ਕੁਰਾਲੀ,18 ਅਕਤੂਬਰ (ਜਗਦੇਵ ਸਿੰਘ)

ਨੇੜਲੇ ਪਿੰਡ ਫਾਟਵਾਂ ਤੋਂ ਸਰਪੰਚ ਚੁਣੇ ਗਏ ਬੀਬੀ ਪਰਮਿੰਦਰ ਕੌਰ ਪਤਨੀ ਦਲਜੀਤ ਸਿੰਘ ਨੇ ਪੰਚਾਇਤੀ ਚੋਣਾਂ ਜਿੱਤ ਦਿਵਾਉਣ ਬਦਲੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਆ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਦਿੱਤੇ ਮਾਣ ਤੇ ਸਤਿਕਾਰ ਲਈ ਮੈਂ ਹਮੇਸ਼ਾ ਰਿਣੀ ਰਹਾਂਗੀ ।ਪੜ੍ਹੀ ਲਿਖੀ ਸਰਪੰਚ ਪਰਮਿੰਦਰ ਕੌਰ ਨੇ ਕਿਹਾ ਕਿ ਬੇਸ਼ੱਕ ਚੋਣਾਂ ਵਿੱਚ ਅਜੇ ਵੀ ਪਾਰਟੀ ਬਾਜੀ ਵਿੱਚ ਪੈ ਕੇ ਭਾਈਚਾਰਕ ਸਾਂਝ ਖਤਮ ਕਰ ਲਈ ਜਾਂਦੀ ਹੈ, ਪਰ ਮੇਰੀ ਕੋਸ਼ਿਸ਼ ਹੋਵੇਗੀ ਕਿ ਅਸੀਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੀ ਭਲਾਈ ਲਈ ਕੰਮ ਕਰੀਏ ਲ ਸਰਪੰਚ ਨੇ ਕਿਹਾ ਕਿ ਬਾਕੀ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਪਿੰਡ ਵਿੱਚ ਅਧੂਰੇ ਰਹਿੰਦੇ ਜਿਹੜੇ ਕਾਰਜ ਜਲਦੀ ਪੂਰੇ ਕੀਤੇ ਜਾਣਗੇ ਤੇ ਪਿੰਡ ਵਿੱਚ ਹੋਰ ਸਹੂਲਤਾਂ ਲਿਆ ਕੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ, ਕਿਉਂਕਿ ਬੇਸ਼ੱਕ ਇਸ ਪਿੰਡ ਵਿੱਚ ਹਾਈ ਸਕੂਲ ਵੀ ਹੈ ਪਰ ਮੇਰੀ ਕੋਸ਼ਿਸ਼ ਹੋਵੇਗੀ ਕਿ ਜਲਦੀ ਹੀ ਅਸੀਂ ਸਰਕਾਰ ਤੋਂ ਆਪਣੇ ਪਿੰਡ ਵਿੱਚ ਸੈਕੰਡਰੀ ਲੈਵਲ ਦਾ ਸਕੂਲ ਵੀ ਬਣਾਈਏ ਤਾਂ ਜੋ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਅਤੇ ਸਾਡੇ ਪਿੰਡ ਦੇ ਬੱਚਿਆਂ ਨੂੰ ਦੂਰ ਦੁਰਾਡੇ ਸ਼ਹਿਰਾਂ ਵਿੱਚ ਨਾ ਜਾਣਾ ਪਵੇ ਸਾਡੀ ਕੋਸ਼ਿਸ਼ ਹੋਵੇਗੀ ਕਿ ਸਿਹਤ ਸਹੂਲਤਾਂ ਅਤੇ ਪਾਰਕਾਂ ਸਮੇਤ ਹੋਰ ਭਲਾਈ ਦੇ ਕੰਮ ਪਿੰਡ ਵਿੱਚ ਕਰਵਾਏ ਜਾਣ ।

ਸ਼ੇਅਰ