ਮਾਜਰੀ, 10 ਅਗਸਤ (ਜਗਦੇਵ ਸਿੰਘ)
ਲੋਕ ਹਿੱਤ ਮਿਸ਼ਨ ਬੀ ਕੇ ਯੂ ਪੰਜਾਬ ਵੱਲੋਂ ਸਿਆਲਬਾ ਸਥਿਤ ਕੋਆਪ੍ਰੇਟਿਵ ਬੈਂਕ ਵਿੱਚ ਹੋਏ ਘੁਟਾਲੇ ਨਾਲ ਸੰਬੰਧਿਤ ਖਾਤਾ ਧਾਰਕਾਂ ਦੇ ਪੈਸੇ ਵਾਪਸ ਕਰਵਾਉਣ ਲਈ ਵਿਸ਼ਾਲ ਇਕੱਠ ਕੀਤਾ ਗਿਆ। ਇਸ ਸਬੰਧੀ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਹੋਈ ਵਿਸਾਲ ਇਕੱਤਰਤਾ ਦੌਰਾਨ ਮਿਸ਼ਨ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਹਰਮਨ, ਪਰਮਜੀਤ ਸਿੰਘ ਪੰਮੀ ਮਾਵੀ, ਹਰਜੀਤ ਸਿੰਘ ਢਕੋਰਾਂ, ਗੁਰਬਚਨ ਸਿੰਘ ਮੁੰਧੋਂ, ਗੁਰਦੀਪ ਸਿੰਘ ਮਹਿਰਮਪੁਰ ਸਮੇਤ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਵੈਦਵਾਨ, ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ ਤੇ ਗੁਰਪ੍ਰੀਤ ਸਿੰਘ ਪਲਹੇੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਕਿਸੇ ਵੀ ਲੋਨ ਧਾਰਕ ਦੀ ਇੱਕ ਕਿਸ਼ਤ ਲੇਟ ਹੋ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਨੋਟਿਸ ਕੱਢੇ ਜਾਂਦੇ ਹਨ ਅਤੇ ਡਬਲ ਵਿਆਜ ਲਗਾ ਦਿੱਤਾ ਜਾਂਦਾ ਹੈ। ਪਰ ਪਿਛਲੇ ਸਮੇਂ ਵਿੱਚ ਸਿਆਲਬਾ ਕੋਆਪਰੇਟਿਵ ਬੈਂਕ ਵਿੱਚ ਮੈਨੇਜਰ ਵੱਲੋਂ ਮੈਨੂੰ ਪਾਣੀ ਦੇ ਦ ਸੀ ਕਰੋੜਾਂ ਦਾ ਘਪਲਾ ਕੀਤਾ ਗਿਆ। ਜਿਸ ਦੌਰਾਨ ਧੋਖਾ ਧੜੀ ਦਾ ਸ਼ਿਕਾਰ ਹੋਏ ਲੋਕਾਂ ਦਾ ਇੱਕ ਵੀ ਪੈਸਾ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ। ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਆ ਰਹੀ ਹੈ ਅਤੇ ਬੈਂਕ ਵਿਭਾਗ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ I ਜਿਸ ਦੇ ਰੋਸ਼ ਵਜੋਂ ਲੋਕ ਹਿੱਤ ਮਿਸ਼ਨ ਵੱਲੋਂ ਅੱਜ ਸੜਕ ਜਾਮ ਕਰਕੇ ਧਰਨਾ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਪਰ ਮੌਕੇ ਤੇ ਪੁੱਜੇ ਬੈਂਕਾਂ ਅਧਿਕਾਰੀਆਂ ਨੇ ਇਕੱਠ ਵਿੱਚ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ 20 ਦਿਨ ਦੇ ਅੰਦਰ ਅੰਦਰ ਲੋਕਾਂ ਦੇ ਪੈਸੇ ਪੈਣੇ ਸ਼ੁਰੂ ਹੋ ਜਾਣਗੇ ਅਤੇ ਦੋ ਮਹੀਨਿਆਂ ਦੇ ਵਿੱਚ ਹੀ ਸਾਰੇ ਖਾਤਾ ਧਾਰਕਾਂ ਦੇ ਕੱਢੇ ਗਏ ਪੈਸੇ ਵਾਪਸ ਪਾ ਦਿੱਤੇ ਜਾਣਗੇ। ਜਿਸ ਉਪਰੰਤ ਮਿਸ਼ਨ ਵੱਲੋਂ ਲੋਕਾਂ ਦੀ ਸਲਾਹ ਨਾਲ ਬੈਂਕ ਮੈਨੇਜਮੈਂਟ ਨੂੰ 20 ਦਿਨ ਦਾ ਸਮਾਂ ਦਿੰਦਿਆਂ ਕਿਹਾ ਕਿ ਅਗਰ ਇਹਨਾਂ ਦਿਨਾਂ ਵਿੱਚ ਲੋਕਾਂ ਦੇ ਪੈਸੇ ਦੀ ਭਰਪਾਈ ਨਾ ਕੀਤੀ ਗਈ ਤਾਂ ਅਗਲੇ ਮਹੀਨੇ ਵਿੱਚ ਮਿਸ਼ਨ ਵੱਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਬਾਬਾ ਰਾਮ ਸਿੰਘ ਅਭੀਪੁਰ, ਗੁਰਸ਼ਰਨ ਸਿੰਘ ਨੱਗਲ, ਬਹਾਦਰ ਸਿੰਘ ਮੁੰਧੋਂ, ਗੁਰਦੇਵ ਸਿੰਘ ਕੁਬਾਹੇੜੀ, ਸੋਹਣ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਨਾਗਰਾ, ਸਪਿੰਦਰ ਸਿੰਘ ਢਕੋਰਾ, ਦਰਸ਼ਨ ਸਿੰਘ ਖੇੜਾ, ਨਿੱਕਾ ਸਿੰਘ ਖਿਜਰਾਬਾਦ, ਸਤਨਾਮ ਸਿੰਘ ਮੁੱਲਾਪੁਰ, ਸਰਬਜੀਤ ਸਿੰਘ ਫਿਰੋਜ਼ਪੁਰ, ਗੁਰਵਿੰਦਰ ਸਿੰਘ ਸੀਹੋਂ ਮਾਜਰਾ, ਜਗਦੀਸ਼ ਸਿੰਘ ਕਾਦੀਮਾਜਰਾ, ਬਲਜਿੰਦਰ ਸਿੰਘ ਕਾਲਾ ਮਾਵੀ, ਮੇਜਰ ਸਿੰਘ ਬਜੀਦਪੁਰ, ਬਲਵਿੰਦਰ ਸਿੰਘ ਰੰਗੂਆਣਾ ਆਦਿ ਅਹੁਦੇਦਾਰ ਵੀ ਹਾਜ਼ਰ ਸਨ।