ਚੰਡੀਗੜ੍ਹ 06  ਅਗਸਤ (ਹਰਬੰਸ ਸਿੰਘ

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੰਵਰ ਪਾਲ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਮੰਡੀ ਵਿਚ ਵਿਕਰੀ ਲਈ ਆਉਣ ਵਾਲੀ ਫਸਲ ਨੂੰ ਪ੍ਰਕ੍ਰਿਆ ਦਾ ਸਰਲੀਕਰਣ ਕਰਨ ਤਾਂ ਜੋ ਆੜਤੀਆਂ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਮੰਡੀਆਂ ਵਿਚ ਲਈ ਜਾਣ ਵਾਲੀ ਮਾਰਕਿਟ ਫੀਸ ਸਮੇਤ ਹੋਰ ਕੰਮਾਂ ਵਿਚ ਪਾਰਦਰਸ਼ਿਤਾ ਵਰਤਣ ਦੇ ਨਿਰਦੇਸ਼ ਦਿੱਤੇ।

ਸ੍ਰੀ ਕੰਵਰ ਪਾਲ ਅੱ੧ ਇੱਥੇ ਆਪਣੇ ਦਫਤਰ ਵਿਚ ਆੜਤੀਆਂ ਦੇ ਵਫਦ ਅਤੇ ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਅਧਿਕਾਰੀਆਂ ਦੇ ਨਾਲ ਸੰਯੁਕਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ , ਮੁੱਖ ਪ੍ਰਸਾਸ਼ਕ ਮੁਕੇਸ਼ ਕੁਮਾ ਆਹੁਜਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਖੇਤੀਬਾੜੀ ਅਤੇ ਕਿਸਾਨ ਭਲਾਈ ਨੇ ਆੜਤੀ ਏਸੋਸਇਏਸ਼ਨ ਦੇ ਪ੍ਰਤੀਨਿਧੀਆਂ ਨਾਲ ਉਨ੍ਹਾਂ ਦੀ ਸਮਸਿਆਵਾਂ ਦੇ ਬਾਰੇ ਵਿਚ ਜਾਣਕਾਰੀ ਲਈ ਅਤੇ ਕਿਹਾ ਕਿ ਆੜਤੀ ਸਰਕਾਰ ਅਤੇ ਕਿਸਾਨ ਦੇ ਵਿਚ ਦੀ ਮਹਤੱਵਪੂਰਨ ਕੜੀ ਹੁੰਦਾ ਹੈ। ਇੰਨ੍ਹਾਂ ਰਾਹੀਂ ਜਿੱਥੇ ਕਿਸਾਨਾਂ ਨੂੰ ਆਪਣੀ ਫਸਲਾਂ ਨੁੰ ਵੇਚਣ ਵਿਚ ਸਹੂਲਤ ਹੁੰਦੀ ਹੈ, ਉੱਥੇ ਸਰਕਾਰ ਨੂੰ ਵੀ ਚੰਗਾ ਮਾਲ ਮਿਲਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਕਣਕ ਦੀ ਫਸਲ ਦੇ ਸਮੇਂ ਮੰਡੀਆਂ ਵਿਚ ਜਲਦੀ ਉਠਾਨ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆੜਤੀਆਂ ਨੁੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਮੰਡੀਆਂ ਵਿਚ ਭਰੇ ਜਾਣ ਵਾਲੇ ਐਲਐਲ ਫਾਰਮ ਦੇ ਕੰਸੇਪਟ ਦਾ ਸਰਲੀਕਰਣ ਕਰਨ ਦੇ ਵੀ ਨਿਰਦੇਸ਼ ਦਿੱਤੇ।

 ਸ੍ਰੀ ਕੰਵਰ ਪਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖਾਲੀ ਮੰਡੀ (ਜਦੋਂ ਫਸਲ ਵਿਕਰੀ ਦਾ ਸਮੇਂ ਨਾ ਹੋਵੇ) ਦੇ ਸ਼ੈਡ ਦਾ ਸਹੀ ਵਰਤੋ ਕਰਨ ਅਤੇ ਅਨਾਜ ਮੰਡੀਆਂ ਵਿਚ ਕੁੱਝ ਕਮਰਸ਼ਿਅਲ ਗਤੀਵਿਧੀਆਂ ਦੀ ਛੋਟ ਦਿੱਤੇ ਜਾਣ ਦੀ ਸੰਭਾਵਨਾਵਾਂ ਨੁੰ ਵੀ ਤਲਾਸ਼ ਕਰਨ ਤਾਂ ਜੋ ਰਾਜ ਸਰਕਾਰ ਨੁੰ ਕੁੱਝ ਵੱਧ ਮਾਲ ਦੀ ਪ੍ਰਾਪਤੀ ਹੋ ਸਕੇ।

 ਉਨ੍ਹਾਂ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਡਡ ਦੀ ਪੂਰੇ ਦੇਸ਼ ਵਿਚ ਇਕ ਖਾਸ ਪਹਿਚਾਨ ਹੈ ਅਤੇ ਭਵਿੱਖ ਵਿਚ ਵੀ ਇਸ ਗੌਰਵ ਨੂੰ ਬਣਾਏ ਰੱਖਣ ਦਾ ਯਤਨ ਕੀਤਾ ਜਾਵੇਗਾ।

ਸ਼ੇਅਰ