ਨਿਊ ਚੰਡੀਗੜ੍ਹ 01 ਅਗਸਤ (ਸਤਨਾਮ ਸਿਸਵਾਂ)
ਪੰਜਾਬ ਦੇ ਮੋਹਾਲੀ ਜ਼ਿਲੇ ਦੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਟਾਂਡਾ ਕਰੌਰਾ ਨੇੜੇ ਵਗਦੀ ਪਟਿਆਲਾ ਕੀ ਰਾਓ ਨਦੀ ਵਿੱਚ ਹਰ ਸਾਲ ਕਿਸੇ ਨਾ ਕਿਸੇ ਇਨਸਾਨੀ ਜਾਨ ਦੀ ਭੇਂਟ ਚੜ੍ਹਦੀ ਹੈ। ਬੀਤੇ ਦਿਨੀਂ ਵੀ ਇਸ ਨਦੀ ਵਿੱਚ ਇੱਕ ਕਾਰ ਦੇ ਸਵਾਰੀਆਂ ਸਮੇਤ ਰੁੜ੍ਹ ਜਾਣ ਦਾ ਗਈ ਸੀ,ਜੋ ਕਾਨੇ ਕਾ ਬਾੜਾ ਦੇ ਨਜ਼ਦੀਕ ਤੋਂ ਇੱਕ ਨੌਜਵਾਨ ਅਤੇ ਥੋੜ੍ਹੀ ਦੂਰੀ ਤੋਂ ਕਾਰ ਬਰਾਮਦ ਹੋਈ ਸੀ।ਥਾਣਾ ਨਵਾਂ ਗ੍ਰਾਓਂ ਦੀ ਪੁਲਿਸ ਵੱਲੋਂ ਕਾਰ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।ਪਰ ਅੱਜ ਇਸੇ ਨਦੀ ਵਿੱਚੋਂ ਚੰਡੀਗੜ ਦੀ ਹੱਦ ਤੇ ਪਿੰਡ ਸਾਰੰਗ ਪੁਰ ਕੋਲੋਂ ਇਸ ਨੌਜਵਾਨ ਨਾਲ਼ ਘੁੰਮਣ ਆਈ ਲੜਕੀ ਦੀ ਵੀ ਲਾਸ਼ ਬਰਾਮਦ ਹੋਈ ਹੈ। ਜਿਸ ਨੂੰ ਥਾਣਾ ਸਾਰੰਗ ਪੁਰ ਦੀ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਚੰਡੀਗੜ੍ਹ ਮੋਰਚਰੀ ਵਿਚ ਭੇਜ ਦਿੱਤਾ ਹੈ।ਇਸ ਤੋਂ ਇਲਾਵਾ ਅੱਜ ਬੀਤੀ 28 ਜੁਲਾਈ ਨੂੰ ਜਿਸ ਨੌਜਵਾਨ ਦੀ ਲਾਸ਼ ਮਿਲੀ ਸੀ ਉਸ ਦਾ ਪਰਿਵਾਰ ਅੱਜ ਥਾਣਾ ਨਵਾਂ ਗ੍ਰਾਓਂ ਵਿਖੇ ਪੁੱਜਾ। ਜਿਨ੍ਹਾਂ ਵੱਲੋਂ ਆਪਣੇ ਪੁੱਤਰ ਦੀ ਪਹਿਚਾਣ ਕਰ ਲਈ ਗਈ ਹੈ ।ਇਹ ਮ੍ਰਿਤਕ ਨੌਜਵਾਨ ਸੰਦੀਪ ਯਾਦਵ ਪੁੱਤਰ ਬਲਵੀਰ ਸਿੰਘ,ਮੋਮਨਪੁਰ ਤਹਿਸੀਲ ਬਹਿਰੌਰ ਜ਼ਿਲ੍ਹਾ ਕੋਟਪੁਤਲੀ ਬਹਿਰੌਰ ਰਾਜਸਥਾਨ ਦਾ ਰਹਿਣ ਵਾਲਾ ਸੀ।ਫਿਲਹਾਲ ਅਜੇ ਇਸ ਨੌਜਵਾਨ ਨਾਲ਼ ਆਈ ਲੜਕੀ ਦੀ ਸ਼ਨਾਖਤ ਨਹੀਂ ਹੋ ਸਕੀ ਨਾ ਹੀ ਲੜਕੇ ਦੇ ਪਰਿਵਾਰ ਨੂੰ ਇਸ ਸਬੰਧੀ ਪਤਾ ਹੈ। ਜਾਣਕਾਰੀ ਅਨੁਸਾਰ ਲੜਕਾ ਕਿਸੇ ਦੋਸਤ ਦੇ ਨਾਲ ਇੱਕ ਸ਼ੈਲਫ਼ ਡਰਾਈਵਰ ਗੱਡੀ ਰਾਹੀਂ ਇਸ ਇਲਾਕੇ ਵਿੱਚ ਘੁੰਮਣ ਆਇਆ ਸੀ। ਪਟਿਆਲਾ ਕੀ ਰਾਓ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ ਸਨ।ਆਸ ਪਾਸ ਦੇ ਲੋਕਾਂ ਦੇ ਦੱਸਣ ਅਨੁਸਾਰ ਇੱਕ ਲੜਕਾ ਤੇ ਲੜਕੀ ਇਸ ਕਾਰ ਵਿੱਚ ਸਵਾਰ ਸਨ। ਉਨ੍ਹਾਂ ਨੂੰ ਕਿਸੇ ਪਿੰਡ ਦੇ ਵਸਨੀਕ ਵੱਲੋਂ ਸੁਚੇਤ ਵੀ ਕੀਤਾ ਗਿਆ ਸੀ।ਪਰ ਜੋ ਰੱਬ ਨੂੰ ਮਨਜ਼ੂਰ ਉਹ ਇਸ ਨਦੀ ਵਿੱਚ ਆਏ ਤੇਜ਼ ਵਹਾਅ ਵਿਚ ਹੜ ਗਏ ਸਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਨਦੀ ਵਿੱਚ ਛੇ ਤੋਂ ਸੱਤ ਮੌਤਾਂ ਪਾਣੀ ਵਿੱਚ ਹੜ ਜਾਣ ਕਾਰਨ ਹੋ ਚੁੱਕੀਆਂ ਹਨ।ਇਸ ਨਦੀ ਤੇ ਪੁੱਲ ਨਾ ਲੱਗੇ ਹੋਣ ਕਾਰਨ ਜਿੱਥੇ ਇਸ ਤੇ ਪੈਣ ਵਾਲੇ ਪਿੰਡਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਓਥੇ ਹੀ ਇਸ ਤੋਂ ਅੱਗੇ ਬਾਰਡਰ ਪਾਰ ਹਰਿਆਣਾ ਹਿਮਾਚਲ ਨੂੰ ਇਸ ਰਾਸਤੇ ਜਾਣ ਵਾਲੇ ਰਾਹਗੀਰਾਂ ਨੂੰ ਵੀ ਖੱਜਲ ਖੁਆਰ ਹੋਣਾ ਪੈਂਦਾ ਹੈ।