ਕੁਰਾਲੀ 9ਅਗਸਤ (ਜਗਦੇਵ ਸਿੰਘ)

ਭਾਰਤੀ ਕੁਸ਼ਤੀ ਜਗਤ ਵਿਚ ਧਰੂ ਤਾਰੇ ਵਾਂਗੂ ਚਮਕਦੀ ਹਰਿਆਣੇ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਭਾਰ ਵਧਣ ਕਾਰਨ ਓਲੰਪਿਕ ‘ਚੋਂ ਬਾਹਰ ਦਾ ਰਸਤਾ ਦਿਖਾਉਣ ਦੇ ਮਾਮਲੇ ਨੇ ਜਿੱਥੇ ਖੇਡ ਜਗਤ ਵਿਚ ਨਿਰਾਸ਼ਾ ਪੈਦਾ ਕੀਤੀ ਹੈ ਉੱਥੇ ਕਿਸਾਨ ਦੀ ਇਸ ਪਹਿਲਵਾਨ ਧੀ ਉੱਤੇ ਪੰਜਾਬੀਆਂ ਦੇ ਵੀ ਦਿਲ ਨਰਮ ਪਏ ਹਨ। ਵਿਨੇਸ਼ ਵੇਗਾਟ ਦਾ ਮਾਮਲਾ ਭਾਵੇ ਅੱਜ ਸੰਸਦ ਵਿਚ ਵੀ ਗੂੰਜਿਆ ਪਰ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੀਆਂ ਖੇਡ ਸੰਸਥਾਵਾਂ ਨੇ ਵਿਨੇਸ਼ ਫੋਗਾਟ ਦੇ ਇਸ ਮਾਮਲੇ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਅੱਜ ਪਿੰਡ ਰੋਡ ਮਾਜਰਾ ਚੱਕਲਾਂ ਦੇ ਬਾਬਾ ਗਾਜੀ ਦਾ ਕਲੱਬ ਦੇ ਪ੍ਰਧਾਨ ਤੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਐਲਾਨ ਕੀਤਾ ਕਿ ਬਾਬਾ ਗਾਜ਼ੀ ਦਾਸ ਕਲੱਬ ਵਲੋਂ ਹਰ ਸਾਲ ਫਰਵਰੀ ਮਹੀਨੇ ਕਰਵਾਏ ਜਾਂਦੇ ਕੌਮਾਂਤਰੀ ਖੇਡ ਮੇਲੇ ਵਿਚ ਵਿਸ਼ੇਸ਼ ਫੋਗਾਟ ਦਾ ਇਕ ਲੱਖ ਨਕਦ ਅਤੇ ਸੋਨੇ ਦੇ ਸਿੱਕੇ ਨਾਲ ਸਨਮਾਨ ਕੀਤਾ. ਜਾਵੇਗਾ। ਇਸ ਮੌਕੇ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਉਹ ਹਾਰੀ ਨਹੀਂ ਹੈ, ਉਹ ਜਿੱਤੀ ਹੈ। ਉਸ ਨੇ ਲੋਕਾਂ ਦੇ ਦਿਲ ਜਿੱਤੇ ਹਨ ਅਤੇ ਨੌਜਵਾਨਾਂ ਲਈ ਉਹ ਇੱਕ ਪ੍ਰੇਰਨਾ ਹੈ।’’ ਉਨ੍ਹਾਂ ਕਿਹਾ ਕਿ ਪੰਜਾਬੀ ਇਸ ਧੀ ਦਾ ਖੁੱਲ੍ਹ ਕੇ ਸਮਰਥਨ ਕਰਨਗੇ ਤੇ ਇਸ ਫੋਗਾਟ ਲਈ ਹਾਂ ਦਾ ਨਾਰਾ ਮਾਰਨਗੇ

ਸ਼ੇਅਰ