ਚੰਡੀਗੜ੍ਹ 04  ਅਗਸਤ (ਹਰਬੰਸ ਸਿੰਘ)

ਚੰਡੀਗੜ੍ਹ ਪੁਲਿਸ ਦੇ ਰਿਟਾਇਰ ਅਫਸਰਾਂ ਅਤੇ ਕਰਮਚਾਰੀਆਂ ਨੇ ਵੈਲਫੇਅਰ ਐਸੋਸੀਏਸ਼ਨ ‘ਅਪਰੋਚ’ ਦਾ ਗਠਨ ਕੀਤਾ ਹੈ। ਸੰਸਥਾ ਦਾ ਬਕਾਇਦਾ ਆਗਾਜ਼ ਅੱਜ ਪੁਲਿਸ ਲਾਈਨ ਸੈਕਟਰ 26,ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੀਤਾ ਗਿਆ। ਸੰਸਥਾ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਕਰਾ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। 200 ਤੋਂ 250 ਸੇਵਾਨਵਿਰਤ ਅਫਸਰ ਹਾਜ਼ਰ ਹੋਏ । ਸੰਗਤ ਨੇ ਸਾਂਝੇ ਤੌਰ ਤੇ ਬੈਠ ਕੇ ਲੰਗਰ ਵੀ ਛਕਿਆ।
ਇਸ ਗੱਲ ਦਾ ਪ੍ਰਗਟਾਵਾ ਸੰਸਥਾ ਦੇ ਪ੍ਰਧਾਨ ਸੇਵਾ ਨਿਵਿਰਤ ਡੀਐਸਪੀ ਸ੍ਰੀ ਦਿਲ ਸ਼ੇਰ ਸਿੰਘ ਚੰਦੇਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ ।ਸ੍ਰੀ ਚੰਦੇਲ ਨੇ ਕਿਹਾ ਕਿ ਇਹ ਸੰਸਥਾ ਅਫਸਰਾਂ ਤੇ ਕਰਮਚਾਰੀਆਂ ਦੀ ਭਲਾਈ ਲਈ ਕੰਮ ਕਰੇਗੀ ਅਤੇ ਨਾਲ ਹੀ ਕਰਮਚਾਰੀਆਂ ਦੇ ਸਮਾਜਿਕ ਖੁਸ਼ੀ ਗਮੀ ਦੇ ਸਮਾਗਮਾਂ ਵਿੱਚ ਵਧ ਚੜ ਕੇ ਯੋਗਦਾਨ ਪਾਵੇਗੀ। ਉਹਨਾਂ ਕਿਹਾ ਕਿ ਸੇਵਾ ਨਵਿਰਤੀ ਤੋਂ ਉਪਰੰਤ ਲੰਮਾ ਸਮਾਂ ਸਰਕਾਰ ਦੀ ਨੌਕਰੀ ਕਰਦੇ ਅਧਿਕਾਰੀ ਕਰਮਚਾਰੀ ਨੇ ਪ੍ਰਸ਼ਾਸਨ ਕੋਲ ਆਪਣੀ ਮੁਸ਼ਕਿਲ ਵਾਸਤੇ ਪਹੁੰਚ ਕਰਨੀ ਹੋਵੇ ਤਾਂ ਉਹਨਾਂ ਨੂੰ ਇਸ ਬਾਰੇ ਦਿੱਕਤਾਂ ਆਉਂਦੀਆਂ ਹਨ। ਹੁਣ ਸੰਸਥਾ ਆਪਣੇ ਅਧਿਕਾਰੀਆਂ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ, ਰਾਜਸੀ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਤੱਕ ਲੈ ਕੇ ਜਾਇਆ ਕਰੇਗੀ ਅਤੇ ਕਰਮਚਾਰੀ ਪਰਿਵਾਰਾਂ ਦੇ ਮੱਸਲੇ ਹੱਲ ਕਰਵਾਵੇਗੀ। ਸੰਸਥਾ ਨਿਰੋਲ ਤੌਰ ਤੇ ਗੈਰ ਰਾਜਸੀ ਹੋਵੇਗੀ ਅਤੇ ਸੰਗਠਨ ਨੂੰ ਹੋਰ ਮਜਬੂਤ ਕਰਕੇ ਆਪਣੇ ਸੱਭਿਆਚਾਰ ਨਾਲ ਵੀ ਜੋੜਿਆ ਜਾਵੇਗਾ ਅਤੇ ਸਮਾਜਿਕ ਰਿਸ਼ਤਿਆਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਉਹਨਾਂ ਆਏ ਹੋਏ ਸਾਰੇ ਛੋਟੇ ਵੱਡੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਜਨਰਲ ਸਕੱਤਰ ਅਸ਼ੋਕ ਤੁਲੀ,ਮੀਤ ਪ੍ਰਧਾਨ ਬਲਜਿੰਦਰ ਸਿੰਘ, ਜਸਪਾਲ ਸਿੰਘ ਮੀਡੀਆ ਸਲਾਹਕਾਰ,ਸੋਹਣ ਸਿੰਘ ਪਰਾਪੇਗੰਡਾ ਸੈਕਟਰੀ,ਕੈਸ਼ੀਅਰ ਅੰਮ੍ਰਤਪਾਲ ਸਿੰਘ ਤੇ ਦੇਵਰਾਜ ਆਦਿ ਹਾਜ਼ਰ ਹੋਏ।,ਪੰਜਾਬ ਅਤੇ ਯੂਟੀ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਸਿੱਧੂ ਵੀ ਇਸ ਮੌਕੇ ਤੇ ਹਾਜ਼ਰ ਸਨ।

ਸ਼ੇਅਰ