ਕੁਰਾਲੀ 15 ਅਪ੍ਰੈਲ (ਜਗਦੇਵ ਸਿੰਘ)
ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ( ਸੰਸਥਾ ) ਦੇ ਮੈਂਬਰਾਂ ਵਲੋ ” ਇੱਕ ਰੁੱਖ 100 ਸੁੱਖ ” ਚਲਾਈ ਗਈ ਮੁਹਿੰਮ ਨੂੰ ਅਗੇ ਤੋਰਦੇ ਹੋਏ ਖਾਲਸਾ ਪੰਥ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਫੇਜ਼-11 ਮੋਹਾਲੀ ਦੇ ਪਾਰਕ ਵਿਖੇ ਹਰਬਲ , ਫੱਲਦਾਰ ਤੇ ਛਾਂਦਾਰ ਬੂਟੇ ਲਗਾਕੇ ਖੁਸੀ ਸਾਂਝੀ ਕੀਤੀ । ਸਮਾਜ ਸੇਵੀ ਸੰਸਥਾਂ ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਵਲੋ ਚਲਾਈ ਮੁਹਿੰਮ ” ਇੱਕ ਰੁੱਖ 100ਸੁੱਖ ” ਦੇ ਤਹਿਤ ਜਿਲੇ ਅੰਦਰ ਜਿੱਥੇ ਵਾਤਾਵਰਣ ਦੀ ਸੰਭਾਲ ਲਈ ਰੁੱਖਾਂ ਦੇ ਫਾਇਦੇ ਅਤੇ ਦੂਸ਼ਿਤ ਵਾਤਾਵਰਣ ਕਾਰਨ ਸਿਹਤ ਦੇ ਹੋਣ ਵਾਲੇ ਨੁਕਸਾਨ ਪ੍ਰਤੀ ਸੈਮੀਨਾਰਾਂ ਅਤੇ ਪ੍ਰਚਾਰ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਸਾਂਝੀਆਂ ਥਾਵਾਂ ਤੇ ਪੌਦੇ ਲਗਾਉਣ ਦਾ ਕਾਰਜ ਵੀ ਜਾਰੀ ਹੈ। ਇਸੇ ਤਹਿਤ ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਅਤੇ ਸ਼ੁੱਧਤਾਂ ਬਹੁਤ ਜ਼ਰੂਰੀ ਹੈ। ਇਸ ਲਈ ਹਰ ਖੁਸੀ ਮੌਕੇ ਹੋਰ ਖਰਚਿਆਂ ਦੀ ਥਾਂ ਹਰ ਇਨਸਾਨ ਨੂੰ ਵੱਧ ਤੋ ਵੱਧ ਪੌਦੇ ਲਗਾਉਣੇ ਚਾਹੀਦੇ ਹਨ । ਇਸ ਮੌਕੇ ਸੰਸਥਾ ਐਫ .ਐਚ .ਆਰ .ਡਬਲਿਉ ਦੇ ਪ੍ਰੈਸ ਸਕੱਤਰ ਰਛਪਾਲ ਸਿੰਘ , ਕੁਲਵੰਤ ਸਿੰਘ , ਜਸਬੀਰ ਸਿੰਘ , ਆਰ ਪੀ ਵਾਲੀਆ ਅਤੇ ਹੋਰ ਸੰਸਥਾ ਮੈਂਬਰ ਹਾਜਿਰ ਸਨ ।