ਚੰਡੀਗੜ੍ਹ 18 ਜੁਲਾਈ (ਹਰਬੰਸ ਸਿੰਘ)
ਧਰਮ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਵਾ ਲਾਸਾਨੀ ਸ਼ਹਾਦਤ ਅਤੇ ਧੰਨ ਧੰਨ ਭਾਈ ਮਤੀ ਦਾਸ ਜੀ, ਧੰਨ ਧੰਨ ਭਾਈ ਸਤੀ ਦਾਸ ਜੀ ਅਤੇ ਧੰਨ ਧੰਨ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲਾ “ਸਾਕਾ ਏ ਚਾਂਦਨੀ ਚੌਕ” ਨੂੰ ਸਮਰਪਿਤ ਧਰਮ ਬਚਾਓ ਯਾਤਰਾ ਧਰਮ ਬਚਾਓ ਯਾਤਰਾ 11 ਜੁਲਾਈ ਦਿਨ ਸ਼ੁਕਰਵਾਰ ਨੂੰ ਸਵੇਰੇ ਗੁਰਦੁਆਰਾ ਗੁਰੂ ਕੇ ਮਹਿਲ ਸ਼੍ਰੀ ਆਨੰਦਪੁਰ ਸਾਹਿਬ ਤੋ ਸਵੇਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾ ਪਿਆਰਿਆ ਦੀ ਅਗਵਾਈ ਹੇਠ ਅਤੇ ਭਾਈ ਮਨਜੀਤ ਸਿੰਘ ਜੀ ਗੰਗਾ ਨਰਸਰੀ ਜ਼ੀਰਕਪੁਰ ਵਾਲਿਆ ਦੀ ਦੇਖਰੇਖ ਹੇਠ ਆਰੰਭ ਹੋਇਆ। ਇਸ ਮੌਕੇ ਗੁਰਦੁਆਰਾ ਬੁੰਗਾ ਮਾਤਾ ਗੰਗਾ ਸਾਹਿਬ ਜ਼ੀਰਕਪੁਰ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਸ਼੍ਰੀ ਗੰਗਾ ਨਰਸਰੀ ਵਾਲਿਆਂ ਨੇ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਧਰਮ ਬਚਾਓ ਯਾਤਰਾ ਵਿੱਚ ਪੰਜਾਬ ਤੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਹ ਵਿਸ਼ਾਲ ਨਗਰ ਕੀਰਤਨ ਧਰਮ ਬਚਾਓ ਯਾਤਰਾ ਸ਼੍ਰੀ ਕੀਰਤਪੁਰ ਸਾਹਿਬ ਤੋ ਹੁੰਦੇ ਹੋਏ ਕੁਰਾਲੀ, ਮੁਰਿੰਡਾ, ਪਿੰਡ ਰਤਨ ਗੜ੍ਹ, ਪਹੁੰਚਣ ਤੇ ਨਗਰ ਨਿਵਾਸੀਆ ਅਤੇ ਇਲਾਕੇ ਦੀਆਂ ਸੰਗਤਾਂ ਵਲੋ ਸਵਾਗਤ ਕੀਤਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਹ ਵਿਸ਼ਾਲ ਨਗਰ ਕੀਰਤਨ ਧਰਮ ਬਚਾਓ ਯਾਤਰਾ ਪਟਿਆਲਾ ਬਾਈ ਪਾਸ ਤੋ ਹੁੰਦੇ ਹੋਏ ਪਿੰਡ ਨੌ ਲੱਖਾ, ਫੱਗਣ ਮਾਜਰਾ, ਜਗਵਾਲੀ ਤੋ ਗੁਰਦੁਆਰਾ ਨਿੰਮ ਸਾਹਿਬ ਹੁੰਦੇ ਹੋਏ ਗੁਰਦੁਆਰਾ ਕਿਲਾ ਬਹਾਦਰਗੜ੍ਹ ਪਾਤਸ਼ਾਹੀ ਨੌਵੀ ਤੋ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਹਾਜ਼ਰੀਆਂ ਭਰਨ ਉਪਰੰਤ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਰਾਤਰੀ ਵਿਸ਼ਰਾਮ ਕੀਤੇ ਗਏ।
ਮਿਤੀ 12 ਜੁਲਾਈ ਨੂੰ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋ ਵਿਸ਼ਾਲ ਨਗਰ ਕੀਰਤਨ ਧਰਮ ਬਚਾਓ ਯਾਤਰਾ ਨਾਭਾ ਰੋਡ ਤੋ ਪਿੰਡ ਕਲਿਆਣ, ਕੈਜ਼ਬਰੇਜ਼ ਗਲੋਬਲ ਸਕੂਲ ਪਹੰੁਚੀ ਜਿਥੇ ਸਕੂਲ ਦੇ ਪ੍ਰਬੰਧਕਾਂ ਵਲੋ ਇਸ ਨਗਰ ਕੀਤਰਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਲੰਗਰ ਵਰਤਾਇਆ ਗਿਆ ਅਤੇ ਗੁਰਦੁਆਰਾ ਗੜ੍ਹੀ ਸਾਹਿਬ ਸਮਾਣਾ, ਗੁਰਦੁਆਰਾ ਕਰਹਾਲੀ ਸਾਹਿਬ ਤੋ ਹੁੰਦੇ ਹੋਏ ਦੁਪਹਿਰ ਸਮੇ ਯਾਤਰ ਹਰਿਆਣੇ ਵਿੱਚ ਪ੍ਰਵੇਸ਼ ਹੋਈ। ਇਹ ਵਿਸ਼ਾਲ ਨਗਰ ਕੀਰਤਨ ਧਰਮ ਬਚਾਓ ਯਾਤਰਾ ਗੁਰਦੁਆਰਾ ਚੀਕਾ ਪਹੁੰਚੀ ਜਿੱਥੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਅਤੇ ਸੰਗਤਾਂ ਵਲੋ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਉਪਰੰਤ ਇਹ ਯਾਤਰਾ ਗੁਰਦੁਆਰਾ ਨਿੰਮ ਸਾਹਿਬ ਕੈਜ਼ਥਲ ਪਹੁਚੰਣ ਤੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਦੀ ਵਲੋ ਵਿਸ਼ਾਲ ਨਗਰ ਕੀਰਤਨ ਧਰਮ ਬਚਾਓ ਯਾਤਰਾ ਦਾ ਸਵਾਗਤ ਕਰਨ ਲਈ ਵਿਸ਼ੇਸ਼ ਸ਼ਿਰਕਤ ਕੀਤੀ ਗਈ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ ਉਪਰੰਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਜ਼ ਜੀਜ਼ਦ ਵਿਖੇ ਪਹੰਚਿਆ ਅਤੇ ਰਾਤਰੀ ਵਿਸ਼ਰਾਮ ਕੀਤਾ ਗਿਆ।
13 ਜੁਲਾਈ ਨੂੰ ਸਵੇਰੇ ਵਿਸ਼ਾਲ ਨਗਰ ਕੀਰਤਨ ਧਰਮ ਬਚਾਓ ਯਾਤਰਾ ਆਰੰਭ ਹੋ ਕੇ ਗੁਰਦੁਆਰਾ ਬੰਗਲਾ ਸਾਹਿਬ ਪਾਤਸ਼ਾਹੀ ਨੌਵੀਜ਼ ਰੋਹਕਤ ਤੋ ਹੁੰਦੇ ਹੋਏ ਮਥੁਰਾ ਦੇ ਰਸਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਵਿਖੇ ਪਹੁੰਚਣ ਤੇ ਸੰਤ ਬਾਬਾ ਪ੍ਰੀਤਮ ਸਿੰਘ ਵੱਲੋ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਵਿਖੇ ਰਾਤਰੀ ਵਿਸ਼ਰਾਮ ਕਰਨ ਉਪਰੰਤ 14 ਜੁਲਾਈ ਨੂੰ ਸਵੇਰੇ ਵਿਸ਼ਾਲ ਨਗਰ ਕੀਰਤਨ ਧਰਮ ਬਚਾਓ ਯਾਤਰਾ ਆਰੰਭ ਹੋ ਕੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਵਿਖੇ ਸੰਪੂਰਨਤਾਈ ਸਮਾਪਤੀ ਹੋਈ। ਪੰਜਾਬ ਵਿਖੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਵਲੋ ਵੱਖ-ਵਖ ਥਾਵਾਂ ਤੇ ਸਲਾਮੀ ਭੇਜ਼ਟ ਕੀਤੀ ਗਈ।ਇਸ ਮਹਾਨ ਨਗਰ ਕੀਰਤਨ ਵਿੱਚ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਸੈਸ਼ਨ ਜੱਜ ਰਿਟਾਇਰਡ, ਸੰਤ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਵਾਲੇ, ਸ਼੍ਰੀ ਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਅੰਬੇ ਮਾਜਰਾ ਵਾਲੇ, ਸ਼੍ਰੀ ਮਾਨ ਸੰਤ ਬਾਬਾ ਦਯਾ ਸਿੰਘ ਜੀ ਉਤਰਾਖੰਡ ਵਾਲਿਆਂ ਵਲੋ ਵਿਸ਼ੇਸ਼ ਹਾਜ਼ਰੀ ਲਗਾਵਈ ਗਈ। ਸਰਦਾਰ ਸੁਰਿੰਦਰ ਸਿੰਘ ਕਮੀਸ਼ਨਰ ਰਿਟਾਇਰਡ, ਸਰਦਾਰ ਰਣਬੀਰ ਸਿੰਘ ਖੱਟੜਾ ਆਈHਜੀH ਰਿਟਾਇਰਡ, ਸਰਦਾਰ ਅਮਰਜੀਤ ਸਿੰਘ ਜੀ ਘੁਮੰਣ ਏHਆਈHਜੀH ਰਿਟਾਇਰਡ, ਸਰਦਾਰ ਹਰਪਾਲ ਸਿੰਘ ਚੀਕਾ ਡਾਇਰੈਕਟਰ ਪੰਜਾਬੀ ਅਕਾਡਮੀ ਹਰਿਆਣਾ, ਸਰਦਾਰ ਜਸਬੀਰ ਸਿੰਘ ਸੰਧੂ ਇੰਸਪੈਕਟਰ ਜਨਰਲ ਸੀHਆਰHਪੀHਐਫ, ਸਰਦਾਰ ਪਰਮਜੀਤ ਸਿੰਘ ਗਿੱਲ ਡੀHਆਈHਜੀ ਰਿਟਾਇਰਡ, ਸ਼੍ਰੀ ਸ਼ਿਵ ਕੁਮਾਰ ਜੀ ਐਸHਡੀHਐਮH ਸਰਦਾਰ ਬਲਜੀਤ ਸਿੰਘ ਜੀ ਜਮਨਾ ਇਨਕਲੇਵ ਜ਼ੀਰਕਪੁਰ ਵਾਲੇ, ਸਰਦਾਰ ਬਲਜੀਤ ਸਿੰਘ ਡੀHਐਫHਓH ਰਿਟਾਇਰਡ ਰਾਜਪੁਰਾ ਵਾਲੇ ਅਤੇ ਪਿੰਡ ਮਠਿਆੜਾ ਦੇ ਨੌਜਵਾਨ ਹਰਕੀਰਤ ਸਿੰਘ, ਹਸ਼ਨਦੀਪ ਸਿੰਘ ਗੱਗੀ, ਗੁਰਵਿੰਦਰ ਸਿੰਘ, ਪਰਮਵੀਰ ਸਿੰਘ, ਜਸ਼ਨਦੀਪ ਸਿੰਘ, ਗੁਰਨੂਰ ਸਿੰਘ, ਪ੍ਰਭਜੋਤ ਸਿੰਘ, ਹਰਤਾਜ਼ ਸਿੰਘ, ਪਰਮਿੰਦਰ ਸਿੰਘ, ਸ਼ਗਨਪ੍ਰੀਤ ਸਿੰਘ, ਅਮਨ ਸਿੰਘ, ਜਸ਼ਨਪ੍ਰੀਤ ਸਿੰਘ, ਰਣਜੀਤ ਸਿੰਘ ਸੋਢੀ, ਅਤੇ ਗੁਰਦਾਸ ਸਿੰਘ ਜ਼ੀਰਕਪੁਰ ਵਾਲਿਆਂ ਵੱਲੋ ਨਗਰ ਕੀਰਤਨ ਧਰਮ ਬਚਾਓ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਸੇਵਾਵਾਂ ਨਿਭਾਈਆਂ ਗਈਆਂ।
ਇਸ ਮੌਕੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਸ਼੍ਰੀ ਗੰਗਾ ਨਰਸਰੀ ਵਾਲਿਆਂ ਵਲੋ ਪੰਜਾਬ, ਹਰਿਆਣਾ, ਯੁHਪੀH ਅਤੇ ਦਿੱਲੀ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਮੂਹ ਸੰਤ ਸੰਪ੍ਰਦਾਵਾਂ ਅਤੇ ਸਮੂਹ ਸੰਗਤਾਂ ਦਾ ਨਗਰ ਕੀਤਰਨ ਵਿੱਚ ਸਹਿਯੋਗ ਦੇਣ ਲਈ ਦਿਲੋ ਧੰਨਵਾਦ ਕੀਤਾ ਗਿਆ।