ਕੁਰਾਲ਼ੀ 12 ਅਪ੍ਰੈਲ (ਜਗਦੇਵ ਸਿੰਘ)

ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਮਾਜਰੀ ਬਲਾਕ ਵਿਖੇ ਮੀਟਿੰਗ ਕੀਤੀ ਗਈ। ਜਿਸ ਸਬੰਧੀ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਬਲਾਕ ਮਾਜਰੀ ਵਿਖੇ ਰੱਖੀ ਮੀਟਿੰਗ ਦੌਰਾਨ ਜਿੱਥੇ ਪੰਜਾਬ ਦੇ ਧਾਰਮਿਕ ਤੇ ਸਮਾਜਿਕ ਮਸਲਿਆਂ ਸਮੇਤ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਵੀਚਾਰ ਕੀਤੀ ਗਈ ਉਥੇ ਹੀ ਇੱਕ ਬਜਿੰਦਰ ਪਾਦਰੀ ਨੂੰ ਕੁਕਰਮਾਂ ਬਦਲੇ ਸਜ਼ਾਂ ਕਰਵਾਉਣ ਵਾਲੇ ਭਗਤ ਸਿੰਘ ਦੁਆਬੀ ਅਤੇ ਸਰਬਜੀਤ ਰੋਕੀ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਹਰਜੀਤ ਸਿੰਘ ਹਰਮਨ, ਪਰਮਜੀਤ ਸਿੰਘ ਮਾਵੀ, ਸਰਪੰਚ ਹਰਜੀਤ ਸਿੰਘ ਢਕੋਰਾਂ, ਗੁਰਬਚਨ ਸਿੰਘ ਮੁੰਧੋਂ, ਸਪਿੰਦਰ ਸਿੰਘ ਢਕੋਰਾਂ, ਸੋਹਣ ਸਿੰਘ ਸੰਗਤਪੁਰਾ, ਰਾਮ ਸਿੰਘ ਅਭੀਪੁਰ ਤੇ ਦਰਸ਼ਨ ਸਿੰਘ ਖੇੜਾ ਨੇ ਕਿਹਾ ਕਿ ਅੱਜ ਜਿੱਥੇ ਅਕਾਲੀ ਦਲ ਦੇ ਧਾਰਮਿਕ ਤੌਰ ਤੇ ਨਿਘਾਰ ਤੋਂ ਬਾਅਦ ਪੰਥ ਦੀ ਸਿਆਸੀ ਹੋਂਦ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਹੋ ਰਹੀ ਭਰਤੀ ‘ਚ ਸਾਥ ਦੇਣ ਦੇ ਲੋੜ ਹੈ, ਉਥੇ ਹੀ ਕਦੇ ਗੇਅ ਪ੍ਰੇਡ, ਕਦੇ ਪਾਖੰਡੀ ਡੇਰੇਦਾਰਾਂ ਵੱਲੋਂ ਪੰਜਾਬ ਬੰਦ ਦੇ ਦਬਕੇ ਅਤੇ ਨਸ਼ਿਆਂ ਤੇ ਕਤਲੋ ਗਰਦੀ ਦੀਆਂ ਚੁਣੋਤੀਆਂ ਨੂੰ ਠੱਲ ਪਾਉਣ ਲਈ ਚੰਗੀ ਸੋਚ ਵਾਲੇ ਲੋਕਾਂ ਨੂੰ ਜਿਮੇਂਵਾਰੀ ਦੇ ਤੌਰ ਤੇ ਸੰਗਠਿਤ ਹੋਣ ਦੀ ਲੋੜ ਹੈ। ਮਿਸ਼ਨ ਵੱਲੋਂ ਕੋਆਪ੍ਰੇਟਿਵ ਬੈਂਕ ਸਿਆਲਬਾ ਦੇ ਘਪਲੇ ਸਬੰਧੀ ਪੀੜ੍ਹਤ ਖਾਤਾ ਧਾਰਕਾਂ ਦੀ ਰਕਮ ਵਾਪਸ ਕਰਨ ਲਈ 15 ਦਿਨ ਦਾ ਅਲਟੀਮੇਟਮ ਦਿੰਦਿਆਂ ਉਸਤੋਂ ਬਾਅਦ ਬੈਂਕ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ। ਪੰਜਾਬ ਸਰਕਾਰ ਵੱਲੋਂ ਬਾਰਡਰਾਂ ਤੇ ਬੈਠੇ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਦਾ ਵਿਰੋਧ ਕਰਦਿਆਂ ਹਰ ਸੰਘਰਸ਼ ‘ਚ ਡੱਟਣ ਦਾ ਵੀ ਐਲਾਨ ਕੀਤਾ। ਭਗਤ ਸਿੰਘ ਦੁਆਬੀ ਤੇ ਸਰਬਜੀਤ ਰੋਕੀ ਨੇ ਡੇਰੇਦਾਰ ਦੇ ਪਾਖੰਡ ਖਿਲਾਫ਼ ਸਨਮਾਨ ਲਈ ਮਿਸ਼ਨ ਦਾ ਧੰਨਵਾਦ ਕੀਤਾ ਅਤੇ ਇਸ ਪ੍ਰਤੀ ਮੁਹਿੰਮ ਆਰੰਭਣ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਬਹਾਦਰ ਸਿੰਘ ਮੁੰਧੋਂ, ਰਵਿੰਦਰ ਸਿੰਘ ਹੁਸਿਆਰਪੁਰ, ਦਿਲਬਾਗ ਸਿੰਘ ਨੱਗਲ, ਹਰਪਾਲ ਸਿੰਘ ਮਹਿਰੋਲੀ, ਸਰਬਜੀਤ ਸਿੰਘ ਫਿਰੋਜਪੁਰ, ਕਰਮ ਸਿੰਘ ਧਨਾਸ, ਕੁਲਵੰਤ ਸਿੰਘ ਬੂਥਗੜ੍ਹ, ਕੇਸਰ ਸਿੰਘ ਕੁਬਾਹੇੜੀ, ਨਿਰਮਲ ਸਿੰਘ ਕਾਦੀਮਾਜਰਾ, ਗੁਰਪ੍ਰੀਤ ਸਿੰਘ ਕੰਸਾਲਾ, ਛੋਟਾ ਸਿੰਘ ਮਾਜਰਾ, ਲਾਲਾ ਨਗਲੀਆਂ, ਪ੍ਰਸ਼ੋਤਮ ਸਿੰਘ ਚੰਦਪੁਰ, ਬਿੰਦਾ ਧਨਾਸ, ਬਹਾਦਰ ਸਿੰਘ ਚਾਹੜਮਾਜਰਾ, ਜਸਵੀਰ ਸਿੰਘ ਸਲੇਮਪੁਰ, ਗੱਟੂ ਝੰਡੇਮਾਜਰਾ ਤੇ ਅਮਰ ਸਿੰਘ ਮਹਿਰਮਪੁਰ ਆਦਿ ਅਹੁਦੇਦਾਰ ਵੀ ਮੌਜੂਦ ਸਨ।

ਸ਼ੇਅਰ