ਕੁਰਾਲੀ 7 ਅਪ੍ਰੈਲ ( ਜਗਦੇਵ ਸਿੰਘ)

ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਸ. ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਪਿੰਡ ਫਤਹਿਪੁਰ ਸਿਆਲਬਾ ਵਿਖੇ ਇੱਕ ਵਿਸ਼ੇਸ਼ ਕਾਂਗਰਸ ਵਰਕਰ ਮੀਟਿੰਗ ਕੀਤੀ ਗਈ। ਇਹ ਮੀਟਿੰਗ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖ਼ਰਾਬ ਕਾਰਜਸ਼ੈਲੀ ਨੂੰ ਲੈ ਕੇ ਵਰਕਰਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਪਿੰਡਾ ਵਿੱਚ ਮਜ਼ਬੂਤ ਕਰਨ ਲਈ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜੀਤੀ ਪਡਿਆਲਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਡੀ ਉਮੀਦ ਨਾਲ ਇਹ ਸਰਕਾਰ ਬਣਾਈ ਸੀ ਪਰ ਅੱਜ ਲੋਕ ਠੱਗੇ ਮਹਿਸੂਸ ਕਰ ਰਹੇ ਹਨ। ਨੌਜਵਾਨ ਬੇਰੋਜ਼ਗਾਰੀ ਤੋਂ ਤੰਗ ਹਨ, ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਹਨ , ਅਧਿਆਪਕ ਅਤੇ ਸਰਕਾਰੀ ਕਰਮਚਾਰੀ ਰੋਜ਼ਾਨਾ ਸੜਕਾਂ ‘ਤੇ ਧਰਨੇ ਦੇ ਰਹੇ ਹਨ, ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕ ਰਹੀ।

ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਝੂਠੇ ਵਾਅਦਿਆਂ ਅਤੇ ਸੋਸ਼ਲ ਮੀਡੀਆ ਪ੍ਰਚਾਰ ‘ਤੇ ਹੀ ਚੱਲ ਰਹੀ ਹੈ।
ਜੀਤੀ ਪਡਿਆਲਾ ਨੇ ਅੱਗੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਰੇਕ ਸੱਚਾ ਕਾਂਗਰਸੀ ਵਰਕਰ ਮੈਦਾਨ ਵਿੱਚ ਉਤਰੇ, ਪਿੰਡ- ਪਿੰਡ, ਗਲੀ- ਗਲੀ ਜਾ ਕੇ ਲੋਕਾਂ ਤੱਕ ਹਕੀਕਤ ਪਹੁੰਚਾਏ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਸਦਾ ਹੀ ਸੱਚਾਈ ਦੇ ਨਾਲ ਖੜੀ ਹੈ ਅਤੇ ਅਸੀਂ ਲੋਕਾਂ ਦਾ ਭਰੋਸਾ ਜਿੱਤ ਕੇ ਅੱਗੇ ਆਉਣਾ ਹੈ। ਇਸ ਲਈ ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਲਈ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਦੀ ਲੜੀ ਹਰ ਪਿੰਡ ਅਤੇ ਹਰ ਵਾਰਡ ਤੱਕ ਲੈ ਕੇ ਜਾਵਾਂਗੇ। ਸਿਰਫ਼ ਮਜ਼ਬੂਤ ਸੰਗਠਨ ਹੀ ਚੋਣੀ ਜਿੱਤ ਸਕਦਾ ਹੈ ।

ਮੀਟਿੰਗ ਵਿੱਚ ਸਾਬਕਾ ਸਰਪੰਚ ਰਣਧੀਰ ਸਿੰਘ ਧੀਰਾ, ਸੀਨੀਅਰ ਕਾਂਗਰਸੀ ਆਗੂ ਮਨੀਸ਼ ਗੌਤਮ, ਰਜੇਸ਼ ਮਹਿਤਾ, ਸਰਪੰਚ ਟੀਟੂ,
ਪਾਲੀ ਸਿਆਲਬਾ, ਰਵੀ ਫਤਹਿਪੁਰ ਅਤੇ ਪਿੰਡ ਵਾਸੀ ਹਾਜ਼ਰ ਸਨ।

ਸ਼ੇਅਰ