੀ ਹੈ ਕਿ ਉਹ ਵਾਰਡ ਨੰਬਰ -4 ਤੋਂ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣ, ਪ੍ਰੀਤਮ ਸਿੰਘ ਹੋਰਾਂ ਕਿਹਾ ਕਿ ਮੇਰੀ ਸਭਨਾ ਪ ਵਾਰਡ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਉਹ 26 ਮਈ ਦੀ ਸਵੇਰ ਨੂੰ ਆਪਣੇ ਘਰਾਂ ਵਿੱਚੋਂ ਜਰੂਰ ਨਿਕਲਣ ,ਤਾਂ ਕਿ ਸਹੀ ਮਾਇਨਿਆਂ ਦੇ ਵਿੱਚ ਲੋਕਤੰਤਰ ਦੀ ਬਹਾਲੀ ਲਈ ਕੰਮ ਕੀਤਾ ਜਾ ਸਕੇ ਅਤੇ ਉਹ ਆਪਣੀ ਇੱਕ ਇੱਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਪਾਉਣ ਤਾਂ ਕਿ ਪੰਜਾਬ ਨੂੰ ਫਿਰ ਤੋਂ ਵਿਕਾਸ ਮੁਖੀ ਸੂਬਾ ਬਣਾਇਆ ਜਾ ਸਕੇ, ਪ੍ਰੀਤਮ ਸਿੰਘ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਫੇਸ -6 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਅਤੀ ਆਧੁਨਿਕ ਬੱਸ ਟਰਮੀਨਲ ਦੀ ਸਥਾਪਨਾ ਕੀਤੀ ਗਈ ਸੀ ਜੋ ਕਿ ਚਾਲੂ ਵੀ ਕਰ ਦਿੱਤਾ ਗਿਆ ਸੀ , ਪ੍ਰੰਤੂ ਬਾਅਦ ਵਿੱਚ ਕਾਂਗਰਸ ਸਰਕਾਰ ਦੇ ਆਉਣ ਤੇ ਇਸ ਨੂੰ ਬੰਦ ਹੀ ਕਰ ਦਿੱਤਾ ਗਿਆ ਹੈ, ਸਿਰਫ ਇੱਕਾ – ਦੁੱਕਾ ਬੱਸ ਹੀ ਇਸ ਬੱਸ ਸਟੈਂਡ ਦੇ ਬਾਹਰੋਂ ਨਿਕਲਦੀ ਹੈ, ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸਫਾਈ ਦਾ ਬੁਰਾ ਹਾਲ ਹੈ ਅਤੇ ਥਾਂ -ਥਾਂ ਵੱਡੇ -ਵੱਡੇ ਕੂੜੇ ਦੇ ਢੇਰ ਲੱਗੇ ਹੋਏ ਹਨ, ਉਹਨਾਂ ਕਿਹਾ ਕਿ ਕੌਂਸਲਰ ਬਣਨ ਦੀ ਦੇ ਦੌਰਾਨ ਉਹ ਇਹਨਾਂ ਸਭਨਾਂ ਸਮੱਸਿਆਵਾਂ ਦਾ ਸਥਾਈ ਹੱਲ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ, ਇਸ ਮੌਕੇ ਤੇ
ਪੀਐਸ ਵਿਰਦੀ -ਪ੍ਰਧਾਨ ਕੰਜੂਮਰ ਫੋਰਮ, ਯਾਰਵਿੰਦਰ ਸਿੰਘ ਸਿੱਧੂ, ਗੁਰਬਚਨ ਸਿੰਘ, ਦਰਸ਼ਨ ਸਿੰਘ ਗਿੱਲ,ਦਲਵੀਰ ਸਿੰਘ ਸੰਧੂ, ਸੁਖਦੇਵ ਸਿੰਘ ਐਕਸੀਅਨ ਡਾਇਰੈਕਟਰ ਐਗਰੀਕਲਚਰ, ਸੰਜੈ ਮਹਾਜਨ, ਤਰਸੇਮ ਪੌਲ ,ਸੁਰਿੰਦਰ ਕੌਰ- ਇਸਤਰੀ ਸਤਸੰਗ ਮੁਖੀ , ਬਲਜਿੰਦਰ ਕੌਰ ਕਿਰਪਾਲ ਕੌਰ ਚਰਨਜੀਤ ਕੌਰ ਹਾਜ਼ਰ ਸਨ
















