ਕੁਰਾਲੀ 01 ਅਗਸਤ (ਜਗਦੇਵ ਸਿੰਘ)
ਪਿਛਲੇ ਲਗਭਗ 10 ਸਾਲਾਂ ਤੋਂ ਦਫਤਰ ਨਗਰ ਕੌਂਸਲ ਵਿਖੇ ਆਊਟਸੋਰਸ ਰਾਂਹੀ ਬਤੌਰ ਕੰਪਿਊਟਰ ਓਪਰੇਟਰ/ਕਲਰਕ, ਸੇਵਾਦਾਰ, ਚੌਂਕੀਦਾਰ, ਟਿਊਬਵੈੱਲ ਓਪਰੇਟਰ, ਐਸ.ਟੀ.ਪੀ ਓਪਰੇਟਰ, ਡਰਾਈਵਰ, ਹੈਲਪਰ ਕੰਮ ਕਰ ਰਹੇ ਕਰਮਚਾਰੀਆਂ ਨੇ ਇਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਮੰਗ ਪੱਤਰ ਵਿਧਾਇਕਾ ਅਤੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੂੰ ਦਿੱਤਾ । ਕਰਮਚਾਰੀਆਂ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਡੀ.ਸੀ ਰੇਟਾਂ ਅਨੁਸਾਰ ਠੇਕੇਦਾਰ ਪਾਸੋਂ ਤਨਖਾਹ ਮਿਲ ਰਹੀ ਹੈ, ਜੋ ਕਿ ਇਸ ਕਮਰ ਤੋੜ ਮਹਿੰਗਾਈ ਦੇ ਦੌਰ ਵਿੱਚ ਬਹੁਤ ਹੀ ਘੱਟ ਹੈ। ਇਸ ਨਾਲ ਘਰ ਦਾ ਗੁਜਾਰਾ ਹੋਣਾ ਬਹੁਤ ਹੀ ਮੁਸ਼ਕਿਲ ਹੈ। ਜਦੋਂ ਕਿ ਮੁਹਾਲੀ ਜਿਲੇ ਦੇ ਨਾਲ ਲਗਦੇ ਚੰਡੀਗੜ੍ਹ ਸ਼ਹਿਰ ਵਿੱਚ ਡੀ.ਸੀ ਰੇਟ ਪੰਜਾਬ ਦੇ ਡੀ.ਸੀ ਰੇਟ ਨਾਲੋਂ ਦੁਗਣਾ ਹੈ ਪਰੰਤੂ ਮਹਿੰਗਾਈ ਉਨੀਂ ਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਚੰਡੀਗੜ੍ਹ ਵਿਖੇ ਪੰਜਾਬ ਦੇ ਦਫਤਰਾਂ ਵਿੱਚ ਕੰਮ ਕਰ ਰਹੇ ਪੰਜਾਬ ਦੀਆਂ ਹੋਰ ਨਗਰ ਕੌਂਸਲਾਂ ਵਲੋਂ ਭੇਜੇ ਗਏ ਆਊਟਸੋਰਸ ਕਰਮਚਾਰੀਆਂ ਨੂੰ ਚੰਡੀਗੜ੍ਹ ਦੇ ਡੀ.ਸੀ ਰੇਟਾਂ ਅਨੁਸਾਰ ਹੀ ਤਨਖਾਹ ਮਿਲਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਤਰਜ ਨੂੰ ਮੁੱਖ ਰੱਖਦੇ ਹੋਏ ਜਦੋਂ ਤੱਕ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਤੱਕ ਦੀ ਕੋਈ ਪਾਲਸੀ ਲਾਗੂ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਨੂੰ ਵੀ ਚੰਡੀਗੜ੍ਹ ਦੇ ਡੀ.ਸੀ ਰੇਟਾਂ ਅਨੁਸਾਰ ਹੀ ਤਨਖਾਹ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਹਰੀਸ਼ ਰਾਣਾ, ਕੌਂਸਲਰ ਬਹਾਦਰ ਸਿੰਘ ਓ ਕੇ, ਕੌਂਸਲਰ ਨੰਦੀ ਬਾਂਸਲ, ਕੌਂਸਲਰ ਖੁਸ਼ਵੀਰ ਸਿੰਘ ਹੈੱਪੀ,ਪੰਕਜ ਕੁਮਾਰ ਅਤੇ ਆਊਟਸੋਰਸ ਕਰਮਚਾਰੀ, ਨਗਰ .ਕੌਂਸਲ ਕੁਰਾਲੀ ਬ੍ਰਿਜ ਬਾਲਾ , ਮੁਕੇਸ਼ ਕੁਮਾਰ, ਰਵਿੰਦਰ ਉੱਪਲ, ਜਸਪ੍ਰੀਤ ਕੌਰ, ਪਰਮਜੀਤ, ਹਰਪ੍ਰੀਤ ਸਿੰਘ, ਸ਼ੈਲੀ ਸ਼ਰਮਾ, ਨੇਹਾ ਸ਼ਰਮਾ , ਸਿਮਰਨਜੀਤ ਕੌਰ , ਅਭਿਸ਼ੇਕ ਪਰਾਸ਼ਰ, ਵਰਿੰਦਰ ਭਟਨਾਗਰ, ਤੇਜਿੰਦਰ ਸਿੰਘ, ਜੌਹਨ ਵਰਮਾ, ਸੰਦੀਪ ਕੁਮਾਰ, ਨਰਿੰਦਰ ਕੁਮਾਰ ਆਦਿ ਹਾਜਰ ਸਨ।