ਕੁਰਾਲੀ,19 ਅਕਤੂਬਰ (ਜਗਦੇਵ ਸਿੰਘ)
ਪਿੰਡ ਬੰਨ ਮਾਜਰਾ ਤੋਂ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਚੁਣੇ ਗਏ ਸਰਪੰਚ ਬੀਬੀ ਭੁਪਿੰਦਰ ਕੌਰ ਨੇ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੁ ਹਮੇਸ਼ਾ ਪਿੰਡ ਵਾਸੀਆਂ ਦੇ ਰਿਣੀ ਰਹਿਣਗੇ ਜਿਨਾਂ ਨੇ ਉਹਨਾਂ ਉੱਤੇ ਭਰੋਸਾ ਦਿਖਾਉਂਦੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਪਿੰਡ ਦਾ ਸਰਪੰਚ ਚੁਣਿਆ।ਉਹਨਾਂ ਕਿਹਾ ਕਿ ਹੁਣ ਬਿਨਾਂ ਕਿਸੇ ਭੇਦ ਭਾਵ ਤੋਂ ਸਮੁੱਚੇ ਪਿੰਡ ਦਾ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਸਮਾਜ ਸੇਵੀ ਨਿਰਮਲ ਸਿੰਘ ਕਾਕਾ ਬੰਨ ਮਾਜਰਾ ਨੇ ਲੋਕਾਂ ਨੂੰ ਭਰੋਸੇ ਦਿੰਦਿਆ ਕਿਹਾ ਕਿ ਜਿਵੇਂ ਲੋਕਾਂ ਨੇ ਉਹਨਾਂ ਦੀ ਮਾਤਾ ਨੂੰ ਵੱਡੀ ਗਿਣਤੀ ਚ ਵੋਟਾਂ ਪਾ ਕੇ ਜਤਾਇਆ ਹੈ।ਇਸ ਲਈ ਉਹ ਸਦਾ ਪਿੰਡ ਵਾਸੀਆਂ ਦਾ ਰਿਣੀ ਰਹਿਣਗੇ ਅਤੇ ਇਸ ਲਈ ਪਿੰਡ ਵਾਸੀਆਂ ਦੀ ਸੇਵਾ ਲਈ ਉਹ ਹਰ ਸਮੇਂ ਹਾਜ਼ਰ ਹਨ। ਇਸ ਮੌਕੇ ਬਲਜਿੰਦਰ ਕੌਰ ਪੰਚ, ਲਖਬੀਰ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਜਸਬੀਰ ਸਿੰਘ ਪੰਚ, ਮਨਮੋਹਣ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਬਿਮਲਾ ਰਾਣੀ ਪੰਚ ਸਮੇਤ ਸਮੁੱਚੀ ਪੰਚਾਇਤ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸਾਬਕਾ ਸਰਪੰਚ ਕੇਸਰ ਸਿੰਘ, ਸਾਬਕਾ ਪੰਚ ਗੁਰਦੀਪ ਸਿੰਘ, ਸਾਬਕਾ ਪੰਚ ਰਣਧੀਰ ਸਿੰਘ, ਸੁੱਚਾ ਸਿੰਘ, ਮੇਵਾ ਸਿੰਘ, ਪਾਲ ਸਿੰਘ, ਸੱਜਣ ਸਿੰਘ ਹੈਪੀ ਢਾਬਾ, ਨੰਬਰਦਾਰ ਸਤਵਿੰਦਰ ਸਿੰਘ, ਸਾਬਕਾ ਸਰਪੰਚ ਨਇਬ ਸਿੰਘ, ਹਜ਼ਾਰਾਂ ਸਿੰਘ, ਅਮਰੀਕ ਸਿੰਘ, ਸਤਵੰਤ ਸਿੰਘ, ਸੋਨੂ ਸਰਾਓ, ਗਿਆਨੀ ਸਿੰਘ, ਰਾਜਵੀਰ ਸਿੰਘ, ਮੇਜਰ ਸਿੰਘ, ਲਖਵਿੰਦਰ ਸਿੰਘ, ਕੁਲਵੰਤ ਸਿੰਘ, ਭਿੰਦਰ ਸਿੰਘ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਤਰਲੋਚਨ ਸਿੰਘ, ਹਰਜਿੰਦਰ ਸਿੰਘ, ਹਰਿੰਦਰ ਸਿੰਘ ਹਨੀ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।