ਕੁਰਾਲੀ 20 ਅਗਸਤ(ਜਗਦੇਵ ਸਿੰਘ)

ਝੰਡੀ ਦੀ ਕੁਸ਼ਤੀ ਜੀਤੀ ਪਡਿਆਲਾ ਨੇ ਸ਼ੁਰੂ ਕਰਵਾਈ

ਬਲਾਕ ਮਾਜਰੀ ਦੇ ਪਿੰਡ ਮਾਣਕਪੁਰ ਸ਼ਰੀਫ ਵਿਖੇ ਨਗਰ ਖੇੜਾ ਛਿੰਝ ਕਮੇਟੀ ਵੱਲੋਂ ਪਿੰਡ ਤੇ ਇਲਾਕਾ ਵਾਸੀਆ ਦੇ ਸਹਿਯੋਗ ਨਾਲ 30ਵਾਂ ਵਿਸ਼ਾਲ ਕੁਸ਼ਤੀ ਦੰਗਲ ਗੁੱਗਾ ਮਾੜੀ ਤੇ ਕਰਵਾਇਆ ਗਿਆ। ਮੁੱਖ ਪ੍ਰਬੰਧਕ ਮਦਨ ਸਿੰਘ ਸਰਪੰਚ ਦੀ ਅਗਵਾਈ ਵਿੱਚ ਕਰਵਾਏ ਇਸ ਕੁਸ਼ਤੀ ਦੰਗਲ ਵਿੱਚ ਕਰੀਬ ਪੰਜਾਬ, ਹਰਿਆਣਾ, ਹਿਮਾਚਲ ਤੇ ਹੋਰ ਸੂਬਿਆ ਦੇ ਨਾਮੀ ਪਹਿਲਵਾਨਾ ਨੇ ਭਾਗ ਲਿਆ। ਇਸ ਦੌਰਾਨ ਝੰਡੀ ਦੇ ਕੁਸ਼ਤੀ ਕਮਲ ਡੂਮਛੇੜੀ ਤੇ ਪ੍ਰਦੀਪ ਜੀਰਕਪੁਰ ਦਰਮਿਆਨ ਹੋਈ। ਇਸ ਪਹਿਲੇ ਨੰਬਰ ਦੀ ਕੁਸ਼ਤੀ ਦੀ ਹੱਥ ਜੋੜੀ ਵਿਸ਼ੇਸ ਮੁੱਖ ਮਹਿਾਮਾਨ ਦੀ ਤੌਰ ਤੇ ਪਹੁੰਚੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਤੇ ਪ੍ਰਬੰਧਕਾਂ ਵੱਲੋਂ ਸ਼ੁਰੂ ਕਰਵਾਈ ਗਈ। ਇਸ ਫਸਵੇ ਕੁਸ਼ਤੀ ਮੁਕਾਬਲੇ ਵਿੱਚ ਦੋਵੇਂ ਪਹਿਲਵਾਨ ਬਰਾਬਰ ਤੇ ਰਹੇ। ਇਸੇ ਦੌਰਾਨ ਦੁਸਰੇ ਨੰਬਰ ਦੀ ਕੁਸ਼ਤੀ ਮਾਨਾ ਡੂਮਛੇੜੀ ਅਤੇ ਬਾਬੂ ਮੁੱਲਾਪੁਰ ਵਿਚਕਾਰ ਹੋਈ। ਇਸ ਕੁਸ਼ਤੀ ਦੀ ਹੱਥ ਜੋੜੀ ਵਿਜੇ ਸ਼ਰਮਾ ਟਿੰਕੂ ਨੇ ਸ਼ੁਰੂ ਕਰਵਾਈ। ਇਸ ਫਸਵੀ ਕੁਸ਼ਤੀ ਮੂਕਾਬਲੇ ਵਿੱਚ ਮਾਨਾ ਡੂਮਛੇੜੀ ਨੇ ਜਿੱਤ ਪ੍ਰਾਪਤ ਕਰਕੇ ਇਨਾਮੀ ਰਾਸ਼ੀ ਤੇ ਝੰਡੀ ਤੇ ਕਬਜਾ ਕੀਤਾ। ਜੇਤੂ ਪਹਿਲਵਾਨਾ ਨੂੰ ਇਨਾਮਾ ਦੀ ਵੰਡ ਜਿਲਾ ਕਾਂਗਰਸ ਕਮੇਟੀ ਦੇ ਜਿਲਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਤਰਨਜੀਤ ਸਿੰਘ ਬਾਵਾ ਤੇ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਕੀਤੀ। ਇਸ ਮੋਕੇ ਹੋਰਨਾਂ ਤੋਂ ਇਲਾਵਾ , ਸਾਬਕਾ ਸਰਪੰਚ ਹਰਜੀਤ ਸਿੰਘ, ਨਰਦੇਵ ਸਿੰਘ ਬਿੱਟੂ, ਹਰਨੇਕ ਸਿੰਘ ਤਕੀਪੁਰ, ਸੁਖਜਿੰਦਰ ਸਿੰਘ ਸੋਢੀ, ਸ਼ਮਸੇਰ ਸਿੰਘ, ਬਾਬਾ ਰਾਮ ਸਿੰਘ, ਹਰਜਿੰਦਰ ਸਿੰਘ ਪੰਚ, ਨਾਜਰ ਸਿੰਘ ਪੰਚ, ਲਖਵੀਰ ਸਿੰਘ ਬਿੰਦਾਂ, ਸੁਭਾਸ਼ ਕੁਮਾਰ ਲੰਬੜਦਾਰ, ਸੁਖਵੀਰ ਸਿੰਘ, ਯਾਦਵਿੰਦਰ ਸਿੰਘ ਪੰਚ ਸਮੇਤ ਵੱਡੀ ਗਿੱਣਤੀ ਵਿੱਚ ਇਲਾਕੇ ਦੇ ਪੰਚ ਸਰਪੰਚ ਤੇ ਮੁਹਬਤਰ ਆਗੂ ਹਾਜਿਰ ਸਨ।
ਪਿੰਡ ਮਾਣਕਪੁਰ ਸ਼ਰੀਫ ਵਿਖੇ ਕਰਵਾਏ ਕੁਸ਼ਤੀ ਦੰਗਲ ਮੋਕੇ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਦੇ ਹੋਏ ਰਣਜੀਤ ਸਿੰਘ ਜੀਤੀ ਪਡਿਆਲਾ।

ਸ਼ੇਅਰ