ਕੁਰਾਲੀ 14 ਅਗਸਤ (ਜਗਦੇਵ ਸਿੰਘ)
ਅੱਜ ਪਿੰਡ ਦੁਸਾਰਨਾ ਵਿੱਚ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ, ਜਿਸ ਦੀ ਕੁੱਲ ਲਾਗਤ 21 ਲੱਖ ਰੁਪਏ ਹੈ। ਇਸ ਪ੍ਰੋਜੈਕਟ ਦੀ ਸੰਪੰਨਤਾ ਕੈਬਿਨੇਟ ਮੰਤਰੀ ਅਨਮੋਲ ਗਗਨ ਮਾਨ ਜੀ ਦੀ ਸਖ਼ਤ ਮਿਹਨਤ ਨਾਲ ਹੋਈ ਹੈ। ਮੰਤਰੀ ਅਨਮੋਲ ਗਗਨ ਮਾਨ ਜੀ ਨੇ ਪਿੰਡ ਦੇ ਨੌਜਵਾਨਾਂ ਦੀ ਲੰਬੇ ਸਮੇ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਟੇਡੀਅਮ ਦੇ ਕੰਮ ਦੀ ਸ਼ੁਰੂਆਤ ਕੀਤੀ।
ਬਲਾਕ ਪ੍ਰਧਾਨ ਨਵਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਸਟੇਡੀਅਮ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਰੁਚੀ ਅਤੇ ਉਤਸ਼ਾਹ ਨੂੰ ਵਧਾਉਣ ਲਈ ਸ਼ੁਰੂ ਕੀਤਾ ਗਿਆ ਅਤੇ ਪਿੰਡ ਨੂੰ ਮੋਡਲ ਬਣਾਉਣ ਲਈ ਪਿੰਡ ਵਿੱਚ ਸੋਲਡ ਵੇਸਟ ਮੈਨੇਜਮੈਂਟ, ਗਲੀਆਂ ਅਤੇ ਪਾਰਕਾਂ ਦਾ ਵੀ ਉਦਘਾਟਨ ਕੀਤਾ ਗਿਆ ਹੈ।ਇਸ ਮੌਕੇ ਤੇ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ ਹਰਿਸ਼ ਰਾਣਾ ਜੀ ਨੇ ਟਕ ਲਗਾ ਕੇ ਕੰਮ ਦੀ ਸ਼ੁਰੂਆਤ ਕੀਤੀ। ਵੀਡੀਓ ਬਲਾਕ ਮਾਜਰੀ ਵਿਨੋਦ ਜੋਸ਼ੀ ਜੀ ਵੀ ਇਸ ਸਮਾਗਮ ਵਿੱਚ ਸ਼ਾਮਲ ਹਨ।
ਪਿੰਡ ਦੁਸਾਰਨਾ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਯਤਨਾਂ ਅਤੇ ਕੰਮ ਕਰਨ ਦੇ ਤਰੀਕੇ ਦੀ ਸ਼ਲਾਘਾ ਕੀਤੀ ਅਤੇ ਮੰਤਰੀ ਅਨਮੋਲ ਗਗਨ ਮਾਨ ਜੀ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਬਲੋਕ ਪ੍ਰਧਾਨ ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਕਿਸਾਨ ਵਿੰਗ ਹਲਕਾ ਕੁਆਡੀਨੇਟਰ ਹਰਜੀਤ ਸਿੰਘ,ਪ੍ਰਬੰਧਕ ਉਂਕਾਰ ਸਿੰਘ, ਸੈਕਟਰੀ ਸੁੱਖੀ, ਸੈਕਟਰੀ ਤਜਿੰਦਰ ਸਿੰਘ, ਅਤੇ ਹੋਰ ਸਥਾਨਕ ਅਗੂਆਂ ਜਿਵੇਂ ਦਲਵਿੰਦਰ ਸਿੰਘ, ਪਰਮਿੰਦਰ ਸਿੰਘ, ਅਮਨ, ਬਿੰਦਰ, ਸਤਵਿੰਦਰ ਸਿੰਘ, ਅਤੇ ਪਵਨ ਵੀ ਹਾਜ਼ਰ ਸਨ।