ਮੁੱਲਾਂਪੁਰ ਗ਼ਰੀਬਦਾਸ,23 ਸਤੰਬਰ (ਜਗਦੇਵ ਸਿੰਘ)
ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੋਹਾਲੀ ਦਾ ਸਲਾਨਾ ਇਜਲਾਸ ਕਰਵਾਇਆ ਗਿਆ।ਇਹ ਇਜਲਾਸ ਸਰਪ੍ਰਸ਼ਤ ਹਾਕਮ ਸਿੰਘ ਮਨਾਣਾ,ਅਮਰਜੀਤ ਸਿੰਘ ਲਾਡਰਾ,ਜ਼ਸਮੇਰ ਗਿਰੀ,ਤੀਰਥ ਰਾਮ,ਬਲਵੰਤ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਇਸ ਇਜਲਾਸ ਮੌਕੇ ਤੇ ਸਮੂਹ ਦੋਜੀਆਂ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ।ਇਸ ਮੌਕੇ ਤੇ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ ਸਿੰਘ ਗੰਡੋਲੀਆਂ ਵਲੋਂ ਪਿਛਲੇ ਸਾਲ ਦੀਆਂ ਸਰਗਰਮੀਆਂ ਅਤੇ ਹਿਸਾਬ ਦੀ ਰਿਪੋਰਟ ਪੇਸ਼ ਕੀਤੀ।ਇਸ ਫੈਸਲੇ ਨੂੰ ਸਾਰਿਆਂ ਵਲੋਂ ਸਰਬਸੰਮਤੀ ਦੇ ਨਾਲ ਪ੍ਰਵਾਨ ਕੀਤਾ ਗਿਆ।ਇਜਲਾਸ ਨੂੰ ਆਲ ਇੰਡੀਆਂ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪੇ੍ਰਮ ਸਿੰਘ ਭੰਗੂ,ਸੂਬਾ ਸਕੱਤਰ ਜ਼ੋਰਾ ਸਿੰਘ,ਟਰੇਡ ਯੂਨੀਅਨ ਆਗੂ ਮਲਕੀਤ ਸਿੰਘ ਅਤੇ ਯੂਨੀਅਨ ਦੇ ਸਰਪ੍ਰਸ਼ਤ ਹਾਕਮ ਸਿੰਘ ਮਨਾਣਾ ਵਲੋਂ ਸੰਬੋਧਨ ਕੀਤਾ ਗਿਆ।ਇਸ ਮੋਕੇ ਤੇ ਉਹਨਾਂ ਆਖਿਆ ਕਿ ਸਰਕਾਰ ਵਲੋਂ ਦੁੱਧ ਦੇ ਪੇਸ਼ੇ ਨੂੰ ਖਤਮ ਕਰਨ ਦੇ ਲਈ ਵਿਦੇਸ਼ਾ ਤੋਂ ਦੁੱਧ ਬਰਾਮਦ ਕਰਨ ਲਈ ਕਾਰਪੋਰੇਟ ਘਰਾਣਿਆਂ ਨੂੰ ਦਖਲ ਦੇਣ ਦੀ ਇਜਾਜ਼ਤ ਦੇ ਰਹੀ ਹੈ।ਉਹਨਾਂ ਨੂੰ ਕਿਸਾਨੀ ਸੰਘਰਸ ਦੀ ਹਮਾਇਤ ਕਰਦੇ ਹੋਏ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਅਤੇ ਕਿਸਾਨਾਂ ਮਜਦੂਰਾਂ ਦੇ ਮੁਕੰਮਲ ਕਰਜੇ਼ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਤੇ ਦੋਧੀਆਂ ਨੂੰ ਦੁੱਧ ਦੀ ਸਹਾਇਕ ਕੀਮਤ ਤੈਅ ਕਰਨ,ਦੋਧੀਆਂ ਨੂੰ ਡੇਅਰੀ ਫਾਰਮਿੰਗ ਕਰਨ ,ਬਿਨਾਂ ਵਿਆਜ ਕਰਜਾ ਦੇਣ,ਦਵਾਈਆਂ ਅਤੇ ਸਬਸੀਡੀ ਦੇਣ ਅਤੇ ਫੂਡ ਸੇਫਟੀ ਐਕਟ ਨੂੰ ਰੱਦ ਕਰਨ ਦੀ ਮੰਗ ਕੀਤੀ।ਇਜਲਾਸ ਵਿਚ ਸਰਬਸੰਮਤੀ ਨਾਲ ਪਰਮਜੀਤ ਸਿੰਘ ਕੰਸੋਲੀ ਨੂੰ ਚੰਡੀਗੜ੍ਹ ਪ੍ਰਧਾਨ ਅਤੇ ਸੁਰਿੰਦਰ ਸਿੰਘ ਮਾਨਕਮਾਜਰਾ ਮੋਹਾਲੀ ਦੇ ਪ੍ਰਧਾਨ ਚੁਣਿਆ ਗਿਆ।ਇਸ ਮੌਕੇ ਤੇ ਲਖਮੀਰ ਸਿੰਘ,ਇੰਦਰਪਾਲ ਸਿੰਘ,ਜ਼ਸਮੇਰ ਗਿਰੀ,ਸਨੀ ਮਾਣਕਪੁਰ,ਗੁਰਮੁੱਖ ਸਿੰਘ, ਖਜਾਨਚੀ ਹਰਜੀਤ ਸਿੰਘ ਦੁਰਾਲੀ,ਸਤਵੀਰ ਸਿੰਘ ਕੁੰਬੜਾ,ਬਲਵੰਤ ਸਿੰਘ ਕੁਬਾਹੇੜੀ,ਚੇਅਰਮੈਨ ਸੁਖਵਿੰਦਰ ਸਿੰਘ ਮੋਲੀ,ਰਘਵੀਰ ਸਿੰਘ,ਕਾਲਾ,ਗੁਰਮੀਤ ਸਿੰਘ,ਮਨਜੀਤ ਸਿੰਘ,ਬਿੰਦਰ,ਜੀਤੀ ਧਨਾਸ ਆਦਿ ਹਾਜ਼ਰ ਸਨ।
















