ਕੁਰਾਲੀ  27 ਅਪ੍ਰੈਲ(ਜਗਦੇਵ ਸਿੰਘ)

ਸ਼ਹਿਰ ਕੁਰਾਲੀ ਦੇ ਨੇੜੇ ਪੈਂਦੇ ਪਿੰਡ ਪਡਿਆਲਾ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੇ ਐਨ ਐਚ ਏ ਆਈ ਦੇ ਖਿਲਾਫ ਨਾਰੇਬਾਜੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉੱਘੇ ਖੇਡ ਪ੍ਰਮੋਟਰ ਗੁਰਪ੍ਰਤਾਪ ਸਿੰਘ ਪਡਿਆਲਾ ਜਨਰਲ ਸਕੱਤਰ (ਪੰਜਾਬ ਕਿਸਾਨ ਕਾਂਗਰਸ) ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਵੱਲੋਂ ਭਾਰਤ ਮਾਲਾ ਰੋੜ ਬਣਾਏ ਜਾ ਰਹੇ ਹਨ ਜੋ ਕਿ ਪਿੰਡ ਪਡਿਆਲਾ ਦੇ ਵਿੱਚੋਂ ਵੀ ਲੰਘ ਰਹੇ ਹਨ।ਉਹਨਾਂ ਦੱਸਿਆ ਕਿ ਇਹਨਾਂ ਬਣਾਏ ਜਾ ਰਹੇ ਰੋੜ ਦੇ ਕਿਨਾਰੇ ਪਾਣੀ ਦੀ ਨਿਕਾਸੀ ਲਈ ਸਿੱਧੇ ਵੱਡੇ ਬੋਰ ਕਰਕੇ ਪਾਣੀ ਧਰਤੀ ਵਿੱਚ ਉਤਾਰਿਆ ਜਾ ਰਿਹਾ ਹੈ।ਜਿਸ ਵਿੱਚ ਸੀਵਰੇਜ ਦਾ ਗੰਦਾ ਪਾਣੀ ਵੀ ਬਿਨਾਂ ਸਾਫ ਕੀਤਿਆਂ ਸੁੱਟਿਆ ਜਾ ਰਿਹਾ ਹੈ। ਉਹਨਾਂ ਦੱਸਿਆ ਹੈ ਕਿ ਇਸ ਗੰਦੇ ਪਾਣੀ ਦੇ ਕਾਰਨ ਧਰਤੀ ਹੇਠਲਾ ਪੀਣ ਯੋਗ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ।ਜਿਸ ਕਰਕੇ ਇਲਾਕੇ ਦੇ ਕਈ ਪਿੰਡਾਂ ਨੂੰ ਇਸਦੀ ਮਾਰ ਝੱਲਣੀ ਪਵੇਗੀ।ਉਹਨਾਂ ਦੱਸਿਆ ਕਿ ਇਸ ਨੁਕਸਾਨੇ ਗਏ ਪਾਣੀ ਨੂੰ ਪੀਣ ਦੇ ਨਾਲ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਲੱਗਣਗੀਆਂ। ਉਹਨਾਂ ਕਿਹਾ ਕਿ ਐਨ.ਐਚ.ਆਈ ਦੇ ਇਸ ਗਲਤ ਕਾਰਵਾਈ ਦੇ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਉਨਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਪਹਿਲ ਦੇ ਆਧਾਰ ਤੇ ਇਸ ਦੀ ਜਾਂਚ ਕਰਵਾ ਕੇ ਇਨਾਂ ਨੂੰ ਬੋਰਾਂ ਬੰਦ ਕਰਾਉਣ। ਜਿਨਾਂ ਵੱਲੋਂ ਵੀ ਇਹ ਬੋਰ ਕਰਵਾ ਕੇ ਸੀਵਰੇਜ ਦਾ ਗੰਦਾ ਪਾਣੀ ਧਰਤੀ ਹੇਠਲੇ ਪੀਣ ਯੋਗ ਸਾਫ ਸੁਥਰੇ ਪਾਣੀ ਵਿੱਚ ਮਿਲਾਇਆ ਜਾ ਰਿਹਾ ਉਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਪੰਜਾਬ ਦਾ ਪਾਣੀ ਪਹਿਲਾਂ ਹੀ ਵੱਡੇ ਪੱਧਰ ਤੇ ਦੂਸ਼ਿਤ ਹੋ ਰਿਹਾ ਹੈ। ਹੁਣ ਉਹ ਆਪਣੇ ਪਿੰਡ ਅਤੇ ਨੇੜੇ ਤੇੜੇ ਦੇ ਪਿੰਡਾਂ ਦਾ ਪਾਣੀ ਦੂਸ਼ਿਤ ਨਹੀਂ ਹੋਣਗੇ। ਜੇਕਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੱਤਾ ਤਾਂ ਉਹ ਵੱਡੇ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ ਪਰ ਇਸ ਤਰਹਾਂ ਪੀਣ ਯੋਗ ਪਾਣੀ ਨੂੰ ਦੂਸ਼ਿਤ ਨਹੀਂ ਹੋਣ ਦੇਣਗੇ। ਇਸ ਮੌਕੇ ਹਰਦੇਵ ਸਿੰਘ ਸੋਮਲ, ਸੁਰਿੰਦਰਪਾਲ ਸਿੰਘ, ਪਾਲ ਸਿੰਘ, ਹਰਦੇਵ ਸਿੰਘ ਯੂ.ਪੀ ਵਾਲੇ, ਰਵੀ ਸਿੰਘ, ਨੱਥਾ ਸਿੰਘ ਪ੍ਰਧਾਨ, ਗੁਰਜੀਤ ਸਿੰਘ, ਸੋਨੂ ਰਤੀਆ, ਮਨੀ ਚਾਹਲ, ਸ਼ੈਂਟੀ ਪਡਿਆਲਾ, ਜੋਲੀ ਪਡਿਆਲਾ ਪਰਮਜੀਤ ਸਿੰਘ ਪ੍ਰਧਾਨ, ਬਿੱਲਾ ਰਤੀਆ, ਸੁਰਮੁਖ ਸਿੰਘ ਪਡਿਆਲਾ ਜੰਗ ਸਿੰਘ ਪਡਿਆਲਾ ਸ਼ੌਂਕੀ ਰਾਣਾ ਹੈਪੀ ਪਡਿਆਲਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਸ਼ੇਅਰ