ਮਾਜਰੀ ,ਕੁਰਾਲੀ 15 ਅਗਸਤ(ਜਗਦੇਵ ਸਿੰਘ)
ਲੋਕ ਹਿੱਤ ਮਿਸ਼ਨ ਬੀ ਕੇ ਯੂ ਪੰਜਾਬ ਵੱਲੋਂ ਗੁਰਦੁਆਰਾ ਗੜੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੀ ਸਪੁੱਤਰੀ ਬੀਬੀ ਅਮ੍ਰਿੰਤ ਕੌਰ ਦਾ ਸਨਮਾਨ ਕੀਤਾ ਗਿਆ I ਇਸ ਸਬੰਧੀ ਦਸਵੀਂ ਦੇ ਦਿਹਾੜੇ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਉਪਰੰਤ ਭਾਈ ਸਤਿੰਦਰਪਾਲ ਸਿੰਘ ਮਾਜਰੇ ਵਾਲਿਆ ਵੱਲੋਂ ਕੀਰਤਨ ਕੀਤਾ ਗਿਆ l ਇਸ ਦੌਰਾਨ ਸੰਗਤ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਅੰਮ੍ਰਿਤ ਕੌਰ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੇ ਪਿਤਾ ਨੇ ਕੁਰਬਾਨੀ ਕੀਤੀ । ਉਸ ਤੋਂ ਬਾਅਦ ਭਾਵੇਂ ਸਾਨੂੰ ਬੜੇ ਸੰਤਾਪ ਭੋਗਣੇ ਪਏ ਪਰ ਆਖਰ ਕੌਮ ਨੇ ਸਾਡੀ ਹੁਣ ਬਾਂਹ ਫੜੀ ਹੈ । ਉਹਨਾਂ ਕਿਹਾ ਕਿ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਪਰ ਅੱਜ ਉਹਨਾਂ ਨੂੰ ਹੀ ਅਣਗੌਲਿਆ ਕੀ ਕੀਤਾ ਜਾ ਰਿਹਾ ਹੈ। ਜਦੋਂ ਤੱਕ ਸਿੱਖਾਂ ਦੇ ਜ਼ਾਲਮਾਂ ਨੂੰ ਫੜ ਕੇ ਕਾਨੂੰਨ ਮੁਤਾਬਕ ਸਜਾਵਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਹੁੰਦਾ ਰਹੇਗਾ। ਇਸ ਦੌਰਾਨ ਮਿਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਕੰਨਸਾਲਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਰਵਿੰਦਰ ਸਿੰਘ ਹੁਸ਼ਿਆਰਪੁਰ, ਗੁਰਸਰਨ ਸਿੰਘ ਨੱਗਲ, ਗੁਰਬਚਨ ਸਿੰਘ ਮੁੰਧੋ ਆਦਿ ਬੁਲਾਰਿਆ ਨੇ ਬੀਬੀ ਅਮ੍ਰਿੰਤ ਕੌਰ ਨੂੰ ਜੀ ਆਇਆ ਆਖਦਿਆ ਕਿਹਾ ਕਿ ਉਹਨਾਂ ਦਾ ਮਿਸ਼ਨ ਕਿਸਾਨੀ ਮਜ਼ਦੂਰੀ ਅਤੇ ਇਲਾਕੇ ਦੀਆਂ ਹੋਰ ਧੱਕੇਸ਼ਾਹੀ ਦੇ ਮਸਲਿਆਂ ਸਮੇਤ ਧਾਰਮਿਕ ਮਸਲਿਆਂ ਸਬੰਧੀ ਆਪਣੀ ਜਿੰਮੇਵਾਰੀ ਹਮੇਸ਼ਾ ਨਿਭਾਉਂਦਾ ਰਹੇਗਾ। ਇਸ ਦੌਰਾਨ ਮਿਸ਼ਨ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਬੀਬੀ ਅਮ੍ਰਿੰਤ ਕੌਰ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਢਕੋਰਾ, ਬਾਬਾ ਰਾਮ ਸਿੰਘ ਅਭੀਪੁਰ, ਬਲਵਿੰਦਰ ਸਿੰਘ ਰੰਗੂਆਣਾ, ਸੋਹਣ ਸਿੰਘ ਸੰਗਤਪੁਰਾ, ਹਰਪਾਲ ਸਿੰਘ ਮਹਿਰੌਲੀ, ਗੁਰਮੇਲ ਸਿੰਘ ਮੰਡ, ਦਵਿੰਦਰ ਸਿੰਘ ਜਪਾਨੀ, ਦਰਸ਼ਨ ਸਿੰਘ ਨਾਗਰਾ, ਜਰਨੈਲ ਸਿੰਘ ਮਗਰੋੜ, ਜਗਮਨ ਸਿੰਘ ਪੜੀ, ਮੇਜਰ ਸਿੰਘ ਵਜੀਦਪੁਰ ਤੇ ਬਲਵਿੰਦਰ ਸਿੰਘ ਬਿੰਦਾ ਫਾਟਵਾਂ ਆਦ ਮੁਹਤਬਰ ਵੀ ਹਾਜ਼ਰ ਸਨ |