ਰੂਪਨਗਰ 21 ਜੁਲਾਈ ( ਲਾਡੀ ਖਾਬੜਾ ,ਜਗਦੇਵ ਸਿੰਘ)

ਰੂਪਨਗਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਪੰਜਾਬ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ,ਅੱਜ ਉਨਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਪਾਠ ਦੇ ਭੋਗ ਗੁਰਦੁਆਰਾ ਦਸਮ ਪਾਤਸ਼ਾਹੀ ਪਿੰਡ ਬ੍ਰਾਹਮਣ ਮਾਜਰਾ ਵਿਖੇ ਪਾਏ ਗਏ, ਜੈਲਦਾਰ ਚੈੜੀਆਂ ਦੀ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਰਾਜਨੀਤਿਕ ਸ਼ਖਸ਼ੀਅਤਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਈ ਵੱਡੇ ਆਗੂ, ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ,ਹਲਕਾ ਸ਼੍ਰੀ ਚਮਕੌਰ ਸਾਹਿਬ ਵਿਧਾਇਕ ਡਾਕਟਰ ਚਰਨਜੀਤ ਸਿੰਘ , ਰੂਪਨਗਰ ਵਿਧਾਇਕ ਦਿਨੇਸ਼ ਚੱਡਾ , ਅਕਾਲੀ ਦਲ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਮੈਂਬਰ ਪਾਰਲੀਮੈਂਟ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ, ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਵਿੰਗ ਪ੍ਰਧਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ,ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧਰਮ ਪਤਨੀ, ਉਹਨਾਂ ਦੇ ਦੋਨੋਂ ਭਰਾ,ਸਮਾਜ ਸੇਵੀ ਧਾਰਮਿਕ ਅਤੇ ਵੱਖੋ ਵੱਖ ਕਲੱਬਾਂ ਦੇ ਆਗੂ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ, ਇਸ ਮੌਕੇ ਬੋਲਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਸਾਡਾ ਬਹੁਤ ਹੀ ਜੁਝਾਰੂ ਇਮਾਨਦਾਰ ਤੇ ਸਮਾਜ ਸੇਵੀ ਸਾਥੀ ਜੈਦਾਰ ਸਤਵਿੰਦਰ ਸਿੰਘ ਚੈੜੀਆਂ ਸਾਡੇ ਵਿੱਚ ਨਹੀਂ ਰਿਹਾ ਉਹਨਾਂ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ, ਇਸ ਮੌਕੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਬਹੁਤ ਹੀ ਸਮਾਜ ਸੇਵੀ ਸ਼ਖਸ਼ੀਅਤ ਸਨ ਜਿਨਾਂ ਅਚਾਨਕ ਅਕਾਲ ਚਲਾਣਾ ਬਹੁਤ ਵੱਡਾ ਘਾਟਾ ਹੈ। ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅਜਿਹੇ ਇਨਸਾਨ ਦਾ ਜਾਣਾ ਜਿੱਥੇ ਪਰਿਵਾਰ ਲਈ ਘਾਟਾ ਹੈ ਉਥੇ ਹੀ ਸਾਡੀ ਪੂਰੀ ਕਾਂਗਰਸ ਪਾਰਟੀ ਨੂੰ ਉਨਾਂ ਦੇ ਜਾਣ ਨਾਲ ਬਹੁਤ ਨੁਕਸਾਨ ਹੋਇਆ ਹੈ, ਅਸੀਂ ਉਹਨਾਂ ਨੂੰ ਆਪਣਾ ਪਰਿਵਾਰਿਕ ਮੈਂਬਰ ਮੰਨਦੇ ਹਾਂ,ਅਤੇ ਹਮੇਸ਼ਾ ਉਹਨਾਂ ਦੇ ਪਰਿਵਾਰ ਨਾਲ ਵੀ ਅੱਗੇ ਵੀ ਖੜੇ ਹਾਂ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹੋਰ ਵੀ ਆਈਆਂ ਹੋਈਆਂ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅੰਤਿਮ ਅਰਦਾਸ ਵਿੱਚ ਹਾਜਰੀ ਲਗਵਾਈ, ਸ਼ਰਧਾਂਜਲੀ ਸਮਾਗਮ ਵਿਚ ਸੰਤ ਬਾਬਾ ਅਵਤਾਰ ਸਿੰਘ ਹੈਡ ਦਰਬਾਰ ਟਿਬੀ ਸਾਹਿਬ ਵਾਲੇ, ਬੀਬਾ ਕਮਲਜੀਤ ਕੌਰ ਗੁਰਦੁਆਰਾ ਸਾਹਿਬ ਸੋਲਖੀਆਂ, ਸੰਤ ਬਾਬਾ ਹਰਦੀਪ ਸਿੰਘ ਗੁਰਦੁਆਰਾ ਬਾਬਾ ਸਤਨਾਮ ਜੀ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿਧੂ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਸਾਬਕਾ ਵਿਧਾਇਕ ਲਖਬੀਰ ਲੱਖਾ, ਲਖਵੰਤ ਸਿੰਘ ਹਿਰਦਾਪੁਰ ਉਹ ਪ੍ਰਧਾਨ ਐਸਸੀ ਸੈਲ ਪੰਜਾਬ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਹਰਪ੍ਰੀਤ ਸਿੰਘ ਹਿਰਦਾਪੁਰ,ਸਾਬਕਾ ਜ਼ਿਲਾ ਯੂਥ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਨੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜੈਲਦਾਰ ਕਾਂਗਰਸ ਪਾਰਟੀ ਦੇ ਨਾਲ ਨਾਲ ਗਰੀਬ ਤੇ ਜਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਅਗੇ ਰਹਿੰਦਾ ਸੀ। ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਪਰਿਵਾਰ ਦੀ ਸਲਾਹ ਨਾਲ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਇਲਾਕੇ ਵਿਚ ਯਾਦਗਾਰ ਬਣਾਈ ਜਾਵੇਗੀ ਅਤੇ ਪਿੰਡ ਸਿੰਘ ਤੋਂ ਮਾਰਗ ਦਾ ਨਾਮ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੇ ਨਾਮ ਤੇ ਰੱਖਣ ਲਈ ਉਹਨਾਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਧਾਨ ਨੂੰ ਅਪੀਲ ਕੀਤੀ,ਸਾਬਕਾ ਵਿਧਾਇਕ ਭਾਗ ਸਿੰਘ ,ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਪੰਜਾਬ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ, ਕਾਂਗਰਸੀ ਰਮੇਸ਼ ਗੋਇਲ, ਵਿਜੇ ਸ਼ਰਮਾ ਟਿੰਕੂ, ਰਵਨੀਤ ਸਿੰਘ ਰਾਣਾ ਕੰਗ ਜਨਰਲ ਸਕੱਤਰ ਜਗਮੋਹਨ ਸਿੰਘ ਜਿਲਾ ਸਕੱਤਰ, ਪਰਮ ਵੈਦਵਾਨ,ਸੁਖਜਿੰਦਰ ਸਿੰਘ ਸੋਹੀ ਨਥਲਪੁਰ, ਆਪ ਆਗੂ ਲਖਵਿੰਦਰ ਸਿੰਘ ਕਾਕਾ, ਪਰਮਿੰਦਰ ਸਿੰਘ ਸੀਹੋ ਮਾਜਰਾ,ਬਲਵਿੰਦਰ ਸਿੰਘ ਚੈੜੀਆਂ, ਐਨਪੀ ਰਾਣਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਭੂਸ਼ਣ ਰਾਣਾ ,ਐਡਵੋਕੇਟ ਅਮਰਿੰਦਰਪ੍ਰੀਤ ਸਿੰਘ ਬਾਵਾ, ਕੌਂਸਲਰ ਮੋਹਿਤ ਸ਼ਰਮਾ, ਕੌਂਸਲਰ ਚਰਨਜੀਤ ਸਿੰਘ ਚੰਨੀ, ਕੌਂਸਲਰ ਸਰਬਜੀਤ ਸਿੰਘ, ਕੌਂਸਲਰ ਗੁਰਮੀਤ ਰਿੰਕੂ, ਕੌਂਸਲਰ ਅਮਰਿੰਦਰ ਸਿੰਘ ਬਾਵਾ, ਬਾਬਾ ਗਾਜੀ ਦਾਸ ਕਲਬ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਗਿਲ, ਗੌਤਮ ਟੋਨੀ,ਸੁਖਵਿੰਦਰ ਬਿੰਦਰਖ, ਅਸ਼ੋਕ ਕੁਮਾਰ ਦਾਰਾ, ਦਰਸ਼ਨ ਸਿੰਘ ਸੰਧੂ, ਸੰਦੀਪ ਜੋਸ਼ੀ, ਸੁਖਦੇਵ ਸਿੰਘ ਮੀਆਪੁਰ, ਸੁਰਜੀਤ ਸਿੰਘ ਰਾਮਪੁਰ, ਪਰਮਿੰਦਰ ਪਿੰਕਾ,ਨਰਿੰਦਰ ਮਾਵੀ, ਸਰਪੰਚ ਬਬਲਾ, ਗਾਇਕ ਜਸਮੇਰ ਸਿੰਘ, ਗਾਇਕ ਰਵਿੰਦਰ ਬਿਲਾ ਆਦਿ ਮੌਜੂਦ ਸਨ।

ਸ਼ੇਅਰ