ਚੰਡੀਗੜ੍ਹ / ਕੁਰਾਲੀ 31 ਅਕਤੂਬਰ ( ਹਰਬੰਸ ਸਿੰਘ /ਜਗਦੇਵ ਸਿੰਘ )

ਅੱਜ  ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਚਾਰ ਰੋਜ਼ਾ ਮਹਾਨ ਗੁਰਮਤਿ ਸਮਾਗਮ ਦੀ ਪਹਿਲੇ ਦਿਨ  ਸਵੇਰੇ ਅੰਮ੍ਰਿਤ ਵੇਲੇ 4 ਵਜੇ ਸ਼ੁਰੂਆਤ ਹੋਈ .ਜਿਸ ਵਿਚ ਵੱਖ-ਵੱਖ ਜੱਥਿਆਂ ਵੱਲੋਂ ਕਥਾ, ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ. ਇਸ ਸਮਾਗਮ ਵਿੱਚ ਸੰਗਤਾਂ ਵੱਡੀ ਗਿਣਤੀ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਪਹੁੰਚੀਆਂ. ਅੱਜ ਦੇ ਸਮਾਗਮ ਦੀ ਸੰਪੂਰਨਤਾ ਕਰਦੇ ਹੋਏ ਟਰੱਸਟ ਰਤਵਾੜਾ ਸਾਹਿਬ ਦੇ ਮੁਖੀ ਬਾਬਾ ਲਖਬੀਰ ਸਿੰਘ ਨੇ ਦੱਸਿਆ ਕਿ ਜ਼ੁਲਮ ਦੀ ਅੱਗ ਕੇਵਲ ਸ਼ਹੀਦਾਂ ਦੇ ਖੂਨ ਨਾਲ ਹੀ ਬੁਝਦੀ ਹੈ। ਸ਼ਹੀਦ ਸਾਡੀ ਕੌਮ ਦੀ ਜਿੰਦ ਜਾਨ ਹਨ। ਸਿੱਖ ਕੌਮ ਦੀ ਤਵਾਰੀਖ ਦਾ ਹਰ ਪੰਨਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ। ਅੱਜ ਵੀ ਉਨ੍ਹਾਂ ਦੀ ਯਾਦ ਕੌਮ ਨੂੰ ਸ਼ਕਤੀ ਪ੍ਰਦਾਨ ਕਰ ਰਹੀ ਹੈ।

ਇਸ ਮੌਕੇ ਟਰੱਸਟੀ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ 1 ਨਵੰਬਰ ਨੂੰ ਅੰਮ੍ਰਿਤ ਸੰਚਾਰ ਹੋ ਰਹੇ ਹਨ। ਇਸ ਸਮਾਗਮ ਵਿੱਚ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ ਅਤੇ ਸੰਤ ਵਰਿਆਮ ਸਿੰਘ ਮੈਮੋਰੀਅਲ ਸਕੂਲ ਦੇ ਬੱਚੇ, ਬੀ.ਐਡ ਨਰਸਿੰਗ ਕਾਲਜ ਦੇ ਬੱਚਿਆਂ ਨੇ ਸ਼ਬਦ ਕੀਰਤਨ ਰਾਹੀ ਹਾਜ਼ਰੀ ਲਗਵਾਈ। ਰਾਗੀ ਗੁਰਪ੍ਰੀਤ ਸਿੰਘ ਫਰੀਦਕੋਟ, ਗਿਆਨੀ ਵਿਰਸਾ ਸਿੰਘ ਮੱਖਣ, ਬੀਬਾ ਕਮਲਜੀਤ ਕੌਰ ਸ਼ਾਹਬਾਦ ਮਾਰਕੰਡਾ, ਢਾਡੀ ਸੁਖਵਿੰਦਰ ਸਿੰਘ  ਅਨਮੋਲ, ਬਾਬਾ ਗੁਰਪਾਲ ਸਿੰਘ ਯੂ.ਪੀ, ਬਾਬਾ ਜਸਵਿੰਦਰ ਸਿੰਘ ਘੋਲਾ, ਬਾਬਾ ਹਰਪਾਲ ਸਿੰਘ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ। ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਭਾਈ ਹਰਭਾਗ ਸਿੰਘ ਦੇਸੂਮਾਜਰਾ ਤੇ ਹੋਰ ਸ਼ਖ਼ਸੀਅਤਾਂ ਨੇ ਸਮਾਗਮ ‘ਚ ਹਾਜ਼ਰੀ ਲਵਾਈ। ਸਟੇਜ ਦੀ ਸੇਵਾ ਭਾਈ ਜਸਵੰਤ ਸਿੰਘ ਨੇ ਨਿਭਾਈ। ਅਰਦਾਸ ਦੀ ਸੇਵਾ ਭਾਈ ਸੁਖਵਿੰਦਰ ਸਿੰਘ ਨੇ ਨਿਭਾਈ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ

 

ਸ਼ੇਅਰ