ਕੁਰਾਲੀ  20 ਅਪ੍ਰੈਲ(ਜਗਦੇਵ ਸਿੰਘ)

ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਕੁਰਾਲੀ ਦੀ ਧੀ ਨਵਪ੍ਰੀਤ ਕੌਰ ਨੂੰ ਨੈਸ਼ਨਲ ਖੇਡਾਂ ਦੌਰਾਨ ਵੇਟ ਲਿਫਟਿੰਗ ਚ ਕਾਂਸੀ ਦਾ ਤਮਗਾ ਜਿੱਤਣ ਤੇ ਕੀਤਾ ਸਨਮਾਨਿਤ। ਰਾਮਗੜ੍ਹੀਆ ਅਕਾਲ ਜਥੇਬੰਦੀ ਮੋਹਾਲੀ ਪੁਆਦ ਇਲਾਕੇ ਦਿਆਂ ਬੱਚਿਆਂ ਨੂੰ ਸਨਮਾਨਿਤ ਕਰਨ ਦੀ ਲੜੀ ਨੂੰ ਜੋੜ ਦਿਆਂ ਕੁਰਾਲੀ ਦੀ ਧੀ ਨਵਪ੍ਰੀਤ ਕੌਰ ਨੂੰ ਕੀਤਾ ਸਨਮਾਨਿਤ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਮੋਹਾਲੀ ਜ਼ਿਲ੍ਹੇ ਚੈਅਰਮੈਨ ਸਤਨਾਮ ਧੀਮਾਨ ਦੀ ਅਗਵਾਈ ਵਿੱਚ ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਰੌਕੀ ਨੇ ਦਸਿਆ ਕੀ ਜੋ ਬੱਚੇ ਖੇਡਾਂ ਅਤੇ ਪੜ੍ਹਾਈ ਵਿੱਚ ਚੰਗਾ ਯੋਗਦਾਨ ਪਾਉਂਦੇ ਹੈ ਓਹੁਨਾ ਦੀ ਹੌਸਲਾ ਹਿਫਜਾਈ ਕਰਨ ਲਈ ਉਹਨਾਂ ਬੱਚਿਆਂ ਦਾ ਮਾਣ ਸਨਮਾਨ ਕਰਨਾ ਬਹੁਤ ਲਾਜ਼ਮੀ ਹੈ.. ਇਹਨਾਂ ਬੱਚਿਆਂ ਦੇ ਸਨਮਾਨਿਤ ਵਿੱਚ ਸਾਰਿਆਂ ਨੂੰ ਯੋਗਦਾਨ ਕਰਨਾ ਚਾਹੀਦਾ ਹੈ ਤਾ ਹੋ ਹੋਰ ਬੱਚੇ ਵੀ ਇਹਨਾਂ ਵਾਂਗ ਆਪਣੇ ਮਾਂ ਬਾਪ ਆਪਣੇ ਸ਼ਹਿਰ ਤੇ ਪੰਜਾਬ ਤਾ ਨਾਮ ਰੋਸ਼ਨ ਕਰ ਸਕਣ.. ਬੱਚਿਆਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ. ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਵੱਧ ਤੋਂ ਵੱਧ ਜੋੜਿਆ ਜਾਵੇ.. ਤਾ ਜੋ ਆਉਣ ਵਾਲੀਆਂ ਨਸਲਾਂ ਨੂੰ ਨਸ਼ਾ ਮੁਕਤ ਕਰ ਸਕੀਏ. ਇਸ ਮੌਕੇ ਤੇ ਮੋਹਾਲੀ ਇਸਤਰੀ ਵਿੰਗ ਦੇ ਪ੍ਰਧਾਨ ਸੀਮਾ ਧੀਮਾਨ ਸੀਨੀਅਰ ਪੰਜਾਬ ਆਗੂ ਵਿਨੋਦ ਧੀਮਾਨ ਜੀ ਅਤੇ ਕੁਰਾਲੀ ਸ਼ਹਿਰ ਦੇ ਯੂਥ ਪ੍ਰਧਾਨ ਲਾਲਾ ਧੀਮਾਨ ਵਲੋਂ ਸਰੋਪਾ ਅਤੇ ਸਨਮਾਨਿਤ ਚਿਨ ਦੇਕੇ ਮਾਣ ਦਿਤਾ ਗਿਆ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਹੋਰ ਆਗੂ ਮੌਜੂਦ ਸੀ..

ਸ਼ੇਅਰ