ਕੁਰਾਲੀ 7 ਅਪ੍ਰੈਲ ( ਜਗਦੇਵ ਸਿੰਘ)

ਇਨਸਾਨੀਅਤ ਪਹਿਲਾਂ ਵਲੋਂ ਮਿਤੀ 13 ਅਪ੍ਰੈਲ ਨੂੰ ਖਾਲਸਾ ਸਿਰਜਨਾ ਦਿਵਸ ਮੌਕੇ 13 ਅਪ੍ਰੈਲ ਨੂੰ ਇੱਕ ਵਿਸ਼ਾਲ ਅੱਖਾਂ ਦਾ ਜਾਂਚ ਤੇ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਬਾਬਤ ਸੰਸਥਾ ਦੇ ਮੁੱਖ ਵਲੰਟੀਅਰ ਪਰਮਜੀਤ ਸਿੰਘ ਰੌਲੂਮਾਜਰਾ ਵਾਲਿਆਂ ਨੇ ਕਿਹਾ ਕਿ ਹੈੱਡ ਦਰਬਾਰ ਕੋਟ ਪੁਰਾਣ ਸਾਹਿਬ ਵਿਖੇ ਬਾਬਾ ਅਵਤਾਰ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਇਹ ਕੈਂਪ ਅਜੈਵੀਰ ਸਿੰਘ ਲਾਲਪੁਰਾ ਵਲੋਂ ਲਗਾਇਆ ਜਾ ਰਿਹਾ ਹੈ। ਰੌਲੂਮਾਜਰਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਲਾਲਪੁਰਾ ਜੀ ਵਲੋਂ ਤਿਆਰ ਕਰਵਾਈ ਵੱਡੀ ਆਧੁਨਿਕ ਉਪਕਰਣਾਂ ਨਾਲ ਲੈਸ ਬੱਸ ਮਾਹਿਰ ਡਾਕਟਰਾਂ ਦੀ ਟੀਮ ਨਾਲ ਪਹੁੰਚ ਰਹੀ ਹੈ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਰਮਾ ਅੱਖਾਂ ਦਾ ਹਸਪਤਾਲ ਤੇ ਕੁਮਾਰ ਹਸਪਤਾਲ ਨੂਰਪੁਰ ਬੇਦੀ ਤੋਂ ਵੀ ਡਾਕਟਰਾਂ ਦੀ ਟੀਮ ਪਹੁੰਚੇਗੀ ਜੋ ਸਿਹਤ ਜਾਂਚ ਵੀ ਕਰੇਗੀ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ । ਉਹਨਾਂ ਕਿਹਾ ਇਸ ਕੈਂਪ ਵਿੱਚ ਅਜਿਹੇ ਟੈਸਟ ਕੀਤੇ ਜਾਣਗੇ ਜੋ ਬਾਹਰ ਮਹਿੰਗੇ ਭਾਅ ਦੇ ਹਨ ਪਰ ਇੱਥੇ ਬਿਲਕੁਲ ਮੁਫ਼ਤ ਹੋਣਗੇ। ਇਸ ਮੌਕੇ ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ, ਵਿਸ਼ਨੂੰ ਭਟਨਾਗਰ, ਰਣਵੀਰ ਸਿੰਘ ਆਦਿ ਮੌਜੂਦ ਸਨ।

ਸ਼ੇਅਰ