ਚੰਡੀਗੜ੍ਹ 04 ਅਗਸਤ (ਹਰਬੰਸ ਸਿੰਘ)
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਸਾਨਾਂ ਨੂੰ ਇਕ ਹੋਰ ਮਹਤੱਵਪੂਰਨ ਸੌਗਾਤ ਦਿੰਦੇ ਹੋਏ ਕਿਸਾਨਾਂ ਦਾ ਪਿਛਲੇ ਆਬਿਆਨੇ ਦਾ 133 ਕਰੋੜ 55 ਲੱਖ 48 ਹਜਾਰ ਰੁਪਏ ਬਕਾਇਆ ਮਾਫ ਕਰਨ ਦਾ ਐਲਾਨ ਕੀਤਾ। ਇਸ ਨਾਲ ਕਿਸਾਨਾਂ ਨੂੰ ਪ੍ਰਤੀ ਸਾਲ ਲਗਭਗ 54 ਕਰੋੜ ਰੁਪਏ ਦੀ ਰਾਹਤ ਮਿਲੇਗੀ। ਨਾਲ ਹੀ ਮੁੱਖ ਮੰਤਰੀ ਨੇ ਸੂਬੇ ਦੀ ਸਾਰੀ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਕਰਨ ਦਾ ਵੀ ਐਲਾਨ ਕੀਤਾ। ਮੌ੧ੂਦਾ ਵਿਚ ਸੂਬਾ ਸਰਕਾਰ ਵੱਲੋਂ 14 ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਕੀਤੀ ਜਾ ਰਹੀ ਹੈ। ਹੁਣ ਹਰਿਆਣਾ ਦੀ ਹੋਰ ਸਾਰੀ ਫਸਲਾਂ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦੀ ਜਾਵੇਗੀ।
ਮੁੱਖ ਮੰਤਰੀ ਨੇ ਜਿਲ੍ਹਾ ਰੋਹਤਕ ਨੁੰਹ, ਫਤਿਹਾਬਾਦ ਅਤੇ ਸਿਰਸਾ ਵਿਚ 2023 ਤੋਂ ਪਹਿਲਾਂ ਆਪਦਾ ਵਿਚ ਫਸਲਾਂ ਨੂੰ ਹੋਏ ਨੁਕਸਾਨ ਦੀ ਮੁਆਵਜਾ ਕੀਤੀ ਪੈਂਡਿੰਗ 137 ਕਰੋੜ ਰੁਪਏ ਦੀ ਰਕਮ ਦਾ ਭੁਗਤਾਨ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਕ ਹਫਤੇ ਵਿਚ ਇਹ ਰਕਮ ਸਬੰਧਿਤ ਕਿਸਾਨਾਂ ਦੇ ਖਾਤਿਆਂ ਵਿਚ ਚਲੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਨਵੇਂ ਟਿਯੂਬਵੈਲ ਕਨੈਕਸ਼ਨ ਲਈ ਤਿੰਨ ਸਟਾਰ ਵਾਲੀ ਮੋਟਰ ਦੇਸ਼ਭਰ ਵਿਚ ਕਿਤੋਂ ਵੀ ਖਰੀਦਣ ਦੀ ਮੰਜੂਰੀ ਹੋਵੇਗੀ। ਮੌਜੂਦਾ ਵਿਚ ਸੂਬੇ ਵਿਚ ਤਿੰਨ ਸਟਾਰ ਮੀਟਰ ਦੀ ਸਿਰਫ 10 ਕੰਪਨੀਆਂ ਰਜਿਸਟਰਡ ਹਨ। ਹੁਣ ਦੇਸ਼ ਵਿਚ ਤਿੰਨ ਸਟਾਰ ਮੀਟਰ ਬਨਾਉਣ ਵਾਲੀ ਸਾਰੀ ਕੰਪਨੀਆਂ ਹਰਿਆਣਾ ਦੇ ਪੈਨਲ ‘ਤੇ ਆ ਜਾਵੇਗੀ ਅਤੇ ਕਿਸਾਨ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਕੰਪਨੀ ਤੋਂ ਤਿੰਨ ਸਟਾਰ ਮੀਟਰ ਖਰੀਦ ਸਕਣਗੇ। ਇਸ ਨਾਲ 31 ਦਸੰਬਰ, 2023 ਤਕ ਨਵੇਂ ਟਿਯੂਬਵੈਲ ਕਨੈਕਸ਼ਨ ਲਈ ਬਿਨੈ ਕਰਨ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ, ਬਿਜਲੀ ਦਾ ਟ੍ਰਾਂਸਫਾਰਮਰ ਖਰਾਬ ਹੋਣ ‘ਤੇ ਟ੍ਰਾਂਸਫਾਰਮਰ ਦਾ ਖਚਾ ਕਿਸਾਨ ਤੋਂ ਨਹੀਂ ਲਿਆ ਜਾਵੇਗਾ। ਇਹ ਟ੍ਰਾਂਸਫਾਰਮਰ ਬਿਜਲੀ ਨਿਗਮਾਂ ਵੱਲੋਂ ਆਪਣੇ ਖਰਚੇ ‘ਤੇ ਬਦਲੇ ਜਾਣਗੇ।