ਕੁਰਾਲੀ 27 ਜੁਲਾਈ ( ਜਗਦੇਵ ਸਿੰਘ )
ਪਿੰਡ ਅੰਦਹੇੜੀ ਵਿਖੇ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਤਿਉਹਾਰ ਅੱਜ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਸਰਪੰਚ ਸਤਿੰਦਰ ਸਿੰਘ ਸੱਤੀ ਅਤੇ ਸਕੂਲ ਅਧਿਆਪਕਾ ਪ੍ਰਮਿੰਦਰ ਕੌਰ ਤੇ ਜਸਵਿੰਦਰ ਦੀ ਅਗਵਾਈ ਹੇਠ ਲੰਬੜਦਾਰਾਂ ਦੇ ਵਿਹੜੇ ਇਹ ਤਿਉਹਾਰ ਮੇਲੇ ਵਾਂਗੂੰ ਸਜਾਇਆ ਗਿਆ।ਇਸ ਮੌਕੇ ਸਾਰੇ ਹੀ ਪਿੰਡ ਦੀਆਂ ਔਰਤਾਂ ਵੱਲੋਂ ਸੱਜ ਧੱਜ ਬੜੇ ਉਤਸਾਹ ਨਾਲ ਇਸ ਤੀਆਂ ਦੇ ਮੇਲੇ ਵਿੱਚ ਸ਼ਿਰਕਤ ਕੀਤੀ ਗਈ। ਔਰਤਾਂ ਵੱਲੋਂ ਦਰੱਖਤਾਂ ਤੇ ਪੀਂਘਾਂ ਪਾਈਆਂ ਗਈਆਂ ਅਤੇ ਪੰਜਾਬ ਦੀ ਲੋਕ ਬੋਲੀਆਂ ਤੇ ਗਿੱਧਾ ਪਾਇਆ ਗਿਆ।ਇਸ ਮੌਕੇ ਕਿੱਕਲੀ , ਸਿੱਠਣੀਆਂ,ਛੰਦ ਅਤੇ ਵਿਰਾਸਤੀ ਬੋਲੀਆਂ ਖਿੱਚ ਦਾ ਕੇਂਦਰ ਰਹੀਆਂ।ਵਡੇਰੀਆਂ ਮਾਤਾਵਾਂ ਵੱਲੋਂ ਸ਼ਾਮਿਲ ਔਰਤਾਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ।ਸਭ ਨੇ ਰਲ ਕੇ ਖੂਬ ਰੌਣਕਾਂ ਲਾਈਆਂ।ਇਸ ਮੌਕੇ ਥਾਣੇਦਾਰ ਮਨਜੀਤ ਸਿੰਘ , ਇੰਦਰਜੀਤ ਸਿੰਘ, ਗੁਲਜ਼ਾਰ ਸਿੰਘ, ਰਣਧੀਰ ਸਿੰਘ, ਬਲਵਿੰਦਰ ਸਿੰਘ ਅਤੇ ਨੰਬਰਦਾਰ ਕੁਲਦੀਪ ਸਿੰਘ ਦਾ ਅਹਿਮ ਯੋਗਦਾਨ ਰਿਹਾ।