ਕੁਰਾਲੀ 6 ਅਪ੍ਰੈਲ (ਜਗਦੇਵ ਸਿੰਘ)
ਨੇੜੇ ਪਿੰਡ ਬੰਨ ਮਾਜਰਾ ਦੇ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਨਿਰਮਲ ਸਿੰਘ ਕਾਕਾ ਨੌਰਥ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਜਿਵੇਂ ਕਿ ਹੈਦਰਾਬਾਦ ਵਿੱਚ ਯੂਨੀਵਰਸਿਟੀ ਦੇ ਚਾਰ ਸੋਂ ਏਕੜ ਚੋਂ ਸਮੇਂ ਦੀ ਮੋਜੂਦਾ ਸਰਕਾਰ ਵਲੋਂ ਜੰਗਲ ਕੱਟੇ ਜਾ ਰਹੇ ਨੇ ਜੋਂ ਬੜੀ ਹੀ ਨਿੰਦਣਯੋਗ ਯੋਗ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਸਾਡੇ ਦੇਸ਼ ਨੂੰ ਜੰਗਲਾਂ ਦੀ ਬਹੁਤ ਜਰੂਰਤ ਹੈ ਕਿਉਂਕਿ ਦਿਨ ਭਰ ਦਿਨ ਜੰਗਲ ਕੱਟੇ ਜਾ ਰਹੇ ਨੇ ਜਿਸ ਦਾ ਸਿੱਧੇ ਤੌਰ ਤੇ ਸਾਨੂੰ ਸਾਰਿਆਂ ਨੂੰ ਨੁਕਸਾਨ ਹੈ ਕਿਉਂਕਿ ਇਹ ਸਾਨੂੰ ਭਰਪੂਰ ਆਕਸੀਜਨ ਤੇ ਵਾਤਾਵਰਨ ਨੂੰ ਸਾਫ ਸੁਥਰਾ ਤੇ ਤਾਪਮਾਨ ਨੂੰ ਕੰਟਰੋਲ ਰੱਖਦੇ ਨੇ ਜਿਸ ਦੇ ਨਾਲ ਅਨੇਕਾਂ ਹੀ ਜਾਨਵਰ ਤੇ ਪਸ਼ੂ ਪੰਛੀ ਇਹਨਾਂ ਜੰਗਲਾਂ ਵਿੱਚ ਆਪਣਾ ਰਹਿਣ ਬਸੇਰਾ ਕਰਦੇ ਨੇ ਜਿਸ ਕਰਕੇ ਉਹ ਅੱਜ ਘਰੋਂ ਬੇਘਰ ਹੋ ਰਹੇ ਨੇ ਤੇ ਚੀਕ ਚੀਕ ਕੇ ਕਹਿ ਰਹੇ ਨੇ ਕਿ ਸਾਨੂੰ ਇਥੋਂ ਨਾ ਉਜਾੜੋ ਜੇ ਅੱਜ ਅਸੀਂ ਉਜੜ ਗਏ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਬੜਾ ਭਿਆਨਕ ਹੋਵੇਗਾ ਇਸ ਕਰਕੇ ਸਰਕਾਰ ਨੂੰ ਵੀ ਪੁਰਜ਼ੋਰ ਅਪੀਲ ਹੈ ਕਿ ਇਹਨਾਂ ਜੰਗਲਾਂ ਨੂੰ ਨਾ ਕੱਟਿਆ ਜਾਵੇ ਤੇ ਪਸ਼ੂ ਪੰਛੀ ਖੁਸ਼ੀ ਖੁਸ਼ੀ ਇਸ ਜੰਗਲਾਂ ਵਿੱਚ ਰਹਿ ਸਕਣ