ਕੁਰਾਲੀ 16 ਅਗਸਤ (ਜਗਦੇਵ ਸਿੰਘ)

ਆਜ਼ਾਦੀ ਦਿਵਸ ਮੌਕੇ ਦੇਸ਼ ਦੀ ਆਜ਼ਾਦੀ ਲਈ ਸੇਵਾ ਕਰਦੇ ਜਿਹਨਾਂ ਨੇ ਸੁਤੰਤਰਤਾ ਸੰਗਰਾਮ ਵਿੱਚ ਭਾਗ ਲਿਆ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਪਟਵਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਇਸੇ ਲੜੀ ਦੇ ਤਹਿਤ ਪਿੰਡ ਚਿੰਤਗੜ੍ਹ ਵਿਖੇ ਸਵਤੰਤਰਤਾ ਸੰਗਰਾਮੀ ਨਸੀਬ ਸਿੰਘ ਚਿੰਤਗੜ੍ਹ ਦੀ ਧਰਮ ਪਤਨੀ ਕੁਲਦੀਪ ਕੌਰ ਨੂੰ ਨਾਇਬ ਤਹਿਸੀਲਦਾਰ ਅਰਾਧਨਾ ਖੋਸਲਾ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਆਜ਼ਾਦੀ ਦੇ ਮਹਾਂ ਯੁਧ ਵਿੱਚ ਭਾਗ ਲੈਣ ਵਾਲੇ ਸਾਡੇ ਯੋਧੇ ਸਾਡਾ ਮਾਰਗ ਦਰਸ਼ਨ ਹਨ ਨਵੀਂ ਪੀੜੀ ਨੂੰ ਇਹਨਾਂ ਦੀ ਸੇਧ ਲੈ ਕੇ ਚੱਲਣ ਦੀ ਲੋੜ ਹੈ। ਇਸ ਮੌਕੇ ਹਲਕਾ ਪਟਵਾਰੀ ਮਲਕੀਤ ਸਿੰਘ ਪਟਵਾਰੀ ਪਰਮਜੀਤ ਸਿੰਘ ਸੇਵਾਦਾਰ ਹਰਦੀਪ ਸਿੰਘ ਅਤੇ ਸੁੱਖਾ ਸਿੰਘ ਆਦਿ ਹਾਜ਼ਰ ਸਨ।

ਸ਼ੇਅਰ