ਕੁਰਾਲੀ 3 ਅਗਸਤ(ਜਗਦੇਵ ਸਿੰਘ)

ਦਸਤਾਰ ਸਜਾਈਏ, ਸ਼ਾਨ ਵਧਾਈਏ’ ਸੰਸਥਾ ਨਿਊ ਚੰਡੀਗੜ੍ਹ ਵੱਲੋਂ ਦਸਤਾਰ ਸਜਾਉਣ ਲਈ ਜਾਰੀ ਮੁਹਿੰਮ ਤਹਿਤ 4 ਅਗਸਤ ਨੂੰ ਪਿੰਡ ਕੰਸਾਲਾ ਵਿਖੇ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਹਨ। ਇਸ ਸਬੰਧੀ ਸੰਸਥਾ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਵਜੀਦਪੁਰ ਨੇ ਦੱਸਿਆ ਕਿ ਰਵਿੰਦਰ ਸਿੰਘ ਰਵੀ ਪੜੌਲ ਦੀ ਅਗਵਾਈ ਵਿੱਚ ਨਿਊ ਚੰਡੀਗੜ੍ਹ ਖੇਤਰ ਦੇ ਹਰ ਪਿੰਡ ਸ਼ਹਿਰ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਅਤੇ ਦਸਤਾਰਾਂ ਦੇ ਸਤਿਕਾਰ ਦਾ ਸ਼ੌਂਕ ਜਗਾਉਣ ਲਈ ਇਹਨਾਂ ਮੁਕਾਬਲਿਆਂ ਰਾਹੀਂ ਇਹ ਮੁਹਿੰਮ ਲਗਾਤਾਰ ਜਾਰੀ ਹੈ। ਜਿਸ ਦੌਰਾਨ 4 ਅਗਸਤ ਨੂੰ ਸ਼ਾਮ 5 ਵਜੇ ਪਿੰਡ ਕੰਸਾਲਾ ਨੇੜੇ ਨਿਊ ਚੰਡੀਗੜ੍ਹ ਵਿਖੇ ਬੱਚਿਆਂ ਤੇ ਨੌਜਵਾਨਾਂ ਦੇ ਦਸਤਾਰ ਲਾਈ ਮੁਕਾਬਲੇ ਕਰਵਾਏ ਜਾਣਗੇ I ਜਿਸ ਦੌਰਾਨ ਜਿੱਥੇ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ ਉੱਥੇ ਭਾਗ ਲੈਣ ਵਾਲੇ ਸਮੂਹ ਬੱਚਿਆਂ ਨੂੰ ਵੀ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਸ ਦੇ ਵਿੱਚ ਉਨ੍ਹਾ ਸਮੂਹ ਬੱਚਿਆਂ ਦੇ ਨੌਜਵਾਨਾਂ ਨੂੰ ਭਾਗ ਲੈਣ ਦੀ ਅਪੀਲ ਕੀਤੀ ਹੈ ।

ਸ਼ੇਅਰ