ਚੰਡੀਗੜ੍ਹ 06  ਅਗਸਤ (ਹਰਬੰਸ ਸਿੰਘ)

ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਦਸਿਆ ਕਿ ਬੱਚੇ ਦੇਸ਼ ਦੀ ਨੀਂਹ ਹੁੰਦੇ ਹਨ ਇਸ ਲਈ ਸੂਬਾ ਸਰਕਾਰ ਆਂਗਨਵਾੜੀਆਂ ਵਿਚ ਜਨਮ ਤੋਂ ਹੀ ਇੰਨ੍ਹਾਂ ਦੀ ਗ੍ਰੋਥ ਮਾਨੀਟਰਿੰਗ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਜਲਦੀ ਹੀ ਲਗਭਗ 7.18 ਕਰੋੜ ਰੁਪਏ ਦੀ ਲਾਗਤ ਨਾਲ ਮਾਨੀਟਰਿੰਗ-ਸਮੱਗਰੀ ਖਰੀਦੇ ਜਾਣਗੇ। ਅੱਜ ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਇਸ ਬਾਰੇ ਵਿਚ ਮੰਜੂਰੀ ਦੇ ਦਿੱਤੀ ਗਈ ਹੈ, ਇੰਨ੍ਹਾਂ ਤੋਂ ਇਲਾਵਾ, ਰਾਜ ਦੀ ਸਾਰੀ ਆਂਗਨਵਾੜੀਆ ਵਿਚ ਦਾਖਲਾ ਲੈਣ ਵਾਲੇ ਬੱਚਿਆਂ ਲਈ ਦੁੱਧ ਪੀਣ ਤਹਿਤ ਵੱਖ-ਵੱਖ ਗਿਲਾਸ  ਖਰੀਦਣ ਦੀ ਵੀ ਮੰਜੂਰੀ ਦਿੱਤੀ ਗਈ ਤਾਂ ਜੋ ਇੰਫੈਕਸ਼ਨ ਫੈਲਣ ਦੀ ਸੰਭਾਵਨਾ ਨਾ ਰਹ

 ਸ੍ਰੀ ਨਨਯੋਲਾ ਨੇ ਇਹ ਜਾਣਕਾਰੀ ਮੀਟਿੰਗ ਦੇ ਬਾਅਦ ਅੱਜ ਇੱਥੇ ਦਿੱਤੀ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਸ੍ਰੀ ਅਸੀਮ ਗੋਇਲ ਨਨਯੌਲਾ ਨੁੰ ਚੇਅਰਮੈਨਸ਼ਿਪ ਵਿਚ ਹੋਈ ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੰਵਰ ਪਾਲ ਵੀ ਮੌਜੂਦ ਸਨ।

 ਸ੍ਰੀ ਅਸੀਮ ਗੋਇਲ ਨਨਯੌਲਾ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿਚ ਬੱਚਿਆਂ ਅਤੇ ਮਹਿਲਾਵਾਂ ਦੇ ਵਿਕਾਸ ਦੇ ਪ੍ਰਤੀ ਸੰਕਲਪਬੱਧ ਹਨ। ਇਸੀ ਕਾਰਨ ਵਿਚ ਆਂਗਨਵਾੜੀਆਂ ਰਾਹੀਂ ਜਣੇਪਾ ਮਹਿਲਾਵਾਂ ਅਤੇ ਛੋਟੇ ਬੱਚਿਆਂ ਦੇ ਪੋਸ਼ਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੋਸ਼ਿਕ ਤੱਤਾਂ ਨਾਲ ਭਰਪੂਰ ਖੁਰਾਕ ਪਦਾਰਥਾਂ ਤੋਂ ਇਲਾਵਾ ਬੱਚਿਆਂ ਨੂੰ ਦੁੱਧ ਵੀ ਦਿੱਤਾ ਜਾਦਾ ਹੈ ਤਾਂ ਜੋ ਉਨ੍ਹਾਂ ਦਾ ਸੰਤੁਲਿਤ ਵਿਕਾਸ ਹੋਵੇ। ਇੰਨ੍ਹਾਂ ਸਾਰੇ ਬੱਚਿਆਂ ਨੁੰ ਵੱਖ-ਵੱਖ ਸਟੀਲ ਦੇ ਗਿਲਾਸ ਉਪਲਬਧ ਕਰਵਾਏ ਜਾਣਗੇ ਜੋ ਕਿ ਪਾਣੀ ਅਤੇ ਦੁੱਧ ਪੀਣ ਵਿਚ ਵਰਤੋ ਕੀਤੇ ਜਾ ਸਕਣਗੇ। ਇਸ ਨਾਲ ਬੱਚਿਆਂ ਵਿਚ ਪਰਸਪਰ ਇੰਫੈਕਸ਼ਨ ਕਰਨ ਦੀ ਸੰਪਾਵਨਾ ਵੀ ਨਹੀਂ ਰਹੇਗੀ।

 ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਆਂਗਲੀਵਾੜੀਆਂ ਵਿਚ ਦਾਖਲਾ ਲੈਣ ਵਾਲੇ ਬੱਚਿਆਂ ਦੀ ਗ੍ਰੋਥ ਨੂੰ ਲਗਾਤਾਰ ਮੋਨੀਟਰਿੰਗ ਕਰੇਗੀ। ਇਸ ਵਿਚ ਬੱਚਿਆਂ ਦੇ ਵਜਨ ਤੋਂ ਲੈ ਕੇ ਉਨ੍ਹਾਂ ਦੇ ਲੰਬਾਈ ਆਦਿ ਦੀ ਵੀ ੧ਾਂਚ ਕੀਤੀ ਜਾਵੇਗੀ ਤਾਂ ੧ੋ ਉਨ੍ਹਾਂ ਦੇ ਸਿਹਤ ਮਾਨਕਾਂ ਨੂੰ ਪੂਰਾ ਕੀਤਾ ਜਾ ਸਕੇ। ਇਹੀ ਨਹੀਂ ਛੋਟੇ ਸ਼ਿਸ਼ੂਆਂ ਦੀ ਮਾਤਾਵਾਂ ਦਾ ਵਜਨ ਕਰਲ ਲਈ ਮਸ਼ੀਨ ਖਰੀਦ ਜਾ ਰਹੀ ਹੈ।

  ਉਨ੍ਹਾਂ ਨੇ ਦਸਿਆ ਕਿ ਸੂਬੇ ਦੀ ਸਾਰੀ ਆਂਗਨਵਾੜੀਆਂ ਵਿਚ ਇੰਫੈਨਟੋਮੀਟਰ, ਸਟੇਡਿਓਮੀਟਰ, ਵਜਨ ਤੋਲਣ ਲਈ ਵੇਇੰਗ ਸਕੇਲ (ਸ਼ਿਸ਼ੂਆਂ ਲਈ) ਅਤੇ ਡਿਜੀਟਲ ਵੇਇੰਗ ਮਸ਼ੀਨ (ਮਾਤਾ ਅਤੇ ਬੱਚੇ ਲਈ) ਖਰੀਦੀ ਜਾ ਰਹੀ ਹੈ।

 ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਦਸਿਆ ਕਿ ਸੂਬਾ ਸਰਕਾਰ ਸੂਬੇ ਦੀ ਭਾਵੀ ਪੀੜੀ ਨੁੰ ਸਿਹਤਮੰਦ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਇਸ ਦੇ ਲਈ ਸਰਕਾਰ ਵੱਲੋਂ ਧਨ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

 ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਕਮਿਸ਼ਨਰ ਸ੍ਰੀਮਤੀ ਪੀ ਅਮਨੀਤ ਕੁਮਾਰ, ਨਿਦੇਸ਼ਕ ਸ੍ਰੀਮਤੀ ਮੋਨਿਕਾ ਮਲਿਕ ਤੋਂ ਇਲਾਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਸ਼ੇਅਰ