ਕੁਰਾਲੀ 16 ਅਗਸਤ ( ਜਗਦੇਵ ਸਿੰਘ ,ਗੁਰਿੰਦਰ ਸਿੰਘ ਭੰਗੂ)

ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਤੀ ਗਈ ਕਾਲ ਦੇ ਪੈਰਾ ਦਿੰਦੇ ਹੋਏ ਜਿਲਾ ਪ੍ਰਧਾਨ ਦਲਜੀਤ ਸਿੰਘ ਜੀਤਾ ਫਾਟਵਾ ਦੀ ਰਹਿਨੁਮਾਈ ਹੇਠ ਮੋਹਾਲੀ ਵਿਖੇ ਟਰੈਕਟਰ ਮਾਰਚ ਕੱਢਿਆ ਗਿਆ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਭੰਗੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਵਿੱਚ ਲੋਕਾਂ ਨੂੰ ਬੋਲਣ ਦੀ ਮਿਲੀ ਆਜ਼ਾਦੀ ਤੇ ਮਾਰਿਆ ਡਾਕਾ ਤਿੰਨ ਫੌਜਦਾਰੀ ਕਾਨੂੰਨ ਲਿਆਂਦੇ ਗਏ ਲੋਕਾਂ ਨੂੰ ਆਪਣੇ ਹੱਕ ਹਕੂਕ ਦੀ ਗੱਲ ਕਰਨ , ਆਵਾਜ਼ ਬੁਲੰਦ ਕਰਨ ਦਾ ਪੂਰਾ ਅਧਿਕਾਰ ਹੈ ਪਰ 13 ਫਰਵਰੀ ਨੂੰ ਆਪਣੀ ਰਾਜਧਾਨੀ ਦਿੱਲੀ ਵਿੱਚ ਜਾਂਦੇ ਕਿਸਾਨਾਂ ਨੂੰ ਸ਼ੰਬੂ ਬਾਰਡਰ ਖਨੋਰੀ ਬਾਰਡਰ ਤੇ ਕੰਕਰੀਟ ਦੀਆਂ ਦੀਵਾਰਾਂ ਕੱਢ ਕੇ ਰੋਕਿਆ ਗਿਆ ਅਤੇ ਅਜਰਾਈਲ ਤੋਂ ਡਰੋਨ ਲਿਆ ਕੇ ਗੋਲੇ ਕਿਸਾਨਾਂ ਤੇ ਗੋਲੇ ਸੁੱਟੇ ਗਏ ਅਤੇ ਜਰੀਲੀਆਂ ਗੈਸਾਂ ਛੱਡੀਆਂ ਗਈਆਂ ਪੈਰਾਮਿਲਟਰੀ ਫੋਰਸ ਲਾ ਕੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਅਤੇ ਐਸ ਐਲ ਆਰ ਨਾਲ ਸਿੱਧੇ ਫਾਇਰ ਕੀਤੇ ਗਏ ਜਿਸ ਵਿੱਚ ਸਾਡਾ ਇੱਕ ਨੌਜਵਾਨ ਕਿਸਾਨ ਪੰਜਾਬ ਦਾ ਪੁੱਤ ਸ਼ੁਭਕਰਨ ਸ਼ਹੀਦ ਹੋ ਗਿਆ ਜਿਸ ਨਾਲ ਸਾਡੇ 433 ਦੇ ਕਿਸਾਨ ਲਗਭਗ ਫੱਟੜ ਹੋਏ ਅਤੇ ਪੰਜ ਨੌਜਵਾਨਾਂ ਦੀ ਰੋਸ਼ਨੀ ਚਲੇ ਗਈ ਅਤੇ ਸਾਡੇ ਟਰੈਕਟਰ ਕਾਰਾਂ ਦੀ ਭੰਨ ਤੋੜ ਕੀਤੀ ਤੇ ਹਰਿਆਣੇ ਦੀ ਸਰਕਾਰ ਨੇ ਸਾਡੇ ਕਿਸਾਨਾਂ ਤੇ ਜ਼ੁਲਮ ਢਾਇਆ ਭਾਜਪ ਸਰਕਾਰ ਨੇ ਰੱਜ ਕੇ ਕਿਸਾਨਾਂ ਤੇ ਅੱਤਿਆਚਾਰ ਕੀਤਾ ਭੰਗੂ ਨੇ ਅੱਗੇ ਗੱਲਬਾਤ ਜਾਰੀ ਕਰਦੇ ਆਂ ਦੱਸਿਆ ਕਿ ਸ਼ੰਬੂ ਬਾਰਡਰ ਖਨੌਰੀ ਬਾਰਡਰ ਰਤਨਪੁਰਾ ਬਾਰਡਰ ਪੂਰੀ ਚੜਦੀ ਕਲਾ ਵਿੱਚ ਹਨ ਜਦ ਤੱਕ ਅਸੀਂ ਆਪਣੀ ਹੱਕੀ ਮੰਗਾਂ ਨਹੀਂ ਮਨਾ ਲੈਂਦੇ ਉਦੋਂ ਤੱਕ ਮੋਰਚੇ ਚਲਦੇ ਰਹਿਣਗੇ ਅਤੇ ਉਹਨਾਂ ਦੱਸਿਆ ਕਿ ਸ਼ਾਂਤਮਈ ਮੋਰਚੇ ਚੱਲਦੇ ਰਹਿਣਗੇ ਅਤੇ ਉਹਨਾਂ ਨੇ ਕਿਸਾਨ ਭਰਾਵਾਂ ਅਤੇ ਅਵਾਮ ਨੂੰ ਅਪੀਲ ਕੀਤੀ ਕਿ ਮੋਰਚਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੀ ਜਿੰਮੇਵਾਰੀ ਸਮਝਦੇ ਹੋ ਹਾਜਰੀ ਲਵਾਇਆ ਕਰੋ ਇਸ ਸਮੇਂ ਹਾਜ਼ਰ ਆਗ ਅਮਨਦੀਪ ਸਿੰਘ ਗੋਲਡੀ ਅਕਾਲਗੜ੍ਹ ਮੀਤ ਪ੍ਰਧਾਨ ਸਰਪ੍ਰਸਤ ਮਲਕੀਤ ਸਿੰਘ ਢਕੋਰਾ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਸ਼ੈਪੂ ਬਲਜੀਤ ਸਿੰਘ ਸਰਪੰਚ ਧਕਧਾਣਾ ਸੁਰਿੰਦਰ ਸਿੰਘ ਨੱਗਲ਼ ਸਰਪ੍ਰਸਤ ਕੁਲਦੀਪ ਸਿੰਘ ਨੰਗਲ ਕਰਨੈਲ ਸਿੰਘ ਨੱਗਲ਼ ਕਮਲਜੀਤ ਫਾਟਵਾ ਰਾਜਵਿੰਦਰ ਸਿੰਘ ਗੁੱਡੂ ਸਲੇਮਪੁਰ ਬਲਬੀਰ ਸਿੰਘ ਪੱਪੂ ਸਿੰਘ ਕਾਦੀ ਮਜਰਾ ਜੱਗਾ ਮੁੰਧੋ ਅੰਗਰੇਜ਼ ਸਿੰਘ ਢਕੋਰਾ ਰਵਿੰਦਰ ਬੜੋਦੀ ਅਮਨਜੋਤ ਗੁੰਨੋਮਾਜਰਾ ਲੰਬੜ ਦਾ ਤਜਿੰਦਰ ਸਿੰਘ ਫਾਟਵਾ ਹਰਬੰਸ ਸਿੰਘ ਬਲਬੀਰ ਸਿੰਘ ਪੱਪੂ ਕਾਦੀ ਮਾਜਰਾ ਬਾਂਸਾ ਚਿੰਤਗੜ੍ਹ ਆਦਿ

ਸ਼ੇਅਰ