ਮੁੱਲਾਂਪੁਰ ਗਰੀਬਦਾਸ, 7 ਅਪ੍ਰੈਲ ( ਜਗਦੇਵ ਸਿੰਘ) )

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਾਣਕਪੁਰ ਸ਼ਰੀਫ ਵਿਖੇ ਪ੍ਰਿੰਸੀਪਲ ਸ੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਹੇਠ ਸੰਸਥਾ ਵਿਖੇ ਪੌਦੇ ਲਗਾਉਣ ਦਾ ਕੰਮ ਅਰੰਭਿਆ ਗਿਆ, ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਰੁਪਿੰਦਰ ਕੌਰ, ਆਈ.ਐਮ.ਸੀ ਚੇਅਰਮੈਨ ਰੁਪਿੰਦਰ ਸਿੰਘ ਸਚਦੇਵਾ, ਸੰਜੀਵ ਸਿੰਘ ਸੇਠੀ ਆਈ.ਐਮ.ਸੀ ਮੈਂਬਰ, ਵਿਸ਼ਾਲ ਕੁਮਾਰ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ, ਮਾਣਕਪੁਰ ਸ਼ਰੀਫ, ਦਲਵੀਰ ਸਿੰਘ ਸਰਪੰਚ ਮਾਣਕਪੁਰ ਸ਼ਰੀਫ ਅਤੇ ਸਮੂਹ ਪੰਚਾਇਤ ਪਿੰਡ ਮਾਣਕਪੁਰ ਸ਼ਰੀਫ ਵੱਲੋਂ ਪੌਦੇ ਲਗਾ ਕੇ ਕੀਤੀ ਗਈ। ਸੰਸਥਾ ਦੇ ਸਮੂਹ ਸਟਾਫ ਮੈਂਬਰਾਂ ਅਤੇ ਸਿਖਿਆਰਥੀਆਂ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ। ਇਸ ਮੌਕੇ ਰੁਪਿੰਦਰ ਸਿੰਘ ਸਚਦੇਵਾ ਚੇਅਰਮੈਂਨ ਆਈ.ਐਮ.ਸੀ ਵੱਲੋਂ ਪ੍ਰਿੰਸੀਪਲ ਰੁਪਿੰਦਰ ਕੌਰ ਦੀ ਸ਼ਲਾਘਾ ਕੀਤੀ ਗਈ ਕਿ ਇੰਨ੍ਹੇ ਘੱਟ ਸਮੇਂ ਵਿੱਚ ਉਨ੍ਹਾਂ ਦੀ ਮਿਹਨਤ ਸਦਕਾ ਸੰਸਥਾ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਚੇਅਰਮੈਨ ਅਤੇ ਪਿੰਡ ਦੇ ਸਰਪੰਚ ਵੱਲੋਂ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਵੱਲੋਂ ਇਮਾਨਦਾਰੀ ਅਤੇ ਮਿਹਨਤ ਸਦਕਾ ਕੰਮ ਕਰਦੇ ਹੋਏ ਸੰਸਥਾ ਨੂੰ ਹੋਰ ਵੀ ਅੱਗੇ ਲੈ ਕੇ ਜਾਣਗੇ। ਇਸ ਮੌਕੇ ਸੰਸਥਾ ਦਾ ਸਮੂਹ ਸਟਾਫ ਅਤੇ ਸਿਖਿਆਰਥੀ ਹਾਜ਼ਰ ਸਨ। ਅਖੀਰ ਰੁਪਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਮਾਣਕਪੁਰ ਸ਼ਰੀਫ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।

ਸ਼ੇਅਰ