ਨਿਊ ਚੰਡੀਗੜ੍ਹ 01 ਅਗਸਤ  (ਸਤਨਾਮ ਸਿਸਵਾਂ)

ਪੰਜਾਬ ਵਿੱਚ ਨਾਬਾਲਿਗਾਂ ਵੱਲੋਂ ਚਲਾਏ ਜਾ ਰਹੇ ਮੋਟਰ ਵਹੀਕਲਾਂ ਨੂੰ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੁਲਿਸ ਸਖ਼ਤ ਹੈ ।ਇਸ ਸੰਬੰਧੀ ਪੰਜਾਬ ਪੁਲਿਸ ਦੇ ਪੀ.ਪੀ.ਐਸ.ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ 31 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਹੁਣ ਵਧੀਕ ਡਾਇਰੈਕਟਰ ਜਨਰਲ ,ਪੰਜਾਬ ਪੁਲਿਸ(ਟਰੈਫਿਕ ਤੇ ਸੜਕ ਸੁਰੱਖਿਆ) ਵੱਲੋਂ ਹੁਣ ਲੋਕਾਂ ਨੂੰ ਜਾਗਰੂਕ ਕਰਨ ਲਈ 20 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਾਗਰੂਕਤਾ ਸੰਦੇਸ਼ ਪ੍ਰਮੋਟਰ ਲੈਕਚਰਾਰ ਰਾਜਨ ਸ਼ਰਮਾ ਸਟੇਟ ਅਵਾਰਡੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਨਾਲ ਸੰਪਰਕ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਸ਼ੇਅਰ