ਚੰਡੀਗੜ੍ਹ/ਗੁਰਕਿਰਪਾ ਬਿਊਰੋ/6 / ਅਪ੍ਰੈਲ /2025

ਹਰਿਅਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿਸ ਨੇ ਅਗਨੀਵੀਰਾਂ ਨੂੰ ੂਸੈਨਾ ਦੀ ਸੇਵਾ ਮਿਆਦ ਤੋਂ ਬਾਅਦ ਨੌਕਰੀ ਬਾਅਦ ਨੌਕਰੀ ਦੇਣ ਦਾ ਪ੍ਰਬੰਧ ਕਰ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਕਵਚ ਪ੍ਰਦਾਨ ਕੀਤਾ ਹੈ। ਰਾਜ ਪੁਲਿਸ ਭਰਤੀ ਵਿੱਚ ਅਗਨੀਵੀਰਾਂ ਨੂੰ 20 ਫੀਸਦੀ ਰਿਜਰਵੇਸ਼ਨ ਪ੍ਰਦਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਵਨ ਵਿਭਾਗ ਵਿੱਚ ਫੋਰੇਸਟ ਗਾਰਡ, ਜੇਲ ਵਾਰਡਰ ਅਤੇ ਮਾਇੰਗ ਗਾਰਡ ਦੀ ਨੌਕਰੀ ਵਿੱਚ ਵੀ ਅਗਨੀਵੀਰਾਂ ਨੂੰ 10 ਫੀਸਦੀ ਰਿਜਰਵੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।

ਮੁੱਖ ਮੰਤਰੀ ਅੱਜ ਇੱਥੇ ਪੰਚਕੂਲਾ ਸਿਥਤ ਪੀਡਬਲੂਡੀ ਰੇਸਟ ਹਾਉਸ ਵਿੱਚ ਅਗਨੀਵੀਰਾਂ ਨੂੰ ਨੌਕਰੀ ਵਿੱਚ ਰਿਜਰਵੇਸ਼ਨ ਨੂੰ  ਲੈਅ ਕੇ ਕੀਤੀ ਗਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅਗਨੀਵੀਰਾਂ ਨੂੰ ਸੈਨਾ ਦੀ ਸੇਵਾ ਮਿਆਦ ਤੋਂ ਬਾਅਦ ਹਰਿਆਣਾ ਵਿੱਚ ਨੌਕਰੀ ਪਾ ਸਕਣਗੇ, ਇਸ ਨੂੰ ਲੈਅ ਕੇ ਉਨ੍ਹਾਂ ਲਈ ਵੱਖ ਤੋਂ ਪੋਰਟਲ ਬਣਾਇਆ ਜਾਵੇਗਾ, ਜਿਸ ‘ਤੇ ਉਹ ਆਪਣਾ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਵਿਦਿਅਕ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਵਿੱਚ ਤਰਜੀਹ ਦਿੱਤੀ ਜਾਵੇਗੀ।

ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਕੇਂਦਰ ਸਰਕਾਰ ਵੱਲੋਂ ਸਾਲ 2022 ਤੋਂ ਸ਼ੁਰੂ ਕੀਤੀ ਗਈ ਅਗਨੀਪਥ ਯੋਜਨਾ ਦੇ ਤਹਿਤ ਸੈਨਾ ਦੇ ਤਿੰਨੋ ਅੰਗਾਂ ਥਲ, ਜਲ ਅਤੇ ਹਵਾਈ ਸੈਨਾ ਵਿੱਚ ਅਗਨੀਵੀਰਾਂ ਦੀ ਭਰਤੀ ਕੀਤੀ ਗਈ ਹੈ। ਅਗਨੀਵੀਰਾਂ ਦਾ ਪਹਿਲਾ ਬੈਚ ਜੁਲਾਈ 2026 ਵਿੱਚ ਪੂਰਾ ਹੋਣਾ ਹੈ ਜਦੋਂ ਕਿ ਹਰਿਆਣਾ ਕੈਬੀਨੇਟ ਵਿੱਚ ਇਸ ਤੋਂ ਪਹਿਲਾਂ ਹੀ ਹਰਿਆਣਾ ਅਗਨੀਵੀਰ ਨੀਤੀ 2024 ਲਾਗੂ ਕਰ ਅਗਨੀਵੀਰਾਂ ਨੂੰ ਸੁਰੱਖਿਆ ਕਵਚ ਪ੍ਰਦਾਨ ਕਰ ਦਿੱਤਾ ਗਿਆ ਹੈ।

ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਤੋਂ ਸਾਲ 2022-23 ਦੌਰਾਨ 2227 ਅਤੇ 2023-24 ਦੌਰਾਨ ਲਗਭਗ 2893 ਅਗਨੀਵੀਰ ਦੇ ਰੂਪ ਵਿੱਚ ਥਲ, ਜਲ ਅਤੇ ਹਵਾਈ ਸੈਨਾ ਵਿੱਚ ਭਰਤੀ ਹੋਏ ਸਨ।

ਹਰਿਆਣਾ ਵਿੱਚ ਅਗਨੀਵੀਰਾਂ ਨੂੰ ਮਾਈਨਿੰਗ ਗਾਰਡ, ਜੇਲ ਵਾਰਡਰ ਅਤੇ ਐਸਪੀਓ ਦੀ ਭਰਤੀ ਵਿੱਚ 10 ਫੀਸਦੀ ਹੋਰਟਿਜੇਨਟਲ ਰਿਜਰਵੇਸ਼ਨ ਦਿੱਤਾ ਜਾਵੇਗਾ। ਇਸ ਦੇ ਇਲਾਵਾ ਗਰੁਪ ਸੀ ਦੀ ਭਰਤੀ ਵਿੱਚ 5 ਫੀਸਦੀ ਰਿਜਰਵੇਸ਼ਨ ਦਿੱਤਾ ਜਾਵੇਗਾ।

ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਜੋ ਅਗਨੀਵੀਰ ਸਵੈ-ਰੁਜਗਾਰ ਜਾਂ ਉਧਮਸ਼ੀਲਤਾ ਨੂੰ ਅਪਨਾਉਣਾ ਚਾਹੁੰਦਾ ਹੈ ਉਨ੍ਹਾਂ ਨੂੰ ਸਸਤੀ ਦਰਾਂ ‘ਤੇ ਲੋਨ ਮੁਹਈਆ ਕਰਾਇਆ ਜਾਵੇਗਾ। ਇਸ ਦੇ ਇਲਾਵਾ ਜੋ ਉਦਯੋਗ ਅਗਨੀਵੀਰਾਂ ਨੂੰ 30 ਹਜ਼ਾਰ ਰੁਪਏ ਤੋਂ ਵੱਧ ਮਾਸਿਕ ਤਨਖਾਹ ਸਕੇਲ ‘ਤੇ ਸੇਵਾਵਾਂ ਵਿੱਚ ਰੱਖਦੇ ਹਨ ਤਾਂ ਉਨ੍ਹਾਂ ਉਦਯੋਗਾਂ ਨੂੰ ਸਰਕਾਰ 60 ਹਜ਼ਾਰ ਰੁਪਏ ਸਾਲਾਨਾ ਸਬਸਿਡੀ ਵੀ ਮੁਹਈਆ ਕਰਵਾਏਗੀ।

ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਜੋ ਅਗਨੀਵੀਰ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਦੇ ਰੂਪ ਵਿੱਚ ਸੇਵਾ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ  ਗਨ ਲਾਇਸੈਂਸ ਪ੍ਰਦਾਨ ਕਰਨ ਵਿੱਚ ਪ੍ਰਾਥਮਿਕਤਾ ਦਿੱਤੀ ਜਾਵੇਗੀ। ਇਸ ਦੇ ਲਈ ਅਗਨੀਵੀਰਾਂ ਨੂੰ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਨਾ ਪਵੇਗਾ।

ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਸੈਨਿਕ ਅਤੇ ਅਰਧ-ਸੈਨਿਕ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੇਂਦਰ ਕੁਮਾਰ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ.ਸਾਕੇਤ ਕੁਮਾਰ ਮੌਜੂਦ ਰਹੇ।

ਸ਼ੇਅਰ