ਚੰਡੀਗੜ੍ਹ 13 ਅਗਸਤ (ਹਰਬੰਸ ਸਿੰਘ)
– ਮੁੱਖ ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਨੇ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਅਤੇ ਡਾ. ਐਸਐਸ ਸੰਧੂ ਦੇ ਨਾਲ ਚੰਡੀਗੜ੍ਹ ਵਿਚ ਹਰਿਆਣਾ ਦੀ ਆਉਣ ਵਾਲੀ ਵਿਧਾਨਸਭਾ ਚੋਣਾਂ ਲਈ ਚੋਣ ਤਿਆਰੀਆਂ ਦੀ ਵਿਸਤਾਰ ਅਤੇ ਵਿਆਪਕ ਸਮੀਖਿਆ ਕੀਤੀ। ਹਰਿਆਣਾ ਵਿਚ ਰਾਜ ਵਿਧਾਨਸਭਾ ਦਾ ਕਾਰਜਕਾਲ 3 ਨਵੰਬਰ, 2024 ਨੂੰ ਖਤਮ ਹੋਣ ਵਾਲਾ ਹੈ ਅਤੇ ਰਾਜ ਵਿਚ 90 ਵਿਧਾਨਸਭਾ ਖੇਤਰਾਂ (73 ਆਮ, 17 ਐਮਸੀ) ਲਈ ਚੋਣ ਹੋਣੇ ਹਨ।
ਕਮਿਸ਼ਨ ਦੀ ਦੋ ਦਿਨਾਂ ਸਮੀਖਿਆ ਮੀਟਿੰਗ ਦੌਰਾਨ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਭਾਰਤੀ ਕੰਮਿਉਨਿਸਟ ਪਾਰਟੀ (ਮਾਰਕਸਵਾਦੀ), ਇੰਡੀਅਨ ਨੈਸ਼ਨਲ ਕਾਂਗਰਸ, ਇੰਡੀਅਨ ਨੈਸ਼ਨਲ ਲੋਕਦਲ ਅਤੇ ਜਨਨਾਇਕ ਜਨਤਾ ਪਾਰਟੀ ਵਰਗੇ ਕੌਮੀ ਅਤੇ ਰਾਜ ਪੱਧਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀ ਕਮਿਸ਼ਨ ਨੁੰ ਮਿਲਣ ਆਏ।
ਰਾਜਨੀਤਿਕ ਪਾਰਟੀਆਂ ਵੱਲੋਂ ਚੁੱਕੇ ਗਏ ਮੁੱਖ ਮੁੱਦਿਆਂ ਵਿਚ ਸ਼ਾਮਿਲ ਹਨ :-
- ਸਰਕਾਰੀ ਮਸ਼ੀਨਰੀ ਦੇ ਗਲਤ ਵਰਤੋ ਦੇ ਖਿਲਾਫ ਸਖਤ ਕਾਰਵਾਈ ਦੇ ਨਾਲ ਸੁਤੰਤਰ ਅਤੇ ਨਿਰਪੱਖ ਚੋਣ ਕਰਵਾਉਣਾ।
- ਸੰਵੇਦਨਸ਼ੀਲ ਚੋਣ ਕੇਂਦਰਾਂ ਵਿਚ ਕਾਫੀ ਕੇਂਦਰੀ ਫੋਰਸਾਂ ਦੀ ਤੈਨਾਤੀ।
- ਕੁੱਝ ਪਾਰਟੀਆਂ ਨੇ ਪੰਚਕੂਲਾ ਵਿਚ ਮਰੇ ਹੋਏ ਅਤੇ ਟ੍ਰਾਂਸਫਰ ਵੋਟਰਾਂ ਨੂੰ ਹਟਾਉਣ ਦੇ ਨਾਲ ਵੋਟਰ ਸੂਚੀ ਨੂੰ ਅਪਡੇਟ ਕਰਨ ਦੀ ਜਰੂਰਤ ‘ਤੇ ਵੀ ਚਾਨਣ ਪਾਇਆ।
- ਚੋਣ ਕੇਂਦਰਾਂ ਦੇ ਸਬੰਧ ਵਿਚ, ਚੋਣ ਕੇਂਦਰਾਂ ਦੇ ਵਿਚ ਦੀ ਦੂਰੀ ਨੂੰ ਘੱਟ ਕਰਨ ਅਤੇ ਬਜੁਰਗ ਅਤੇ ਮਹਿਲਾ ਵੋਟਰਾਂ ਦੇ ਲਈ ਸਹੂਲਤਾਂ ਵਿਚ ਸੁਧਾਰ ਕਰਨ ਦੀ ਅਪੀਲ ਕੀਤੀ ਗਈ।
- ਕੁੱਝ ਪਾਰਟੀਆਂ ਨੇ ਸ਼ਹਿਰੀ ਖੇਤਰਾਂ ਵਿਚ ਚੋਣ ਕੇਂਦਰ ਦੇ ਪ੍ਰਵੇਸ਼ ਦਰਵਾਜੇ ਤੋਂ ਪਾਰਟੀਆਂ ਦੇ ਚੋਣ ਡੇਸਕ ਦੇ ਸਥਾਨ ਨੁੰ 200 ਮੀਟਰ ਤੋਂ ਬਦਲਕੇ 50 ਮੀਟਰ ਕਰਨ ਦੀ ਅਪੀਲ ਕੀਤੀ।
- ਸਮੇਂ ‘ਤੇ ਸ਼ਿਕਾਇਤ ਹੱਲ ਲਈ ਚੋਣ ਓਬਜਰਵਰਾਂ ਦੀ ਗੈਰਹਾਜਰੀ ਦੇ ਬਾਰੇ ਵਿਚ ਵੀ ਚਿੰਤਾ ਜਾਹਰ ਕੀਤੀ ਗਈ।
- ਹੋਰ ਮੰਗਾਂ ਵਿਚ ਨਾਮਜਦਗੀ ਦੀ ਸਮੇਂ ਸੀਮਾ ਦੇ ਤੁਰੰਤ ਬਾਅਦ ਉਮੀਦਵਾਰਾਂ ਦੇ ਨਾਲ ਵੋਟਰ ਸੂਚੀਆਂ ਨੂੰ ਸਮੇਂ ‘ਤੇ ਸਾਂਝਾ ਕਰਨਾ ਸ਼ਾਮਿਲ ਸੀ।
- ਜਦੋਂ ਪੋਲਿੰਗ ਟੀਮ ਵੋਟਰਾਂ ਦੇ ਘਰ ਵੋਟ ਲਈ ਜਾਂਦੀ ਹੈ ਤਾਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਅਗਰਿਮ ਸੂਚਨਾ ਪ੍ਰਦਾਨ ਕੀਤੀ ਜਾਵੇ।
- ਕੁੱਝ ਪਾਰਟੀਆਂ ਨੇ ਵਿਧਾਨਸਭਾ ਚੋਣਾਂ ਵਿਚ ਉਮੀਦਵਾਰਾਂ ਲਈ ਖਰਚ ਸੀਮਾ ਵਿਚ ਵਾਧੇ ਦੀ ਵੀ ਅਪੀਲ ਕੀਤੀ।
ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੁੰ ਅਪੀਲ ਕੀਤੀ ਕਿ ਉਨ੍ਹਾਂ ਦੇ ਸੁਝਾਆਂ ਅਤੇ ਚਿੰਤਾਵਾਂ ਦੀ ਜਾਣਕਾਰੀ ਲਈ ਗਈ ਹੈ ਅਤੇ ਭਾਰਤ ਚੋਣ ਕਮਿਸ਼ਨ ਰਾਜ ਵਿਚ ਸੁਤੰਤਰ, ਨਿਰਪੱਖ, ਸਹਿਭਾਗੀ, ਸਮਾਵੇਸ਼ੀ , ਸ਼ਾਂਤੀਪੂਰਨ ਅਤੇ ਲੋਭ-ਲਾਲਚ ਮੁਕਤ ਚੋਣ ਕਰਾਉਣ ਲਈ ਪ੍ਰਤੀਬੱਧ ਹੈ। ਰਾਜਨੀਤਿਕ ਪਾਰਟੀਆਂ ਨੂੰ ਚੋਣ ਤੋਂ ਪਹਿਲਾਂ ਵੋਟਰ ਸੂਚੀ ਨੂੰ ਅਪਗ੍ਰੇਡ ਕਰਨ ਲਈ ਚੱਲ ਰਹੀ ਦੂ੧ੀ ਵਿਸ਼ੇਸ਼ ਸਰਾਂਸ਼ ਸੋਧ ਪ੍ਰਕ੍ਰਿਆ ਵਿਚ ਸਰਗਰਮ ਰੂਪ ਨਾਲ ਸ਼ਾਮਿਲ ਹੋਣ ਲਈ ਪ੍ਰੋਤਸਾਹਿਤ ਕੀਤਾ ਗਿਆ।
ਹਰਿਆਣਾ ਵਿਚ ਰਾਜ ਵਿਧਾਨਸਭਾ ਚੋਣਾ ਵਿਚ ਪਹਿਲੀ ਵਾਰ 85 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਅਤੇ 40 ਫੀਸਦੀ ਵਿਕਲਾਂਗਤਾ ਵਾਲੇ ਵਿਆਂਗਾਂ ਨੁੰ ਆਪੇ ਘਰ ਬੈਠੇ ਹੀ ਚੋਣ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਘਰ ਤੋਂ ਚੋਣ ਦੀ ਸਹੂਲਤ ਵੈਕਲਪਿਕ ਹੈ। ਜੇਕਰ ਕੋਈ ਦਿਵਆਂਗ ਵੋਟਰ ਚੋਣ ਕਰਨ ਲਈ ਚੋਣ ਕੇਂਦਰ ‘ਤੇ ਖੁਦ ਜਾਣ ਨੂੰ ਤਿਆਰ ਹੈ, ਤਾਂ ਚੋਣ ਕੇਂਦਰ ‘ਤੇ ਜਰੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਸਹੂਲਤ ਦਾ ਵਿਕਲਪ ਚੁਨਣ ਵਾਲੇ ਵੋਟਰਾਂ ਤੋਂ ਨੋਟੀਫਿਕੇਸ਼ਨ ਦੇ 5 ਦਿਨਾਂ ਦੇ ਅੰਦਰ ਬੀਐਲਓ ਵੱਲੋਂ ਬਿਨੈ ਪੱਤਰ 12 ਡੀ ਵੰਡ ਅਤੇ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਨੂੰ ਰਿਟਰਨਿੰਗ ਅਧਿਕਾਰੀ ਦੇ ਕੋਲ ਜਮ੍ਹਾ ਕੀਤਾ ਜਾਂਦਾ ਹੈ। ਪੂਰੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਅਤੇ ਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਦੇ ਪ੍ਰਤੀਨਿਧੀ ਹਮੇਸ਼ਾ; ਘਰ ਤੋਂ ਚੋਣ ਦੀ ਪੂਰੀ ਪ੍ਰਕ੍ਰਿਆ ਵਿਚ ਸ਼ਾਮਿਲ ਹੁੰਦੇ ਹਨ।