ਨਾਨਕਸਰ, ਜਗਰਾਉਂ (ਅਮਨਦੀਪ ਸਿੰਘ ਰੀਹਲ)
ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਅੱਜ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨਤਮਸਤਕ ਹੋਏ। ਉਹਨਾਂ ਦੀ ਆਮਦ ਨੂੰ ਲੈ ਕੇ ਜਗਰਾਉਂ ਪੁਲਿਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਵੀਰਵਾਰ ਬਾਅਦ ਦੁਪਹਿਰ ਪੰਜਾਬ ਦੇ ਰਾਜਪਾਲ ਦਾ ਕਾਫਲਾ ਗੁਰਦੁਆਰਾ ਨਾਨਕਸਰ ਕਲੇਰਾਂ ਪੁੱਜਾ। ਜਿੱਥੇ ਉਹਨਾਂ ਸ਼੍ਰੀ ਸੱਚਖੰਡ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸੰਪਰਦਾਇ ਦੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵੱਲੋਂ ਭਾਈ ਧਰਮਿੰਦਰ ਸਿੰਘ ਨਾਨਕਸਰ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਸਨਮਾਨਿਤ ਕੀਤਾ।