ਕੁਰਾਲੀ 6 ਅਪ੍ਰੈਲ (ਜਗਦੇਵ ਸਿੰਘ)
ਫਰੈਡਜ਼ ਫੌਰਐਵਰ ਵੈੱਲਫੇਅਰ ਸੁਸਾਇਟੀ ਰਜਿ ਖਰੜ ਮੋਹਾਲੀ ਵਲੋਂ ਆਪਣਾ 13ਵਾਂ ਅੱਖਾਂ ਦਾ ਚੈੱਕ ਅੱਪ, ਓਪਰੇਸ਼ਨ ਤੇ ਮੈਡੀਕਲ ਕੈਂਪ ਗੁਰੂਦਵਾਰਾ ਸ੍ਰੀ ਹਰਗੋਬਿੰਦ ਗੜ੍ਹ ਸਾਹਿਬ, ਕੁਰਾਲੀ ਵਿਖੇ ਲਗਾਇਆ ਗਿਆ। ਗਰੇਵਾਲ ਆਈ ਇੰਸਟੀਚਿਊਟ ਸੈਕਟਰ -9, ਚੰਡੀਗੜ ਦੀ ਟੀਮ ਵਲੋਂ 437 ਵਿਅਕਤੀਆਂ ਦਾ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ। 67 ਵਿਅਕਤੀਆਂ ਨੂੰ ਚਿੱਟੇ ਮੋਤੀਏ ਦੇ ਓਪਰੇਸ਼ਨ ਲਈ ਰਜਿਸਟਰਡ ਕੀਤਾ ਗਿਆ। ਸੁਸਾਇਟੀ ਵੱਲੋਂ ਇਨ੍ਹਾਂ ਵਿਅਕਤੀਆ ਦੇ ਚਿੱਟਾ ਮੋਤੀਆ ਦੇ ਓਪਰੇਸ਼ਨ ਗਰੇਵਾਲ ਹਸਪਤਾਲ ਸੈਕਟਰ-9 ਵਿਖੇ ਫਰੀ ਕਰਵਾਏ ਜਾਣਗੇ। 89 ਵਿਅਕਤੀਆਂ ਦੀ ਮੁਫ਼ਤ ਈ ਸੀ ਜੀ ਕੀਤੀ ਗਈ । ਸਾਰੇ ਮਰੀਜਾਂ ਦਾ ਸ਼ੂਗਰ, ਬੀ ਪੀ ਵੀ ਚੈੱਕ ਕੀਤਾ ਗਿਆ। ਕੈਂਪ ਵਿੱਚ ਹੋਲੀ ਬਾਸਿਲ ਹਸਪਤਾਲ਼ ਦੀ ਟੀਮ ਤੋਂ ਇਲਾਵਾ ਸ਼੍ਰੀ ਹਰਸ਼ ਵਰਮਾ ਨੈਚਰੋਪਥੀ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਸੁਸਾਇਟੀ ਵੱਲੋਂ ਕੁਲਵਿੰਦਰ ਸਿੰਘ, ਸਤੀਸ਼ ਕੁਮਾਰ, ਰੇਨੂੰ, ਤਰਨਜੋਤ ਸਿੰਘ ਬੇਦੀ, ਸ਼ਿੰਦਰ ਪਾਲ ਕੌਰ, ਰਮਨਜੀਤ ਸਿੰਘ, ਹਿਤਿਸ਼ ਕਾਂਸਲ , ਤਿਲਕ ਰਾਜ ਸਬਰੀਨ ਕੌਰ, ਨਿਸ਼ਿਕਾ ਆਦਿ ਹਾਜ਼ਿਰ ਸਨ।