ਕੁਰਾਲੀ 27 ਸਤੰਬਰ (ਜਗਦੇਵ ਸਿੰਘ )
ਚਨਾਲੋ ਦੇ ਵਾਰਡ ਨੰਬਰ 7 ਵਿਖੇ ਸ਼ਾਝਾ ਕਲੱਬ ਸ਼ਿਵ ਮੰਦਰ ਚਨਾਲੋਂ ਵੱਲੋਂ ਇਲਾਕਾ ਵਾਸੀਆ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 28 ਵਾਂ ਵਿਸ਼ਾਲ ਭਗਮਤੀ ਜਾਗਰਣ 5 ਅਕਤੂਬਰ ਦਿਨ ਸ਼ਨੀਵਾਰ ਨੂੰ ਡੇਰਾ ਬਾਬਾ ਸਰਵਣ ਗਿਰ ਜੀ ਸ਼ਿਵ ਮੰਦਰ ਚਨਾਲੋਂ ਵਿਖੇ ਬਾਬਾ ਧਰੁਵ ਗਿਰੀ ਜੀ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਾਲ ਜਾਗਰਣ ਦਾ ਅੱਜ ਨਗਰ ਕੌਸਲ ਵਿਖੇ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਨਗਰ ਕੌਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਜਾਰੀ ਕੀਤਾ ਗਿਆ। ਇਸ ਜਾਗਰਣ ਸਾਬੰਧੀ ਕਲੱਬ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰਣ ਵਿੱਚ ਪ੍ਰਸਿੱਧ ਇੰਟਰਨੈਸ਼ਨਲ ਗਾਇਕ ਕਲੇਰ ਕੰਠ ਮਾਤਾ ਰਾਣੀ ਦਾ ਸਾਰੀ ਰਾਤ ਗੁਣਗਾਣ ਕਰਨਗੇ। ਇਸ ਮੋਕੇ ਕੌਸਲਰ ਰਮਾਂਕਾਤ ਕਾਲੀਆ, ਕੌਸਲਰ ਕੁਲਦੀਪ ਸਿੰਘ, ਮਨਜਿੰਦਰ ਸਿੰਘ ਸਾਬੀ, ਕੌਸਲਰ ਜੀਤਾ, ਕੌਸਲਰ ਲਖਵੀਰ ਸਿੰਘ ਲੱਕੀ, ਮੁਕੇਸ਼ ਰਾਣਾ, ਸੰਜੀਵ ਕੁਮਾਰ, ਮਨੀ ਸਿੰਘ, ਸੰਦੀਪ ਕੁਮਾਰ, ਗੌਰੀ ਸ਼ੰਕਰ, ਬਾਬਾ ਲੱਕੀ ਸਮੇਤ ਕਲੱਬ ਦੇ ਸਮੁੱਚੇ ਮੈਂਬਰ ਹਾਜਿਰ ਸਨ।