ਨਿਊ ਚੰਡੀਗੜ੍ਹ 04 ਅਗਸਤ (ਸਤਨਾਮ ਸਿਸਵਾਂ)

ਅੱਜ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲੇ ਉਹਨਾਂ ਦੇ ਆਸ਼ੀਰਵਾਦ ਸਦਕਾ ਸੰਤ ਬਾਬਾ ਸੁਖਪਾਲ ਸਿੰਘ ਜੀ ਮੌਜੂਦਾ ਮਹਾਂਪੁਰਸ਼ ਭੈਰੋ ਮਜਰੇ ਵਾਲੇ , ਸੰਤ ਬਾਬਾ ਬਲਵੀਰ ਸਿੰਘ ਜੀ ਧਿਆਨੂੰ ਮਾਜਰੇ ਵਾਲੇ, ਗੁਰਮੀਤ ਸਿੰਘ ਸੋਢੀ ਝੰਡਾ ਸਾਹਿਬ ਵਾਲੇ ਅਤੇ ਕਰਤਾਰ ਏਡ ਕਰਤਾਰ ਬਿਰਧ ਆਸ਼ਰਮ ਦੁਲਚੀ ਮਾਜਰਾ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲਿਆਂ ਵੱਲੋਂ ਠੰਡੀ ਮਿੱਠੀ ਛਾਂ ਦੇ ਰੂਪ ਵਿੱਚ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਹ ਮੁਹਿੰਮ ਅੱਜ ਕਰਤਾਰ ਏਡ ਤੋਂ ਸ਼ੁਰੂ ਹੋ ਕੇ ਪਿੰਡ ਦੁਲਚੀ ਮਾਜਰਾ ਦੀ ਪੰਚਾਇਤ ਵੱਲੋਂ ਇੱਕ ਏਕੜ ਦੇ ਕਰੀਬ ਜਮੀਨ ਜੋ ਕਿ ਫਲਦਾਰ ਰੁੱਖਾਂ ਦਾ ਬਾਗ ਲਾਉਣ ਲਈ ਕਰਤਾਰ ਏਡ ਬਾਬਾ ਗੁਰਚਰਨ ਸਿੰਘ ਜੀ ਨੂੰ ਸੌਂਪੀ ਗਈ ਹੈ। ਇਸ ਕਾਰਜ ਵਿੱਚ ਸਰਦਾਰ ਸੁਖਬੀਰ ਸਿੰਘ ਲਥਾਣੀਆਂ ਅਤੇ ਰਣਜੀਤ ਸਿੰਘ ਲਥਾਣੀਆਂ ਅਤੇ ਦਲਜੀਤ ਸਿੰਘ ਇਟਲੀ ਦਾ ਵਿਸ਼ੇਸ਼ ਸਹਿਯੋਗ ਰਿਹਾ।ਜਿਸ ਵਿੱਚ ਅੱਜ ਬੂਟੇ ਲਗਾ ਕੇ ਇਸ ਬਾਗ ਨੂੰ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਗੁਰਮੁਖ ਸਿੰਘ ਲੌਂਗੀਆ ਭੈਰੋ ਮਾਜਰਾ ਸਾਹਿਬ, ਸਮਾਜ ਸੇਵੀ ਜੁਝਾਰ ਸਿੰਘ ਦੁਲਚੀ ਮਾਜਰਾ ,ਅਵਤਾਰ ਸਿੰਘ ਸਰਪੰਚ, ਹਰਮਨਜੀਤ ਸਿੰਘ ਨੰਬਰਦਾਰ ,ਗੁਰਮੁਖ ਸਿੰਘ ਥਾਣੇਦਾਰ, ਮਾਸਟਰ ਨਿਰਮਲ ਸਿੰਘ ,ਬਲਿਹਾਰ ਸਿੰਘ ਰਾਣਾ , ਜਥੇਦਾਰ ਮਨਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਬਾਲਸੰਡਾ ਅਤੇ ਮੇਜਰ ਸਿੰਘ ਛੱਜਾ ਸਿੰਘ ,ਜਗਦੇਵ ਸਿੰਘ ਹਾਜ਼ਰ ਸਨ ਤੇ ਸਮੂਹ ਪਿੰਡ ਦੁਲਚੀ ਮਾਜਰਾ ਦੇ ਪੰਚਾਇਤ ਮੈਂਬਰ ਅਤੇ ਸੰਤ ਬਾਬਾ ਸੁਖਪਾਲ ਸਿੰਘ ਜੀ ਮੌਜੂਦਾ ਮਹਾਂਪੁਰਸ਼ ਭੈਰੋ ਮਜਰੇ ਵਾਲੇ ਬਾਬਾ ਗੁਰਚਰਨ ਸਿੰਘ ਜੀ ਲੰਗਰਾਂ ਵਾਲੇ ਅਤੇ ਹੋਰ ਸੰਗਤਾਂ ਮੌਜੂਦ ਸਨ ਇਹਨਾਂ ਵੱਲੋਂ ਵੱਡੇ ਰੁੱਖ ਜਿਵੇਂ ਕਿ ਫਲਦਾਰ ਪੁਰਾਣੇ ਰੁੱਖ ਪਿੱਪਲ ਹੋਰ ਸਾਰੀਆਂ ਜਾਤੀਆਂ ਦੇ ਰੁੱਖ ਲਗਾਉਣ ਦੀ ਜੋ ਮੁਹਿੰਮ ਦਾ ਅਗਾਜ ਕੀਤਾ ਗਿਆ ਹੈ। ਤੇ ਗ੍ਰਾਮ ਪੰਚਾਇਤ ਵੱਲੋਂ ਬਾਬਾ ਗੁਰਚਰਨ ਸਿੰਘ ਜੀ ਦਾ ਧੰਨਵਾਦ ਕੀਤਾ ਗਿਆ ਹੈ। ਤੇ ਇਹਨਾਂ ਵੱਲੋਂ ਹੋਰ ਨਗਰਾਂ ਵਿੱਚ ਜੋ ਇਹ ਬੂਟੇ ਲਗਾਣ ਦੀ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ। ਇਸ ਮੌਕੇ ਸਮੂਹ ਸੇਵਾਦਾਰ ਵੀਰ ਹਾਜਰ ਸਨ।

ਸ਼ੇਅਰ