ਕੁਰਾਲੀ 20 ਅਗਸਤ (ਜਗਦੇਵ ਸਿੰਘ,ਹਰਬੰਸ ਸਿੰਘ)
ਪਡਿਆਲਾ ਦੇ ਗੁਰਦੁਆਰਾ ਕਰਤਾਰਸਰ ਸਾਹਿਬ ਵਿਖੇ ਸਲਾਨਾ ਦੋ ਰੋਜਾ ਧਾਰਮਿਕ ਸਮਾਗਮ ਬਾਬਾ ਗਗਨਦੀਪ ਸਿੰਘ ਪਡਿਆਲਾ ਅਤੇ ਮਾਤਾ ਸੁਖਪਾਲ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਅੱਜ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਇੱਕ ਧਾਰਮਿਕ ਸਮਾਗਮ ਕਰਵਾਇਆ। ਇਸ ਧਾਰਮਿਕ ਸਮਾਗਮ ਦੌਰਾਨ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲੁਆਈ। ਇਸ ਮੌਕੇ ਗੋਲਡ ਮੈਡਲਿਸਟ ਢਾਡੀ ਮਲਕੀਤ ਸਿੰਘ ਪਪਰਾਲੀ, ਢਾਡੀ ਬਲਵੀਰ ਸਿੰਘ ਪਾਰਸ, ਸੰਤ ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ, ਭਾਈ ਪ੍ਰਤਾਪ ਸਿੰਘ ਬਟਾਲੇ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਢੱਕੀ ਸਾਹਿਬ ਵਾਲੇ, ਸੰਤ ਬਾਬਾ ਕੁਲਜੀਤ ਸਿੰਘ ਸੀਸ ਮਹਿਲ ਵਾਲੇ ਅਤੇ ਜੋਗਾ ਸਿੰਘ ਆਦਿ ਜਥਿਆਂ ਵੱਲੋਂ ਸੰਗਤਾਂ ਨੂੰ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਸਮਾਗਮ ਮੋਕੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤਖਤ ਸ੍ਰੀ ਕੇਸਗੜ ਸਾਹਿਬ ਨੇ ਹਾਜਰੀ ਭਰਦਿਆਂ ਸੰਗਤਾਂ ਨੂੰ ਗੁਰੂ ਲੜ ਲੱਗਣ ਦੀ ਅਪੀਲ ਕੀਤੀ। ਇਸ ਦੌਰਾਨ ਆਈਆਂ ਸੰਗਤਾਂ ਲਈ ਮੁਫਤ ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਗਿਆ। ਅੰਤ ਵਿੱਚ ਗੁਰਦੁਆਰਾ ਸਾਹਿਬ ਦੀ ਮੁੱਖ ਪ੍ਰਬੰਧਕ ਮਾਤਾ ਸੁਖਪਾਲ ਕੌਰ ਨੇ ਆਏ ਜਥਿਆ ਦਾ ਸਿਰਪਾਓ ਪਾਕੇ ਵਿਸ਼ੇਸ ਸਨਮਾਨ ਵੀ ਕੀਤਾ।