ਮਾਜਰੀ 6 ਅਪ੍ਰੈਲ (ਜਗਦੇਵ ਸਿੰਘ)   

ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ ਜੀ ਦੀ ਰਹਿਨੁਮਾਈ ਵਿੱਚ ਆਉਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇ ਨਜਰ ਇਕ ਮੀਟਿੰਗ ਰੱਖੀ ਗਈ, ਜਿਸ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਖਰੜ ਦੇ ਇੰਚਾਰਜ ਸ਼੍ਰੀ ਵਿਜੈ ਸ਼ਰਮਾ ਟਿੰਕੂ , ਜਿਲਾ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਜੀ ਅਤੇ ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਸਰਬੋਤਮ ਰਾਣਾ ਵਲੋ ਸ਼ਿਰਕਿਤ ਕੀਤੀ ਗਈ, ਜਿਸ ਵਿੱਚ ਬਲਾਕ ਮਾਜਰੀ ਦੇ ਪਿੰਡਾ ਤੋ ਪਤਵੰਤੇ ਅਤੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਇਸ ਸਮੇਂ ਵਿਜੈ ਸ਼ਰਮਾ ਟਿੰਕੂ ਜੀ ਅਤੇ ਰਣਜੀਤ ਸਿੰਘ ਜੀਤੀ ਪਡਿਆਲਾ ਜੀ ਵਲੋਂ ਆਪਣੀ ਟੀਮ ਦੇ ਮੈਂਬਰਾਂ ਨੂੰ ਆਪਣੀਆਂ ਕਮਾਨਾਂ ਕਸਣ ਲਈ ਕਿਹਾ ਗਿਆ। ਇਸ ਸਮੇਂ ਗੁਰਦੀਪ ਸਿੰਘ ਕੁਬਹੇੜੀ ਨੂੰ ਬਲਾਕ ਮਾਜਰੀ ਤੋਂ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਿਆ ਗਿਆ ਅਤੇ ਸ਼੍ਰੀ ਵਿਜੈ ਸ਼ਰਮਾ ਟਿੰਕੂ ਅਤੇ ਰਣਜੀਤ ਸਿੰਘ ਜੀਤੀ ਵਲੋ ਅਹੁਦੇ ਦਾ ਪੱਤਰ ਦਿੱਤਾ ਗਿਆ, ਇਸ ਸਮੇਂ ਓਹਨਾ ਨਾਲ ਬਾਬਾ ਰਾਮ ਸਿੰਘ ਜਰਨਲ ਸਕੱਤਰ ਮੋਹਾਲੀ, ਨਵੀਨ ਬਾਂਸਲ ਖਿਜਰਾਬਾਦ ਵਾਈਸ ਪ੍ਰਧਾਨ ਮੋਹਾਲੀ, ਹਰਨੇਕ ਸਿੰਘ ਨੇਕੀ ਤੱਕੀਪੁਰ ਓਬੀਸੀ ਚੇਅਰਮੈਂਨ, ਨਵਦੇਵ ਸਿੰਘ ਸਾਬਕਾ ਸਰਪੰਚ, ਭੂਪ ਨਗਰ ਦਰਸ਼ਨ ਸਿੰਘ ਖੇੜਾ,ਸੋਨੂੰ ਮਾਜਰੀ,ਗੁਰਿੰਦਰ ਸਿੰਘ ਬੰਟੀ, ਗੁਰਵਿੰਦਰ ਸਿੰਘ ਬਿੱਟੂ ਪੜੌਲ,ਭਰਪੂਰ ਸਿੰਘ ਬਿੱਟੂ ਕੁਬਹੇੜੀ,ਗੁਰਮੀਤ ਸਿੰਘ ਢਕੋਰਾਂ,ਨਿਰਮਲ ਸਿੰਘ ਸਾਬਕਾ ਸਰਪੰਚ ਬੂਥਗੜ,ਪਲਵਿੰਦਰ ਸਿੰਘ ਭਿੰਦਾ ਪੱਲਣਪੁਰ, ਨਰਿੰਦਰ ਸਿੰਘ ਮੁੰਦੋ ਸੰਗਤੀਆਂ, ਕੁਲਦੀਪ ਸਿੰਘ ਪੰਚ ਕਰਤਾਰਪੁਰ, ਨੇਤਰ ਸਿੰਘ ਕਲੇਰ ਸੋਸ਼ਲ ਮੀਡੀਆ ਜਰਨਲ ਸੈਕਟਰੀ ਖਰੜ ਆਦਿ ਹਾਜ਼ਰ ਸਨ।

ਸ਼ੇਅਰ