ਕੁਰਾਲੀ 01 ਅਗਸਤ (ਹਰਬੰਸ ਸਿੰਘ ,ਜਗਦੇਵ ਸਿੰਘ)
ਅੱਜ ਪੂਰੇ ਭਾਰਤ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਤੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ , ਜ਼ਿਲ੍ਹਾ ਪ੍ਰਧਾਨ ਮੋਹਾਲੀ ਦਲਜੀਤ ਸਿੰਘ ਜੀਤਾ ਫਾਟਵਾਂ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ 1 ਇਸ ਰੋਸ਼ ਮਾਰਚ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਹਰਿਆਣਾ ਸਰਕਾਰ ਦੇ ਜਿਨਾਂ ਅਧਿਕਾਰੀਆਂ ਨੇ ਨਿਹੱਥੇ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਅਤੇ ਅਜਾਰਾਈਲ ਤੋ ਡਰੋਨ ਮੰਗਵਾ ਕੇ ਗੋਲੇ ਸੁੱਟੇ ਜ਼ਹਿਰੀਲੀਆਂ ਗੈਸਾਂ ਦੀ ਵਰਤੋਂ ਕੀਤੀ, ਟਰੈਕਟਰ ਗੱਡੀਆਂ ਤੋੜੀਆਂ, ਜ਼ੁਲਮ ਦੀ ਕੋਈਕਸਰ ਨਹੀਂ ਛੱਡੀ ਇਨਾਂ ਦੀਆਂ ਗੋਲੀਆਂ ਨਾਲ ਪੰਜਾਬ ਦਾ ਪੁੱਤ ਸ਼ੁਭਕਰਨ ਸ਼ਹੀਦ ਹੋਇਆ 433 ਕਿਸਾਨ ਫੱਟੜ ਕੀਤੇ 5 ਕਿਸਾਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਇਸ ਜੁਲਮ ਚ ਜਿਹੜੇ ਅਧਿਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਉਹਨਾਂ 6 ਅਧਿਕਾਰੀਆਂ ਨੂੰ ਰਾਸ਼ਟਰਪਤੀ ਅਵਾਰਡ ਦੇਣ ਦੀ ਹਰਿਆਣਾ ਸਰਕਾਰ ਵੱਲੋਂ ਸਿਫਾਰਿਸ਼ ਕੀਤੀ ਹੈ 1 ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਇਹ ਭਾਜਪਾ ਦੀ ਬੜੀ ਸ਼ਰਮਨਾਕ ਤੇ ਘਨਾਉਣੀ ਹਰਕਤ ਹੈ ਇਸ ਨਾਲ ਭਾਜਪਾ ਦਾ ਪੰਜਾਬ ਤੇ ਕਿਸਾਨ ਵਿਰੋਧੀ ਚੇਹਰਾ ਨੰਗਾ ਹੋਇਆ ਹੈ ਇਸ ਮੌਕੇ ਦ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਜੀਤਾ ਫਾਂਟਵਾ ਨੇ ਐਲਾਨ ਕੀਤਾ ਕਿ ਕਿਸਾਨਾਂ ਤੇ ਜੁਲਮ ਕਰਨ ਵਾਲੇ ਪੁਲਿਸ ਅਧਿਕਾਰੀ ਜਿਨਾਂ ਨੂੰ ਰਾਸ਼ਟਰਪਤੀ ਐਵਾਰਡ ਦਿੱਤਾ ਜਾਣਾ ਹੈ ਉਨਾਂ ਦਾ ਜਥੇਬੰਦੀ ਵੱਲੋਂ ‘ਕਿਸਾਨੀ ਸੰਘਰਸ ਦੇ ਬੁੱਚੜ ਪੁਲਸੀਏ’ ਕਰਾਰ ਦੇ ਕੇ ਇਨਾਂ ਦੇ ਪੁਤਲੇ ਫੂਕੇ ਜਾਣਗੇ।ਇਸ ਸਮੇਂ ਹਾਜ਼ਰ ਆਗੂ ਜਿਲਾ ਸਰਪ੍ਰਸਤ ਮਲਕੀਤ ਢਕੋਰਾ ਸੁਪਿੰਦਰ ਸਿੰਘ ਸੈਪੂ ਬਲਾਕ ਪ੍ਰਧਾਨ, ਮੈਜਰ ਸਿੰਘ ਸੰਗਤਪੁਰਾ ਸਹਿਬ ਸਿੰਘ ਬਡਾਲੀ ਬਲਜੀਤ ਸਿੰਘ ਸਰਪੰਚ ਸੁਰਿੰਦਰ ਸਿੰਘ ਨੱਗਲਗੜੀਆਂ ਕਰਨੈਲ ਸਿੰਘ ਕੁਲਦੀਪ ਸਿੰਘ ਦਿਲਬਾਗ ਲੰਬੜਦਾਰ ਫਾਟਵਾ ਰਵਿੰਦਰ ਸਿੰਘ ਗੋਗਾ ਜੱਗਾ ਮੁੰਧੋ ਰਾਜਵਿੰਦਰ ਗੁੱਡੂ ਸਲੇਮਪੁਰ ਅਮਨਜੋਤ ਗੁੰਨੋ ਮਾਜ਼ਰਾ ਮਨਦੀਪ ਧਕਾਤਣਾ ਸੁਖਦੇਵ ਸਿੰਘ ਨਨਹੇੜੀਆ ਪਰਮਵੀਰ ਨਨਹੇੜੀਆ ਗੋਲਡੀ ਮੁੱਲਾਪੁਰ ਹਾਜ਼ਰ ਸਨ1