ਗੁਰਕ੍ਰਿਪਾ ਬਿਊਰੋ
ਚੰਡੀਗੜ੍ਹ/ਸਤੰਬਰ/30/2024
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਹਰਿਆਣਾ ਵਿਧਾਨਸਭਾ ਦੇ ਆਮ ਚੋਣ ਲਈ ਚੋਣ ਦਿਵਸ 5 ਅਕਤੂਬਰ, 2024 (ਸ਼ਨੀਵਾਰ) ਨੂੰ ਪੇਡ ਹੋਲੀਡੇ ਵਜੋ ਮਨਾਇਆ ਜਾਵੇਗਾ। ਇਹ ਹਰਿਆਣਾ ਦੇ ਸਰਕਾਰੀ ਦਫਤਰਾਂ, ਨਿਗਮਾਂ, ਵਿਦਿਅਕ ਸੰਸਥਾਵਾਂ, ਉਦਯੋਗਿਕ ਸੰਸਥਾਨਾਂ, ਦੁਕਾਨਾਂ, ਕਾਰਖਾਨਿਆਂ ਅਤੇ ਵਪਾਰਕ ਕਾਰੋਬਾਰਾਂ ਵਿਚ ਕੰਮ ਕਰ ਰਹੇ ਸਾਰੇ ਯੋਗ ਵੋਟਰਾਂ ‘ਤੇ ਲਾਗੂ ਹੁੰਦਾ ਹੈ।
ਇਸ ਸਬੰਧ ਵਿਚ ਮੁੱਖ ਸਕੱਤਰ, ਹਰਿਆਣਾ ਵੱਲੋਂ 18.09.2024 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਨੋਟੀਫਿਕੇਸ਼ਨ ਅਨੁਸਾਰ ਨੇਗੋਸ਼ਇਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤੇ ਜਨ ਪ੍ਰਤੀਨਿਧੀਤਵ ਐਕਟ 1951 ਦੀ ਧਾਰਾ 135 ਬੀ ਤਹਿਤ ਸੂਬਾ ਸਰਕਾਰ ਦੇ ਸਾਰੇ ਦਫਤਰਾਂ, ਨਿਗਮਾਂ, ਵਿਦਿਅਕ ਸੰਸਥਾਵਾਂ ਵਿਚ ਕੰਮ ਕਰ ਰਹੇ ਉਨ੍ਹਾਂ ਸਾਰੇ ਕਰਮਚਾਰੀਆਂ, ਜੋ ਕਿ ਹਰਿਆਣਾ ਦੇ ਰਜਿਸਟਰਡ ਵੋਟਰ ਹਨ ਉਨ੍ਹਾਂ ਲਈ 5 ਅਕਤੂਬਰ, 2024 ਹਰਿਆਣਾ ਵਿਧਾਨਸਭਾ ਆਮ ਚੋਣ ਦੇ ਚੋਣ ਦਿਨ ‘ਤੇ ਪੇਡ ਹੋਲੀਡੇ ਰਹੇਗੀ।
ਇਸ ਦੇ ਨਾਲ ਹੀ ਮੁੱਖ ਸਕੱਤਰ ਨੇ ਹਰਿਆਣਾ ਸਥਿਤ ਵੱਖ-ਵੱਖ ਕਾਰਖਾਨਿਆਂ, ਦੁਕਾਨਾਂ ਤੇ ਨਿਜੀ ਸੰਸਥਾਨਾਂ ਦੇ ਉਨ੍ਹਾਂ ਕਰਮਚਾਰੀਆਂ ਜੋ ਕਿ ਹਰਿਆਣਾ ਦੇ ਰਜਿਸਟਰਡ ਵੋਟਰ ਹਨ, ਉਨ੍ਹਾਂ ਨੁੰ ਵੀ ਜਨ ਪ੍ਰਤੀਨਿਧੀਤਵ ਐਕਟ, 1951 ਦੀ ਧਾਰਾ 135 ਬੀ ਤਹਿਤ ਚੋਣ ਦੇ ਦਿਨ 5 ਅਕਤੂਬਰ, 2024 ਨੂੰ ਪੇਡ ਹੋਲੀਡੇ ਨੋਟੀਫਾਇਡ ਕੀਤਾ ਹੈ। ਇਸ ਬਾਰੇ ਵਿਚ ਕਿਰਤ ਵਿਭਾਗ ਨੇ ਵੀ ਪੰਜਾਬ ਦੁਕਾਨਾਂ ਅਤੇ ਵਪਾਰਕ ਸੰਸਥਾਨਾਂ ਐਕਟ, 1958 ਦੇ ਸੈਕਸ਼ਨ 28 ਤੇ ਕਾਰਖਾਨਾ ਐਕਟ, 1948 ਦੇ ਸੈਕਸ਼ਨ 65 ਤਹਿਤ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਦੇ ਉਲੰਘਣ ‘ਤੇ ਨਿਯਮ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਅਗਰਵਾਲ ਨੇ ਦਸਿਆ ਕਿ ਇਸ ਛੁੱਟੀ ਨੂੰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦੇ ਤਨਖਾਹ ਵਿਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਵਿਦਿਅਕ ਸੰਸਥਾਨਾਂ ਸਮੇਤ ਸਰਕਾਰੀ ਕਰਮਚਾਰੀਆਂ ਨੁੰ ਵਿਸ਼ੇਸ਼ ਆਕਸਕਿਮ (ਕੈਯੂਅਲ) ਛੁੱਟੀ ਮਿਲੇਗੀ। ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਬਾਲਗ ਕਾਮਿਆਂ ਨੂੰ ਕਾਰਖਾਨਾ ਐਕਟ, 1948 ਦੀ ਧਾਰਾ -65 ਤਹਿਤ ਛੋਟ ਦਿੱਤੀ ਗਈ ਹੈ। ਦਸਿਆ ਗਿਆ ਹੈ ਕਿ ਦਿੱਲੀ ਵਿਚ ਕੰਮ ਕਰਨ ਵਾਲੇ ਕਰਮਚਾਰੀ ਜੋ ਹਰਿਆਣਾ ਦੇ ਰਜਿਸਟਰਡ ਵੋਟਰ ਹਨ, ਉਨ੍ਹਾਂ ਨੂੰ ਵੀ ਪੇਡ ਹੋਲੀਡੇ ਦਿੱਤੀ ਜਾਵੇਗੀ। ਇਸ ਸਬੰਧ ਵਿਚ ਕਮਿਸ਼ਨਰ (ਕਿਰਤ) ਦਫਤਰ, ਦਿੱਲੀ ਸਰਕਾਰ ਵੱਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਇਸ ਤਰ੍ਹਾ, ਪੰਜਾਬ, ਯੂ.ਟੀ. ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਤਾਨ ਅਤੇ ਉੱਤਰ ਪ੍ਰਦੇਸ਼ ਸਮੇਤ ਗੁਆਂਢੀ ਸੂਬਿਆਂ ਨੇ ਵੀ ਆਪਣੇ ਸਮਰੱਥ ਅਧਿਕਾਰੀ ਰਾਹੀਂ ਆਪਣੇ ਸਬੰਧਿਤ ਸੂਬੇ ਵਿਚ ਕੰਮ ਕਰਨ ਵਾਲੇ ਹਰਿਆਣਾ ਦੇ ਰਜਿਸਟਰਡ ਵੋਟਰਾਂ ਲਈ 5 ਅਕਤੂਬਰ, 2024 ਨੂੰ ਪੇਡ ਹੋਲੀਡੇ ਦੇਣ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਤਾਂ ਜੋ ਉਹ ਆਪਣੇ ਵੋਟ ਅਧਿਕਾਰ ਦੀ ਵਰਤੋ ਯਕੀਨੀ ਕਰਨ ਸਕਣ। ਮੁੱਖ ਚੋਣ ਅਧਿਕਾਰੀ ਸਾਰੇ ਯੌਗ ਵੋਟਰਾਂ ਨੂੰ ਇਸ ਲੋਕਤਾਂਤਰਿਕ ਪ੍ਰਕ੍ਰਿਆ ਵਿਚ ਹਿੱਸਾ ਲੈਣ ਅਤੇ 5 ਅਕਤੂਬਰ, 2024 ਨੂੰ ਆਪਣਾ ਵੋਟ ਪਾਉਣ ਲਈ ਪ੍ਰੋਤਸਾਹਿਤ ਕਰਦੇ ਹਨ।