ਨਿਊ ਚੰਡੀਗੜ੍ਹ 04 ਅਗਸਤ (ਸਤਨਾਮ ਸਿਸਵਾਂ)

ਅੱਜ ਬਸਪਾ ਆਗੂ ਸੂਬਾ ਸਕੱਤਰ ਸ ਰਜਿੰਦਰ ਸਿੰਘ ਨਨਹੇੜੀਆਂ ਦੇ ਸਤਿਕਾਰਯੋਗ ਭਰਾ ਸਵ ਜਸਵਿੰਦਰ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਨਨਹੇੜੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਸਵ ਜਸਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਿਨ੍ਹਾਂ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਧਾਰਮਿਕ ਸਖਸ਼ੀਅਤਾਂ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ,ਯਾਰ/ਦੋਸਤ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਪੁੱਜੀਆਂ ।ਜਿਸ ਵਿੱਚ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਇਸ ਲਈ ਸਭਨਾਂ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਆਏ ਹੋਏ ਮਹਿਮਾਨਾਂ, ਆਗੂਆਂ ਅਤੇ ਧਾਰਮਿਕ ਸਖਸ਼ੀਅਤਾਂ ਵੱਲੋਂ ਵਿਛੜੀ ਰੂਹ ਦੇ ਜੀਵਨ ਬਾਰੇ ਚਾਨਣਾ ਪਾ ਕੇ ਸਵ ਜਸਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅਖੀਰ ਵਿਚ ਸ ਰਜਿੰਦਰ ਸਿੰਘ ਨਨਹੇੜੀਆਂ ਵੱਲੋਂ ਪੁੱਜੇ ਹੋਏ ਸਾਰੇ ਮਹਿਮਾਨਾਂ ਅਤੇ ਨਾਮਵਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਬਿ੍ਰਜਪਾਲ ਪ੍ਰਧਾਨ ਚੰਡੀਗੜ,ਅਜੀਤ ਸਿੰਘ ਭੈਣੀ ਉਪ ਪ੍ਰਧਾਨ ਬਸਪਾ ਪੰਜਾਬ,ਜੋਗਾ ਸਿੰਘ ਪਨੌਦੀਆਂ ਜਨ ਸਕੱਤਰ ਬਸਪਾ ਪੰਜਾਬ, ਕੈਪਟਨ ਕਾਕਾ ਸਿੰਘ,ਪ੍ਰਵੀਨ ਬੰਗਾ ਲੋਕ ਸਭਾ ਇੰਚਾਰਜ ਅਨੰਦਪੁਰ ਸਾਹਿਬ,ਨਰਿੰਦਰ ਸਿੰਘ ਬਡਵਾਲੀ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ,ਜਗਦੇਵ ਸਿੰਘ ਪਵਾਰ, ਹਰਭਜਨ ਸਿੰਘ ਦੁੱਲਵਾਂ,ਦਰਸਨ ਸਿੰਘ ਸਿਵਜੋਤ ਇੰਚਾ ਭਾਰਤੀ ਜਨਤਾ ਪਾਰਟੀ,ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ, ਸੁਖਦੇਵ ਸਿੰਘ ਚੱਪੜਚਿੜੀ, ਪ੍ਰਧਾਨ ਜਿਲਾ ਮੋਹਾਲੀ,ਬਲਜੀਤ ਸਿੰਘ ਸਲਾਣਾ,ਪ੍ਰਧਾਨ ਐੱਸ ਸੀ ਬੀ ਸੀ ਮੁਲਾਜਮ ਯੂਨੀਅਨ ਪੰਜਾਬ,ਇੰਸ ਕੁਲਵੰਤ ਸਿੰਘ ਇੰਚਾ ਸੀ ਆਈ ਏ ਸਟਾਫ ਫਤਹਿਗੜ ਸਾਹਿਬ,ਹਰਭਜਨ ਸਿੰਘ ਬਜਹੇੜੀ ਜਨ ਸਕੱਤਰ,ਜਗਮੋਹਣ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ, ਰਣਜੀਤ ਸਿੰਘ ਗਿੱਲ, ਇੰਚਾਰਜ ਸ੍ਰੋਮਣੀ ਅਕਾਲੀ ਦਲ, ਚਰਨਜੀਤ ਸਿੰਘ ਕਾਲੇਵਾਲ, ਸ੍ਰੋਮਣੀ ਕਮੇਟੀ ਮੈਂਬਰ, ਜਸਵੰਤ ਸਿੰਘ ਬਹਿਰਾਮ ਪੁਰ, ਭੁਪਿੰਦਰ ਸਿੰਘ ਕੋਟਲਾ, ਐਡਵੋਕੇਟ ਹਰਭਿੰਦਰ ਸਿੰਘ, ਐਡਵੋਕੇਟ ਜਨ ਤਰਲੋਕ ਸਿੰਘ, ਜਰਨੈਲ ਸਿੰਘ ਸੁਰਤਾਪੁਰ, ਪ੍ਰਸ਼ੋਤਮ ਸਿੰਘ ਸਾਗੀ,ਗੁਰਨਾਮ ਸਿੰਘ ਅਮਰਾਲੀ, ਰਣਜੋਧ ਸਿੰਘ ਅਜਨੌਦਾ, ਗੁਰਨਾਮ ਸਿੰਘ ਅਮਰਾਲੀ,ਬਾਬਾ ਬਲਵੀਰ ਸਿੰਘ ਧਿਆਨੂੰਮਾਜਰੇ ਵਾਲੇ, ਬਾਬਾ ਸਤਨਾਮ ਸਿੰਘ ਪੋਹਲੋਮਾਜਰੇ ਵਾਲੇ, ਸੇਵਾ ਸਿੰਘ, ਫਕੀਰ ਸਿੰਘ, ਜਨਕ ਸਿੰਘ ਮੋਧਨ ਸਿੰਘ ਬਡਵਾਲੀ, ਹਰਨੇਕ ਸਿੰਘ ਚੁੰਨੀ, ਮੈਨੇਜਰ ਪੇਡਾ, ਪਾਖਰ ਸਿੰਘ ਬੈਂਕ ਮੈਨੇਜਰ, ਸੁਰਜੀਤ ਸਿੰਘ ਲਖਨੌਰ,ਕੁਲਦੀਪ ਸਿੰਘ ਪਪਰਾਲੀ, ਬਲਬੀਰ ਸਿੰਘ ਸੋਲਖੀਆਂਰੁਲਦਾ ਸਿੰਘ, ਦਰਸਨ ਸਿੰਘ,ਗਰੀਬ ਸਿੰਘ ਮੈੜਾਂ, ਭੁਪਿੰਦਰ ਸਿੰਘ ਭਾਗੋਮਾਜਰਾ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

ਸ਼ੇਅਰ