ਕੁਰਾਲੀ  10 ਅਪ੍ਰੈਲ (ਜਗਦੇਵ ਸਿੰਘ)

ਸੂਬਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਰਾਜਾ ਅਮਰਿੰਦਰ ਸਿੰਘ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਆਗੂਆ ਨੂੰ ਹਲਕਾ ਇੰਚਾਰਜ ਖਰੜ ਵਿਜੇ ਸ਼ਰਮਾ ਟਿੰਕੂ ਨੇ ਕੁਰਾਲੀ ਦੇ ਰਮੇਸ਼ ਕੁਮਾਰ ਵਰਮਾ ਨੂੰ ਮੁਹਾਲੀ ਜਿਲ੍ਹੇ ਦਾ ਜਨਰਲ ਸਕੱਤਰ ਦਾ ਨਿਯੁੱਕਤੀ ਪੱਤਰ ਸੌਂਪਿਆ ਅਤੇ ਉਨ੍ਹਾ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਮਿਹਨਤ ਕਰਨ ਵਾਲਿਆ ਦਾ ਹਮੇਸ਼ਾ ਸਤਿਕਾਰ ਕੀਤਾ ਜਾਂਦਾ ਹੈ ਅਸੀ ਪੂਰਨ ਉਮੀਦ ਕਰਦੇ ਹਾਂ ਸ੍ਰੀ ਵਰਮਾ ਜੀ ਪਾਰਟੀ ਲਈ ਵਫ਼ਾਦਾਰੀ ਨਾਲ ਕੰਮ ਕਰਨਗੇ ਇਸ ਮੌਕੇ ਰਕੇਸ਼ ਕੁਮਾਰ ਵਰਮਾ ਨੇ ਆਗੂਆ ਨੂੰ ਵਿਸ਼ਵਾਸ ਦਿਵਾਇਆ ਕਿ ਮੈ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਇੱਕਜੁਟ ਹੋ ਕੇ ਕੰਮ ਕਰਾਂਗਾ ਇਸ ਮੌਕੇ ਰਕੇਸ਼ ਕਾਲੀਆ ਸੀਨੀਅਰ ਕਾਂਗਰਸ ਆਗੂਆ,ਪਰਮਜੀਤ ਕੌਰ ਸਕੱਤਰ ਕਾਂਗਰਸ ਮੋਹਾਲੀ,ਰਾਜਿੰਦਰ ਵਰਮਾ,ਪਿਆਰਾ ਸਿੰਘ, ਭੁਪਿੰਦਰ ਸਿੰਘ,ਰਮੇਸ਼ ਕੁਮਾਰ ਕਾਲੀਆ,ਰਾਹੁਲ ਵਰਮਾ ,ਪ੍ਰਸ਼ਾਂਤ ਵਰਮਾ ਵਾਈਸ ਪ੍ਰਧਾਨ ਸਿਟੀ ਕਾਂਗਰਸ ਕੁਰਾਲੀ ,ਮੋਹਿਤ ਵਰਮਾ ਅਤੇ ਕੁਲਦੀਪ ਸਿੰਘ ਓਇੰਦ ਪੀਏ ਆਦਿ ਹਾਜ਼ਰ ਸਨ

ਸ਼ੇਅਰ