ਕੁਰਾਲੀ 20 ਅਗਸਤ(ਜਗਦੇਵ ਸਿੰਘ)

ਪੱਤਰਕਾਰ ਦਿਲਬਰ ਸਿੰਘ ਖੈਰਪੁਰ ਦੇ ਸਤਿਕਾਰਯੋਗ ਮਾਤਾ ਕਾਕੋ ਕੌਰ ਇੱਕ ਅਜਿਹੀ ਸ਼ਖ਼ਸੀਅਤ ਸਨ, ਜਿਨਾਂ ਨੇ 1947 ਦਾ ਬਟਵਾਰਾ ਤੇ ਕਤਲੇਆਮ ਆਪਣੇ ਅੱਖੀਂ ਵੇਖਿਆ। ਸਵ. ਕਾਕੋ ਕੌਰ ਦਾ ਜਨਮ 1931 ਨੂੰ ਕਸਬਾ ਮੁੱਲਾਂਪੁਰ ਗਰੀਬਦਾਸ (ਹੁਣ ਨਿਊ ਚੰਡੀਗੜ੍ਹ) ਵਿਖੇ ਪਿਤਾ ਸਦਾ ਰਾਮ ਤੇ ਮਾਤਾ ਈਸ਼ਰ ਕੌਰ ਦੇ ਘਰ ਹੋਇਆ।
ਜੂਨ 84 ਦੌਰਾਨ ਹਰਿਮੰਦਰ ਸਾਹਿਬ ਦੀ ਰਾਖੀ ਲਈ ਸ਼ਹੀਦ ਹੋਏ 9 ਸਿੱਖ ਰੈਜੀਮੈਂਟ ਦੇ ਧਰਮੀ ਫੌਜੀ ਮਲਾਗਰ ਸਿੰਘ ਦੇ ਮਾਤਾ ਹੋਣ ਦਾ ਮਾਣ ਵੀ ਮਾਤਾ ਕਾਕੋ ਕੌਰ ਨੂੰ ਪ੍ਰਾਪਤ ਹੈ। ਉਹ ਮਨਹੂਸ ਘੜੀ ਵੀ ਵੇਖੀ ਜਦੋਂ ਉਨ੍ਹਾਂ ਦਾ 17 ਸਾਲ ਦੀ ਉਮਰ ਵਿੱਚ ਪੁੱਤਰ ਪਰਧੀਰ ਸਿੰਘ ਪੱਪਾ ਅਤਿਵਾਦ ਦੀ ਭੇਟ ਚੜ੍ਹਿਆ। ਮਾਤਾ ਉਨੀਂ
ਚਾਰ ਭੈਣਾਂ ਦਾ ਇਕੋ ਇੱਕ ਭਰਾ ਹਜੂਰਾ ਸਿੰਘ ਪੂਨੀਆ ਆਪਣੇ ਸਮੇਂ ਦਾ ਇਲਾਕੇ ਵਿੱਚ ਸਿਰਕਢ ਅਕਾਲੀ ਆਗੂ ਸੀ। ਉਨ੍ਹਾਂ ਦਾ ਭਾਣਜਾ ਅੱਜ ਕੱਲ ਅਕਾਲੀ ਦਲ ਵਿੱਚ ਜਸਪਾਲ ਸਿੰਘ ਸਰਪੰਚ (ਜ਼ੀਰਕਪੁਰ) ਲੋਕ ਸੇਵਾ ਵਿੱਚ ਜੁਟੇ ਹੋਏ ਨੇ। ਮਾਤਾ ਕਾਕੋ ਕੌਰ ਮਿਲਣਸਾਰ, ਦੂਜਿਆਂ ਦਾ ਭਲਾ ਮੰਗਣ ਵਾਲੀ ਨੇਕ ਦਿਲ ਔਰਤ ਸੀ। ਜ਼ਿੰਦਗੀ ਭਰ ਅਨੇਕਾਂ ਦੁਖ ਆਏ ਪਰ ਮਾਤਾ ਕਾਕੋ ਕੌਰ ਨੇ ਭਾਣਾ ਮੰਨ ਕੇ ਗੁਰਬਾਣੀ ਦਾ ਓਟ ਆਸਰਾ ਲਿਆ ਤੇ ਸਾਰੀ ਉਮਰ ਨਿਮਰਤਾ ਤੇ ਸਾਦਗੀ ਦਾ ਪੱਲਾ ਫੜ ਕੇ ਤੰਦਰੁਸਤ ਜੀਵਨ ਬਤੀਤ ਕੀਤਾ। ਲੰਘੀ 9 ਅਗਸਤ ਨੂੰ ਤੜਕੇ 4 ਵਜੇ ਸੁਆਸਾਂ ਦੀ ਪੂੰਜੀ ਪੂਰੀ ਕਰਕੇ 94 ਸਾਲਾਂ ਦੀ ਉਮਰ ਵਿੱਚ ਇਸ ਰੰਗਲੀ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 21 ਅਗਸਤ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਖੈਰਪੁਰ ਨੇੜੇ ਮਾਜਰੀ ਬਲਾਕ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗਾ। ਸ਼ਰਧਾਂਜਲੀ ਸਮਾਗਮ ਮੌਕੇ ਇਲਾਕੇ ਭਰ ਤੋਂ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਮਾਤਾ ਕਾਕੋ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।

ਸ਼ੇਅਰ