ਕੁਰਾਲੀ 2ਅਪ੍ਰੈਲ (ਜਗਦੇਵ ਸਿੰਘ)

ਸਥਾਨਕ ਸ਼ਹਿਰ ਦੇ ਫੁੱਟਬਾਲ ਕਲੱਬ ਵਲੋਂ ਡੀ. ਐਫ. ਏ. ਮੁਹਾਲੀ ਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਆਲ ਓਪਨ ਫੁੱਟਬਾਲ ਟੂਰਨਾਮੈਂਟ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਸਥਿਤ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਪ੍ਰਬੰਧਕਾਂ ਅਨੁਸਾਰ ਇਸ ਟੂਰਨਾਮੈਂਟ ‘ਚ 17 ਸਾਲਾ ਵਰਗ ਦੀਆਂ ਚਾਰ ਟੀਮਾਂ ਤੇ ਆਲ ਓਪਨ ਦੀਆਂ ਕਰੀਬ ਅੱਠ ਸੱਦੀਆਂ ਹੋਈਆਂ ਟੀਮਾਂ ਦੇ ਦਿਲਕਸ਼ ਮੁਕਾਬਲੇ ਦੇਖਣ ਨੂੰ ਮਿਲੇ। ਟੂਰਨਾਮੈਂਟ ਦੇ ਅੱਜ ਅੰਤਿਮ ਦਿਨ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ ਕਮੇਟੀ ਤੇ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕੀਤਾ, ਜਦਕਿ ਖੇਡ ਸਪੋਰਟਸ ਪੰਜਾਬ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਬਾਬਾ ਗਗਨਦੀਪ ਸਿੰਘ ਪਡਿਆਲਾ, ਡਾਇਰੈਕਟਰ ਏ. ਕੇ. ਕੌਸ਼ਲ, ਡੀ. ਐਫਏ ਮੁਹਾਲੀ ਦੇ ਪ੍ਰਧਾਨ ਸੁਰਜੀਤ ਸਿੰਘ ਗੋਸਲਾਂ, ਪ੍ਰੋ. ਸਪਿੰਦਰ ਸਿੰਘ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਝਿੰਗੜਾ ਤੇ ਸਾਬਕਾ ਸਰਪੰਚ ਜਰਨੈਲ ਸਿੰਘ ਰਕੌਲੀ, ਹੇਮਰਾਜ ਵਰਮਾਂ,ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਫੁੱਟਬਾਲ ਦੇ ਕਰਵਾਏ ਗਏ 17 ਸਾਲਾ ਵਰਗ ਦੇ ਮੈਚ ‘ਚ ਪਾਵਰ ਕਾਲਨੀ ਰੋਪੜ ਦੀ ਟੀਮ ਨੇ ਮੇਜ਼ਬਾਨ ਕੁਰਾਲੀ ਦੀ ਟੀਮ ਨੂੰ ਹਰਾ ਕੇ ਜੇਤੂ ਟਰਾਫ਼ੀ ਆਪਣੇ ਨਾਂਅ ਕੀਤੀ। ਇਸੇ ਦੌਰਾਨ ਆਲ ਓਪਨ ਦਾ ਫਾਈਨਲ ਮੈਚ ਮੇਜ਼ਬਾਨ ਕੁਰਾਲੀ ਤੇ ਦਮਦਮਾ ਸਾਹਿਬ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਸ ਫਸਵੇਂ ਮੈਚ ‘ਚ ਕੁਰਾਲੀ ਦੀ ਟੀਮ ਨੇ ਦਮਦਮਾ ਸਾਹਿਬ ਦੀ ਟੀਮ ਨੂੰ ਹਰਾ ਕੇ 71 ਹਜ਼ਾਰ ਰੁ. ਦੀ ਇਨਾਮੀ ਰਾਸ਼ੀ ਤੇ ਟਰਾਫੀ ‘ਤੇ ਆਪਣਾ ਕਬਜ਼ਾ ਕੀਤਾ, ਜਦਕਿ ਦੂਸਰੇ ਸਥਾਨ ‘ਤੇ ਰਹਿਣ ਵਾਲੀ ਦਮਦਮਾ ਸਾਹਿਬ ਦੀ ਟੀਮ ਨੂੰ 51 ਹਜ਼ਾਰ ਰੁ. ਦੋ ਨਕਦ ਇਨਾਮ ਤੇ ਟਰਾਫ਼ੀ ਨਾਲਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਤੇ ਖੇਡ ਸਪੋਰਟਸ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਤੇ ਹੋਰ ਪਤਵੰਤਿਆਂ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਮੌਕੇ ਸਤਨਾਮ ਸਿੰਘ ਰਾਣਾ ਹੈਂਡਬਾਲ ਕੋਚ, ਬਚਿੱਤਰ ਸਿੰਘ ਮਾਵੀ ਵਜੀਦਪੁਰ, ਜਰਨੈਲ ਸਿੰਘ ਰਕੋਲੀ ,ਸਾਬਕਾ ਕੌਂਸਲਰ ਰਾਜਦੀਪ ਸਿੰਘ ਹੈਪੀ, ਸੋਹਣ ਸਿੰਘ ਕਾਨੂੰਗੋ, ਸਾਬਕਾ ਕੌਂਸਲਰ ਦਵਿੰਦਰ ਸਿੰਘ ਠਾਕੁਰ, ਸਾਬਕਾ ਸਰਪੰਚ ਮਨਮੋਹਣ ਸਿੰਘ ਬੜੋਦੀ, ਸਰਪੰਚ ਸੁਖਵਿੰਦਰ ਸਿੰਘ ਸੁੱਖਾ, ਅਮਨਦੀਪ ਸਿੰਘ ਰੋਕੀ,ਜੇ ਕੇ ਸਿੱਧੂ, ਅਮ੍ਰਿਤਪਾਲ ਵਰਮਾ,ਵਿਕਾਸ ਕੁਮਾਰ, ਇੰਸਪੈਕਟਰ ਜਸਮੇਰ ਸਿੰਘ, ਮੋਹਣ ਸਿੰਘ ਕਿਸ਼ਨਪੁਰਾ, ਨੋਨੀ ਕਾਲੇਵਾਲ, ਐਡਵੋਕੇਟ ਗੁਰਪ੍ਰੀਤ ਸਿੰਘ ਚਟੋਲੀ, ਸਰਬਜੀਤ ਸਿੰਘ ਚੈੜੀਆਂ, ਬਲਜਿੰਦਰ ਸਿੰਘ ਭੋਲੀ, ਅਮਨਿੰਦਰ ਸਿੰਘ ਧਨੋਆ, ਕੋਚ ਗੁਰਜੀਤ ਸਿੰਘ ਤੇ ਕੋਚ ਧਰਮਿੰਦਰ ਸਿੰਘ ਧੰਮਾ ਆਦਿ ਹਾਜ਼ਰ ਸਨ।

ਸ਼ੇਅਰ