ਕੁਰਾਲੀ 9 ਅਪ੍ਰੈਲ (ਜਗਦੇਵ ਸਿੰਘ)
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਵੱਲੋਂ ਸਰਕਾਰੀ ਸਕੂਲਾਂ ਚ ਸੁਧਾਰ ਲਿਆਉਣ ਨੂੰ ਲੈ ਕੇ ਬੜੇ ਬੜੇ ਦਾਅਵੇ ਕੀਤੇ ਜਾ ਰਹੇ ਆ ਅਤੇ ਕਈ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਦਰਜਾ ਦਿੱਤਾ ਗਿਆ ਹ ਪਰ ਦੂਜੇ ਪਾਸੇ ਬਲਾਕ ਮਾਜਰੀ ਦੇ ਜਿਆਦਾਤਰ ਪਿੰਡਾਂ ਦੇ ਸਰਕਾਰੀ ਸਕੂਲਾਂ ਚ ਅਧਿਆਪਕਾਂ ਤੋਂ ਸੱਖਣੇ ਪਏ ਹਨ ਜਿਸ ਕਰਕੇ ਪੜਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਹੈ ਇਸ ਦੀ ਤਾਜ਼ਾ ਮਿਸਾਲ ਪਿੰਡ ਖਿਜਰਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਿਲ ਜਾਂਦੀ ਹੈ ਇਸ ਸਕੂਲ ਦੇ 1 ਫਿਜੀਕਲ, ਵੋਕੇਸ਼ਨਲ ਦੇ ਅਧਿਆਪਕ 3, ਪੰਜਾਬੀ ਦੇ ਅਧਿਆਪਕ 1, ਡੀ.ਪੀ ਦੇ ਅਧਿਆਪਕ 1, ਵਰਕਸ਼ਾਪ ਟੈਂਡਰ 1 ਅਤੇ ਆਰਟ ਐਂਡ ਕਰਾਫਟ ਦੇ ਅਧਿਆਪਕ ਦਾ ਇੱਕ ਸੀਟ ਖਾਲੀ ਪਈ ਹੈ। ਗੱਲ ਕਰੀਏ ਇਸ ਤੋਂ ਇਲਾਵਾ ਇਸ ਸਕੂਲ ਦੇ ਵਿੱਚ ਚਪੜਾਸੀ ਦੇ ਤਿੰਨ ਖਾਲੀ ਪਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਨਿਰਪਾਲ ਸਿੰਘ ਅਤੇ ਕਪਿਲ ਸ਼ਰਮਾ ਮੈਂ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦੇ ਆ ਦੱਸਿਆ ਕਿ ਇੱਕ ਪਾਸੇ ਤਾਂ ਸਰਕਾਰ ਦਾਵੇ ਕਰ ਰਹੀ ਹੈ ਕਿ ਹਰ ਪਿੰਡ ਦੇ ਵਿੱਚ ਸਰਕਾਰੀ ਸਕੂਲ ਸਮਾਰਟ ਸਕੂਲ ਵਿੱਚ ਤਬਦੀਲ ਕੀਤੇ ਜਾ ਰਹੇ ਆ ਪਰ ਦੂਜੇ ਪਾਸੇ ਖਿਜਰਾਬਾਦ ਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਅੱਠ ਵਿਸ਼ਿਆਂ ਦੇ ਅਧਿਆਪਕਾਂ ਦੇ ਪਦ ਖਾਲੀ ਪਏ ਹਨ।ਜਿਸ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਖਿਜਰਾਬਦ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਾਇੰਸ ਗਰੁੱਪ ਬੰਦ ਕਰ ਦਿੱਤਾ ਗਿਆ ਹੈ ਜਿਸ ਕਰਕੇ ਇਸ ਖੇਤਰ ਦੇ ਤਕਰੀਬਨ 10 ਪਿੰਡਾਂ ਦੇ ਬੱਚਿਆਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਦੂਰ ਦੁਰਾਡੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਖੇਤਰ ਦੇ ਪਿੰਡਾਂ ਦੀਆਂ ਲੜਕੀਆਂ ਨੂੰ ਖਿਜਰਾਬਾਦ ਦੇ ਸਕੂਲ ਵਿੱਚ ਮੈਡੀਕਲ ਦੀ ਪੜ੍ਹਾਈ ਨਾ ਹੋਣ ਕਾਰਨ ਦੂਰ ਦਰਾਜ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਤੇ ਦੂਜਾ ਉਹਨਾਂ ਨੂੰ ਆਉਣ ਜਾਣ ਲਈ ਆਵਾਜਾਈ ਦੇ ਸਾਧਨਾਂ ਦੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇਤਿਹਾਸਿਕ ਪਿੰਡ ਖਿਜਰਾਬਾਦ ਜਿਸ ਦੀ ਆਬਾਦੀ ਤਕਰੀਬਨ 15 ਹਜਾਰ ਹੈ ਅਤੇ ਇਹਨਾਂ ਦੇ ਨੇੜੇ ਤੇੜੇ 10 ਵੱਡੇ ਪਿੰਡ ਜਿਨਾਂ ਦੇ ਵਿਦਿਆਰਥੀ ਜਿਆਦਾਤਰ ਖਿਜਰਾਬਾਦ ਦੇ ਸਕੂਲ ਵਿੱਚ ਹੀ ਪੜ੍ਹਾਈ ਕਰਨ ਲਈ ਆਉਂਦੇ ਹਨ। ਇਸ ਲਈ ਇਹਨਾਂ ਸਮੁੱਚੇ ਪਿੰਡਾਂ ਦੇ ਵਸਨੀਕਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਪਹਿਲ ਦੇ ਆਧਾਰ ਤੇ ਇਸ ਸਕੂਲ ਦੇ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ ਨੂੰ ਭਰਿਆ ਜਾਵੇ ਤਾਂ ਜੋ ਕਿ ਬੱਚਿਆਂ ਦਾ ਹੋ ਰਹੇ ਨੁਕਸਾਨ ਤੋਂ ਬਚਾ ਹੋ ਸਕੇ। ਇਸ ਮੌਕੇ ਸਰਪੰਚ ਨਿਰਪੈਲ ਸਿੰਘ, ਬਾਬਾ ਰਾਮ ਸਿੰਘ ਅਬੀਪੁਰ ,ਪੰਚ ਅਰੁਣ ਕਪਿਲ ,ਪੰਚ ਰਜੇਸ਼ ਕੁਮਾਰ ਸ਼ਸ਼ੀ ,ਪੰਚ ਕੁਲਵਿੰਦਰ ਸਿੰਘ ਕਿੰਦਾ ,ਪੰਚ ਬਲਵਿੰਦਰ ਸਿੰਘ ਬਿੱਲਾ ,ਆਸ਼ੂ ਪੰਚ , ਅਵਤਾਰ ਸਿੰਘ ਅਵੀਪੁਰ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡ ਦੇ ਵਾਸੀ ਹਾਜ਼ਰ ਸਨ।।