ਚੰਡੀਗੜ੍ਹ 21  ਅਗਸਤ (ਹਰਬੰਸ ਸਿੰਘ)

ਸ਼੍ਰੀ ਮਾਨ ਸੰਤ ਬਾਬਾ ਗਗਨਦੀਪ ਸਿੰਘ ਜੀ ਦਾ 16 ਵਾਂ ਜਨਮ ਦਿਨ ਗੁਰਦੁਆਰਾ ਕਰਤਾਰਸਰ ਸਾਹਿਬ ਪਿੰਡ ਪਡਿਆਲਾ ਵਿਖੇ 2 ਦਿਨਾਂ ਧਾਰਮਿਕ ਸਮਾਗਮ ਕਰਕੇ ਮਨਾਇਆ ਗਿਆ।ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਬੀਬੀ ਸੁਖਪਾਲ ਕੌਰ ਜੀ ਨੇ ਦੱਸਿਆ ਗਿਆ ਗੁਰਦੁਆਰਾ ਸਾਹਿਬ ਵਿੱਚ ਸੰਪਟ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਸੀ ਜਿਸ ਦਾ 20 ਤਰੀਕ ਨੂੰ ਸਵੇਰੇ 9 ਵਜੇ ਭੋਗ ਪਾਇਆ ਗਿਆ। ਉਪਰੰਤ 16ਵਾਂ ਸਲਾਨਾ ਗੁਰਮਤਿ ਸਮਾਗਮ ਮਿਤੀ 19 ਅਤੇ 20 ਅਗਸਤ ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਗੁਰਦੁਆਰਾ ਕਰਤਾਰਸਰ ਸਾਹਿਬ, ਪਿੰਡ ਪਡਿਆਲਾ ਜਿ਼ਲਾ ਮੋਹਾਲੀ ਵਿਖੇ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਸ਼੍ਰੀ ਮਾਨ ਸੰਤ ਬਾਬਾ ਗਗਨਦੀਪ ਸਿੰਘ ਦੀ ਪ੍ਰੇਰਨਾ ਸਦਕਾ ਮਾਤਾ ਸੁਖਪਾਲ ਕੌਰ ਜੀ ਦੀ ਦੇਖਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ 19 ਅਗਸਤ ਦਿਨ ਸੋਮਵਾਰ ਨੂੰ ਪੰਥ ਪ੍ਰਸਿੱਧ ਢਾਡੀ ਗਿਆਨੀ ਮਲਕੀਤ ਸਿੰਘ ਜੀ ਪਪਰਾਲੀ ਵਾਲੇ, ਢਾਡੀ ਗਿਆਨੀ ਬਲਬੀਰ ਸਿੰਘ ਜੀ ਪਾਰਸ ਅਤੇ ਸੰਤ ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲਿਆਂ ਨੇ ਹਾਜ਼ਰੀ ਭਰੀ।  20 ਅਗਸਤ ਦਿਨ ਮੰਗਲਵਾਰ ਨੂੰ ਭਾਈ ਪ੍ਰਾਪਤ ਸਿੰਘ ਜੀ ਬਟਾਲੇ ਵਾਲੇ, ਸਤ ਸਲਾਮਤ ਜੋਗਾ ਗੁਰਦਾਸਪੁਰ ਵਾਲੇ ਅਤੇ ਸੰਤ ਬਾਬਾ ਕੁਲਜੀਤ ਸਿੰਘ ਜੀ ਗੁਰਦੁਆਰਾ ਸ਼ੀਸ ਮਹਿਲ ਸ਼ੀਸਵਾਂ ਵਾਲਿਆਂ ਵਲੋ ਸੰਗਤਾ ਨੂੰ ਇਲਾਹੀ ਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਇਸ ਸਮਾਗਮ ਵਿੱਚ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਾਲਿਆਂ ਵੱਲੋ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਗਈ। ਇਸ ਸਮਾਗਮ ਵਿੱਚ ਮਨੁਖੱਤਾ ਦੀ ਸੇਵਾ ਲਈ ਫਰੀ ਮੈਡੀਕਲ ਚੈਕ ਅੱਪ ਕੈਂਪ ਲਗਾਇਆ ਗਿਆ ਅਤੇ ਟੈਸਟ ਫਰੀ ਕੀਤੇ ਗਏ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਗੁਰਦੁਆਰਾ ਸਾਹਿਬ ਜੀ ਦੀ ਮੁੱਖ ਪ੍ਰਬੰਧਕ ਬੀਬੀ ਸੁਖਪਾਲ ਕੌਰ ਵਲੋ ਆਏ ਜੱਥਿਆ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।

ਸ਼ੇਅਰ