ਕੁਰਾਲੀ 16 ਅਗਸਤ ( ਜਗਦੇਵ ਸਿੰਘ )
ਦੇਸ਼ ਦੇ 78ਵੇਂ ਅਜ਼ਾਦੀ ਦਿਵਸ ਮੌਕੇ ਸ ਓਂਕਾਰ ਸਿੰਘ ਦਾ ਐਸ ਡੀ ਖਰੜ ਗੁਰਮੰਦਰ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਐਸ ਡੀ ਐਮ ਖਰੜ ਵੱਲੋਂ ਭੇਜਿਆ ਗਿਆ ਸਨਮਾਨ ਪੱਤਰ ਵੀ ਡੀ ਪੀ ਓ ਮਾਜਰੀ ਸ੍ਰੀ ਵਿਨੋਦ ਜੋਸ਼ੀ ਵੱਲੋਂ ਆਪਣੇ ਕਰ ਕਮਲਾਂ ਨਾਲ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਓਂਕਾਰ ਸਿੰਘ ਨੂੰ ਇਹ ਸਨਮਾਨ ਉਨ੍ਹਾਂ ਦੀ ਲੋਕ ਸੇਵਾ ਅਤੇ ਦਫ਼ਤਰ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਦਿੱਤਾ ਗਿਆ ਹੈ। ਓਂਕਾਰ ਸਿੰਘ ਸਬ ਤਹਿਸੀਲ ਮਾਜਰੀ ਬਲਾਕ ਵਿਖੇ ਡਿਊਟੀ ਨਿਭਾ ਰਹੇ ਹਨ। ਹੁਣ ਤੱਕ ਉਹ ਇਸ ਦਫ਼ਤਰ ਵਿੱਚ ਬਹੁਤ ਸਾਰੇ ਅਹੁਦਿਆਂ ਦੇ ਰਹਿ ਚੁੱਕੇ ਅਤੇ ਇਲਾਕੇ ਵਿੱਚ ਹਮੇਸ਼ਾ ਚੰਗੇ ਕੰਮਾਂ ਲਈ ਜਾਣੇ ਜਾਂਦੇ ਹਨ। ਦਫ਼ਤਰ ਵਿੱਚ ਆਉਣ ਜਾਣ ਵਾਲੇ ਹਰੇਕ ਵਿਅਕਤੀ ਨਾਲ ਉਨ੍ਹਾਂ ਵੱਲੋਂ ਚੰਗਾ ਵਤੀਰਾ ਕੀਤਾ ਜਾਂਦਾ ਹੈ ਅਤੇ ਹਮੇਸ਼ਾ ਲੋੜਵੰਦ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਂਦੇ ਹਨ। ਉਨ੍ਹਾਂ ਦੇਸ਼ ਦੇ 78ਵੇਂ ਅਜ਼ਾਦੀ ਦਿਵਸ ਤੇ ਇਹ ਸਨਮਾਨ ਮਿਲਣ ਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਸਬ ਤਹਿਸੀਲ ਮਾਜਰੀ ਦੇ ਉਚ ਅਧਿਕਾਰੀਆਂ ਵੱਲੋਂ ਵੀ ਉਂਕਾਰ ਸਿੰਘ ਨੂੰ ਇਹ ਸਨਮਾਨ ਮਿਲਣ ਤੇ ਮਾਣ ਮਹਿਸੂਸ ਕੀਤਾ ਗਿਆ ਹੈ।