ਚੰਡੀਗੜ੍ਹ 04  ਅਗਸਤ (ਹਰਬੰਸ ਸਿੰਘ)

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਤੀਜ ਤਿਉਹਾਰ ਸਾਡੀ ਸਭਿਆਚਾਰਕ ਵਿਰਾਸਤ ਹੈ। ਇਸ ਨੂੰ ਸੰਭਾਲ ਕੇ ਰੱਖਣਾ ਸਾਡੀ ਜਿਮੇਵਾਰੀ ਹੈ। ਤੀਜ ਮਹਿਲਾਵਾਂ ਦਾ ਉਤਸਵ ਹੁੰਦਾ ਹੈ ਅਤੇ ਮਹਿਲਾਵਾਂ ਇਸ ਨੂੰ ਬਹੁਤ ਮਾਣ ਅਤੇ ਖੁਸ਼ੀ ਨਾਲ ਮਨਾਉਂਦੀਆਂ ਹਨ ਅਤੇ ਇਹ ਪੁਰਬ ਸਾਡੇ ਸਭਿਆਚਾਰ ਨਾਲ ਜੁੜਿਆ ਹੋਇਆ ਹੈ।

ਹਰਿਆਣਾ ਦੇ ਮੁੱਖ ਮੰਤਰੀ ਅੱਜ ਆਪਣੇ ਨਿਵਾਸ ਸੰਤ ਕਰੀਬ ਕੁਟੀਰ ‘ਤੇ ਪ੍ਰਬੰਧਿਤ ਤੀਜ ਮਹੋਤਸਵ ਨੁੰ ਸੰਬੋਧਿਤ ਕਰ ਰਹੇ ਸਨ। ਹਰਿਆਣਾਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ, ਪੰਜਾਬ ਦੇ ਰਾਜਪਾਲ ਅਤੇ ਪ੍ਰਸਾਸ਼ਕ ਸ੍ਰੀ ਗੁਲਾਬਚੰਦ ਕਟਾਰਿਆ ਤੇ ਉਨ੍ਹਾਂ ਦੀ ਧਰਮ ਪਤਨੀ ਅਨਿਤਾ ਕਟਾਰਿਆ, ਮੁੱਖ ਮੰਤਰੀ ਨਾਇਬ ਸਿੰਘ ਸੈਨੀ , ਮੁੱਖ ਮੰਤਰੀ ਦੀ ਧਰਮਪਤਨੀ ਸ੍ਰੀਮਤੀ ਸੁਮਨ ਸੈਨੀ ਨੇ ਇਸ ਮੌਕੇ ‘ਤੇ ਲਗਾਈ ਗਈ ਹਰਿਆਣਵੀਂ ਪ੍ਰਦਰਸ਼ਨੀ ਦਾ ਅਵਲੋਕਨ ਕਰ ਉਸ ਦੀ ਸ਼ਲਾਘਾ ਕੀਤੀ। ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਵੱਲੋਂ ਬਣਾਈ ਗਈ ਤੀਜ ਉਤਸਵ ‘ਤੇ ਟੈਲੀ ਫਿਲਮ ਵੀ ਦਿਖਾਈ ਗਈ ਅਤੇ ਮਹਿਲਾਵਾਂ ਨੇ ਤੀਜ ਉਤਸਵ ਦਾ ਲੁਫਤ ਚੁਕਿਆ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਵਨ ਅਤੇ ਬਰਸਾਤ ਮਹੀਨੇ ਵਿਚ ਇਕ ਪੇੜ ਮਾਂ ਦੇ ਨਾਂਅ ਲਗਾਉਣ ਦਾ ਵਿਜਨ ਦਿੱਤਾ ਹੈ ਤਾਂ ਜੋ ਹਵਾ ਪ੍ਰਦੂਸ਼ਨ ਖਤਮ ਹੋ ਸਕੇ। ਇਸ ਲਈ ਸਾਰੇ ਨਾਗਰਿਕ ਆਪਣੇ ਘਰਾਂ ਵਿਚ ਹੋਣ ਵਾਲੇ ਉਤਸਵ ਅਤੇ ਪਵਿੱਤਰ ਤਿਉਹਾਰਾਂ ‘ਤੇ ਇਸ ਮੁਹਿੰਮ ਨਾਲ ਜੁੜੇ ਅਤੇ ਸੰਕਲਪ ਲੈ ਕੇ ਵੱਧ ਤੋਂ ਵੱਧ ਪੇੜ ਲਗਾਉਣ।

ਉਨ੍ਹਾਂ ਨੇ ਕਿਹਾ ਕਿ ਇਸ ਤਿਊਹਾਰ ਦੇ ਨਾਲ ਹੀ ਦੇਸ਼ ਵਿਚ ਤਿਉਹਾਰਾਂ ਦੀ ਲੜੀ ਦੀ ਸ਼ੁਰੂਆਤ ਹੋ ੧ਾਂਦੀ ਹੈ, ਇਸ ਲਈ ਕਿਹਾ ਗਿਆ ਹੈ ਕਿ ਆ ਗਈ ਤੀਜ , ਬੋ ਗਈ ਤਿਉਹਾਰਾਂ ਦੇ ਬੀਜ। ਤੀਜ ਦਾ ਤਿਊਹਾਰ ਸਾਡੇ ਸਮਾਜ ਵਿਚ ਆਪਸੀ ਪਿਆਰ ਅਤੇ ਮੇਲ ਮਿਲਾਪ ਵਿਚ ਰੰਗ ਭਰਨ ਦਾ ਕੰਮ ਕਰਦਾ ਹੈ, ਇਸ ਲਈ ਸਾਨੂੰ ਇਸ ਤਿਉਹਾਰ ਨੂੰ ਬਹੁਤ ਉਤਸਾਹ ਨਾਲ ਮਨਾਉਣਾ ਚਾਹੀਦਾ ਹੈ ਤਾਂ ਜੋ ਭਾਵੀ ਪੀੜੀਆਂ ਨੁੰ ਚੰਗੇ ਸੰਸਕਾਰ ਮਿਲ ਸਕਣ। ਇਸ ਦੇ ਨਾਲ ਹੀ ਕੁਦਰਤ ਵੀ ਹਰੀ ਚਾਦਰ ਓੜ ਕੇ ਲੋਕਾਂ ਵਿਚ ਨਵੀਂ ਉਮੰਗ ਭਰਨ ਦਾ ਕੰਮ ਕਰਦੀ ਹੈ ਅਤੇ ਪੇੜਾਂ ‘ਤੇ ਝੂਲੇ ਪਾ ਕੇ ਮਹਿਲਾਵਾਂ ਬਹੁਤ ਉਸਤਾਹ ਦੇ ਨਾਲ ਝੂਲਾ ਝੂਲਦੀਆਂ ਹਨ। ਹਰਿਆਣਾ ਸਰਕਾਰ ਇਸ ਉਤਸਵ ੂਨੂੰ ਪ੍ਰੋਤਸਾਹਨ ਦੇਣ ਲਈ ਕ੍ਰਿਤਸੰਕਲਪ ਹੈ।

 ਮੁੱਖ ਮੰਤਰੀ ਦੀ ਧਰਮਪਤਨੀ ਸੁਮਨ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਨੁੰ ਮਜਬੂਤ ਕਰਨ ਲਈ ਅਨੇਕ ਯੋਜਨਾਵਾਂ ਅਤੇ ਪ੍ਰੋਗ੍ਰਾਮ ਲਾਗੂ ਕੀਤੇ ਹਨ। ਸੂਬੇ ਦੇ ਮੁੱਖ ਮੰਤਰੀ ਵੀ ਇਸ ਰਿਵਾਇਤ ਨੁੰ ਅੱਗੇ ਵਧਾ ਰਹੇ ਹਨ। ਮੁੱਖ ਮੰਤਰੀ ਨੇ ਤੀਜ ਮਹੋਤਸਵ ਵਿਚ ਪਹੁੰਚੀਆਂ ਮਹਿਲਾਵਾਂ ਨੁੰ ਕੋਥਲੀ ਸਿੰਧਾਰਾ ਭੇਂਟ ਕੀਤਾ।

 ਇਸ ਮੌਕੇ ‘ਤੇ ਬਹੁਤ ਹੀ ਸੁੰਦਰ ਅਤੇ ਸ਼ਾਨਦਾਰ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤੇ ਗਏ। ਇਸ ਮੌਕੇ ‘ਤੇ ਬਹੁਤ ਹੀ ਸੁੰਦਰ ਅਤੇ ਸ਼ਾਨਦਾਰ ਸਭਿਆਚਾਰਕ ਪ੍ਰੋਗ੍ਰਾਮ ਕੀਤੇ ਗਏ ਜਿਸ ‘ਤੇ ਮਹਿਲਾਵਾਂ ਭਾਰੀ ਗਿਣਤੀ ਵਿਚ ਝੂਮਦੀ ਹੋਈ ਨਜਰ ਆਈ।

 ਹਰਿਆਣਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ ਤੇ ਉਨ੍ਹਾਂ ਦੀ ਧਰਮਪਤਨੀ  ਬਿਮਲਾ ਗੁਪਤਾ, ਸਿਖਿਆ ਮੰਤਰੀ ਸੀਮਾ ਤ੍ਰਿਖਾ, ਸਾਬਕਾ ਸਾਂਸਦ ਸੁਨੀਤਾ ਦੁਗੱਲ, ਸ੍ਰੀਮਤੀ ਬੰਤੋਂ ਕਟਾਰਿਆ, ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਦੀ ਪਤਨੀ ਗੀਤਾ ਕੌਸ਼ਿਕ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਸੂਚਨਾ , ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਮਨਦੀਪ ਸਿੰਘ ਬਰਾੜ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੀ ਵਧੀਕ ਨਿਦੇਸ਼ਕ ਸ੍ਰੀਮਤੀ ਵਰਸ਼ਾ ਖਨਗਵਾਲ, ਸਾਬਕਾ ਮੰਤਰੀ ਸ੍ਰੀਮਤੀ ਕਵਿਤਾ ਜੈਨ, ਸਾਬਕਾ ਵਿਧਾਇਕ ਲਤਿਕਾ ਸ਼ਰਮਾ, ਭਾਜਪਾ ਸੂਬਾ ਪ੍ਰਧਾਨ ਮਹਿਲਾ ਮੋਰਚਾ ਉਸ਼ਾ ਪ੍ਰਿਯਦਰਸ਼ਨੀ, ਬਬੀਤਾ ਫੌਗਾਟ, ਸਰੋਜ ਸਿਹਾਗ, ਸੁਮਿਤਰਾ ਚੌਹਾਨ, ਰੋਜੀ ਮਲਿਕ, ਸੁਸ਼ਮਾ ਗੁਪਤਾ ਸਮੇਤ ਅਨੇਕ ਮਹਿਲਾਵਾਂ ਨੇ ਉਤਸਵ ਵਿਚ ਹਿੱਸਾ ਲਿਆ।

ਸ਼ੇਅਰ